ਪਿਹੋਵਾ : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨਾਲ ਵਿਆਹ ਦੇ ਬੰਧਨ ‘ਚ ਬੱਝੀ ਡਾ. ਗੁਰਪ੍ਰੀਤ ਕੌਰ ਹਰਿਆਣਾ ਦੇ ਪਿਹੋਵਾ ਦੇ ਪਿੰਡ ਮਦਨਪੁਰ ਦੇ ਕਿਸਾਨ ਪਰਿਵਾਰ ਦੀ ਧੀ ਹੈ। ਡਾ.ਗੁਰਪ੍ਰੀਤ ਨੇ 2013 ‘ਚ ਮੁਲਾਣਾ ਮੈਡੀਕਲ ਕਾਲਜ ਅੰਬਾਲਾ ਵਿਚ ਦਾਖਲਾ ਲਿਆ ਸੀ ਅਤੇ 2018 ਵਿਚ ਐਮ.ਬੀ.ਬੀ.ਐਸ.ਪੂਰੀ ਕੀਤੀ। ਡਾ. ਗੁਰਪ੍ਰੀਤ ਕੌਰ ਦੇ ਪਿਤਾ ਇੰਦਰਜੀਤ ਸਿੰਘ ਨੱਤ ਕਿਸਾਨ ਹਨ। ਉਹ ਜੱਟ ਭਾਈਚਾਰੇ ਨਾਲ ਸੰਬੰਧਿਤ ਹਨ। ਉਨ੍ਹਾਂ ਦਾ ਗੁਮਥਲਾਗੜ੍ਹ ਅਤੇ ਮਦਨਪੁਰ ਦੇ ਨੇੜੇ ਨੱਤ ਫਾਰਮ ਨਾਂਅ ਦਾ ਡੇਰਾ ਹੈ। ਜਿੱਥੇ ਉਨ੍ਹਾਂ ਦੀ ਪਿੰਡ ਗੁਮਥਲਾਗੜ੍ਹ ਨੇੜੇ ਕਰੀਬ 40 ਏਕੜ ਜ਼ਮੀਨ ਹੈ। ਆਪਣੇ ਬੱਚਿਆਂ ਦੀ ਪੜ੍ਹਾਈ ਨੂੰ ਦੇਖਦੇ ਹੋਏ ਕਈ ਸਾਲ ਪਹਿਲਾਂ ਇੰਦਰਜੀਤ ਸਿੰਘ ਨੱਤ ਆਪਣੇ ਪਰਿਵਾਰ ਨਾਲ ਪਿਹੋਵਾ ਦੀ ਤਿਲਕ ਕਾਲੋਨੀ ਵਿਚ ਆ ਵਸੇ ਸੀ। ਡਾ. ਗੁਰਪ੍ਰੀਤ ਕੌਰ ਦਾ ਜਨਮ ਅਤੇ ਪਾਲਣ ਪੋਸ਼ਣ ਇਸ ਤਿਲਕ ਕਾਲੋਨੀ ਵਿਚ ਹੋਇਆ। ਉਨ੍ਹਾਂ ਦੇ ਪਿਤਾ ਇੰਦਰਜੀਤ ਸਿੰਘ ਕੋਲ ਕੈਨੇਡਾ ਦੀ ਨਾਗਰਿਕਤਾ ਵੀ ਹੈ। ਮਾਤਾ ਹਰਜਿੰਦਰ ਕੌਰ ਘਰੇਲੂ ਔਰਤ ਹੈ। ਡਾ. ਗੁਰਪ੍ਰੀਤ ਕੌਰ ਤਿੰਨ ਭੈਣਾਂ ਹਨ। ਉਨ੍ਹਾਂ ਦੀ ਵੱਡੀ ਭੈਣ ਨੀਰੂ ਦਾ ਵਿਆਹ ਅਮਰੀਕਾ ਵਿਚ ਹੋਇਆ ਹੈ। ਜਦਕਿ ਦੂਜੀ ਭੈਣ ਗੱਗੂ ਆਪਣੇ ਪਰਿਵਾਰ ਨਾਲ ਆਸਟ੍ਰੇਲੀਆ ‘ਚ ਰਹਿੰਦੀ ਹੈ।