ਮੋਹਾਲੀ/ਬਿਊਰੋ ਨਿਊਜ਼
ਭਾਰਤ ਦੀ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੇ ਇਰਾਕ ‘ਚ ਫਸੇ 39 ਭਾਰਤੀਆਂ ਨੂੰ ਵਾਪਸ ਲਿਆਉਣ ਦਾ ਭਰੋਸਾ ਦਿੱਤਾ ਹੈ। ਸਾਬਕਾ ਕੇਂਦਰੀ ਮੰਤਰੀ ਬਲਵੰਤ ਸਿੰਘ ਰਾਮੂੰਵਾਲੀਆ ਨੇ ਦੱਸਿਆ ਕਿ ਸਾਡੇ ਪੱਤਰ ਤੋਂ ਬਾਅਦ ਸੁਸ਼ਮਾ ਸਵਰਾਜ ਨੇ ਇੱਕ ਸੈਕਟਰੀ ਅਫਸਰ ਇਰਾਕ ਵਿਚ ਭੇਜਿਆ ਹੈ। ਇਸ ਤੋਂ ਬਾਅਦ ਸੁਸ਼ਮਾ ਸਵਰਾਜ ਨੇ ਦੱਸਿਆ ਕਿ ਇਰਾਕ ਵਿਚ ਲੱਗੀ ਜੰਗ ਵੀ ਕੁਝ ਦਿਨਾਂ ਵਿਚ ਖਤਮ ਹੋਣ ਦੇ ਕੰਢੇ ਹੈ। ਜਿਸ ਤਰ੍ਹਾਂ ਹੀ ਜੰਗ ਖਤਮ ਹੁੰਦੀ ਹੈ ਸਾਰੇ ਨੌਜਵਾਨਾਂ ਨੂੰ ਵਾਪਿਸ ਭਾਰਤ ਲਿਆਂਦਾ ਜਾਵੇਗਾ।

