ਉੱਤਰਾਖੰਡ ਦੇ ਪੀੜਤ ਵਿਅਕਤੀਆਂ ਦੀ ਫੜੀ ਬਾਂਹ
ਮੋਗਾ/ਬਿਊਰੋ ਨਿਊਜ਼
ਮੋਗਾ ਦੇ ਜੰਮਪਲ ਬਾਲੀਵੁੱਡ ਤੇ ਮਸ਼ਹੂਰ ਅਭਿਨੇਤਾ ਸੋਨੂੰ ਸੂਦ ਭਾਵੇਂ ਬਾਲੀਵੁੱਡ ਵਿਚ ਖਲਨਾਇਕ ਦੇ ਤੌਰ ‘ਤੇ ਕੰਮ ਕਰ ਰਹੇ ਹਨ ਪਰ ਉਹ ਆਪਣੀ ਜ਼ਿੰਦਗੀ ਵਿਚ ਲੋਕਾਂ ਲਈ ਅਸਲ ਹੀਰੋ ਬਣ ਕੇ ਉੱਭਰ ਰਹੇ ਹਨ। ਪਿਛਲੇ ਦਿਨੀਂ ਉਨ੍ਹਾਂ ਵੱਲੋਂ ਮੋਗਾ ਪਹੁੰਚ ਕੇ 8 ਅਪਾਹਜ ਵਿਅਕਤੀਆਂ ਨੂੰ ਈ-ਰਿਕਸ਼ੇ ਦੇ ਕੇ ਉਹਨਾਂ ਦੀ ਰੋਟੀ ਦਾ ਇੰਤਜ਼ਾਮ ਕੀਤਾ ਗਿਆ ਸੀ। ਹੁਣ ਪਿਛਲੇ ਦਿਨੀਂ ਉੱਤਰਾਖੰਡ ਵਿਚ ਗਲੇਸ਼ੀਅਰ ਫਟਣ ਕਾਰਨ ਮਾਰੇ ਗਏ ਕਾਮਿਆਂ ‘ਚੋਂ ਟਹਿਰੀ ਵਾਸੀਆਂ ਦੀਆਂ 14, 11, 8 ਤੇ 2 ਸਾਲ ਉਮਰ ਦੀ ਚਾਰ ਧੀਆਂ ਨੂੰ ਸੋਨੂੰ ਸੂਦ ਨੇ ਗੋਦ ਲਿਆ ਤੇ ਹਰ ਬਣਦੀ ਮਦਦ ਦੇਣ ਦਾ ਬੀੜਾ ਚੁੱਕਿਆ ਹੈ। ਉਹਨਾਂ ਵੱਲੋਂ ਇਸ ਕੀਤੇ ਨੇਕ ਕਾਰਜ ਦੀ ਮੋਗਾ ਨਿਵਾਸੀ ਭਰਵੀਂ ਸ਼ਲਾਘਾ ਕਰ ਰਹੇ ਹਨ। ਜ਼ਿਕਰਯੋਗ ਹੈ ਕਿ ਲਾਕ ਡਾਊਨ ਦੌਰਾਨ ਵੀ ਸੋਨੂੰ ਸੂਦ ਨੇ ਬਹੁਤ ਸਾਰੇ ਪਰਵਾਸੀ ਮਜ਼ਦੂਰਾਂ ਦੀ ਮੱਦਦ ਕੀਤੀ ਸੀ।
Check Also
ਨਵਜੋਤ ਸਿੱਧੂ ਨੇ ਫਿਰ ਸਾਧਿਆ ਕੈਪਟਨ ਅਮਰਿੰਦਰ ਸਰਕਾਰ ‘ਤੇ ਨਿਸ਼ਾਨਾ
ਖੇਤੀ ਅਤੇ ਕਿਸਾਨਾਂ ਦੇ ਵਿਕਾਸ ਲਈ ਦਿੱਤੇ ਕਈ ਸੁਝਾਅ ਚੰਡੀਗੜ੍ਹ/ਬਿਊਰੋ ਨਿਊਜ਼ ਕਾਂਗਰਸੀ ਵਿਧਾਇਕ ਨਵਜੋਤ ਸਿੰਘ …