Breaking News
Home / ਭਾਰਤ / ਹੁਣ ਗਾਜ਼ੀਆਬਾਦ ’ਚ ਵਾਪਰੀ ਨਿਰਭਯਾ ਕਾਂਡ ਵਰਗੀ ਘਟਨਾ

ਹੁਣ ਗਾਜ਼ੀਆਬਾਦ ’ਚ ਵਾਪਰੀ ਨਿਰਭਯਾ ਕਾਂਡ ਵਰਗੀ ਘਟਨਾ

ਜਬਰ-ਜਨਾਹ ਤੋਂ ਬਾਅਦ ਬੋਰੀ ’ਚ ਪਾ ਕੇ ਮਹਿਲਾ ਨੂੰ ਸੜਕ ’ਤੇ ਸੁੱਟਿਆ
ਗਾਜ਼ੀਆਬਾਦ/ਬਿਊਰੋ ਨਿਊਜ਼ : ਰਾਸ਼ਟਰੀ ਰਾਜਧਾਨੀ ਨਵੀਂ ਦਿੱਲੀ ਨਾਲ ਲਗਦੇ ਗਾਜ਼ੀਆਬਾਦ ਵਿਚ ਵੀ ਨਿਰਭਯਾ ਕਾਂਡ ਵਾਂਗ ਦਰਿੰਦਗੀ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਗਾਜ਼ੀਆਬਾਦ ਦੇ ਨੰਦਗ੍ਰਾਮ ਇਲਾਕੇ ’ਚ ਪੰਜ ਵਿਅਕਤੀਆਂ ਨੇ ਪਹਿਲਾਂ ਦਿੱਲੀ ਦੀ ਰਹਿਣ ਵਾਲੀ ਇਕ ਮਹਿਲਾ ਨੂੰ ਅਗਵਾ ਕਰਕੇ ਉਸ ਨਾਲ ਦੋ ਦਿਨ ਤੱਕ ਜਬਰਜਨਾਹ ਕੀਤਾ ਅਤੇ ਫਿਰ ਉਸ ਦੀ ਬੇਰਹਿਮੀ ਨਾਲ ਕੁੱਟਮਾਰ ਕੀਤੀ ਗਈ। ਕੁੱਟਮਾਰ ਮਾਰ ਤੋਂ ਬਾਅਦ ਆਰੋਪੀਆਂ ਨੇ ਮਹਿਲਾ ਨਾਲ ਘਿਨੌਣੀਆਂ ਹਰਕਤਾਂ ਕੀਤੀਆਂ ਅਤੇ ਉਸ ਨੂੰ ਮਰਿਆ ਸਮਝ ਕੇ ਇਕ ਬੋਰੀ ਵਿਚ ਪਾ ਸੜਕ ਕਿਨਾਰੇ ਸੁੱਟ ਦਿੱਤਾ। ਪੀੜਤਾ ਨੂੰ ਗੰਭੀਰ ਹਾਲਤ ਵਿਚ ਦਿੱਲੀ ਦੇ ਜੀਟੀਬੀ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ, ਜਿੱਥੇ ਉਸ ਦਾ ਇਲਾਜ ਚੱਲ ਰਿਹਾ ਹੈ। ਜਦਕਿ ਪੀੜਤਾ ਖੁਦ ਵੀ ਦਿੱਲੀ ਦੇ ਇਕ ਹਸਪਤਾਲ ਵਿਚ ਨਰਸ ਹੈ। ਪੁਲਿਸ ਨੇ ਇਸ ਮਾਮਲੇ ਵਿਚ ਦੀਨੂ, ਸ਼ਾਹਰੁਖ, ਜਾਵੇਦ, ਧੌਲਾ ਅਤੇ ਔਰੰਗਜੇਬ ਉਰਫ ਜਹੀਰ ਦੇ ਖਿਲਾਫ਼ ਕੇਸ ਦਰਜ ਕਰਕੇ ਇਨ੍ਹਾਂ ਵਿਚੋਂ 4 ਦੋਸ਼ੀਆਂ ਨੂੰ ਗਿ੍ਰਫ਼ਤਾਰ ਕਰ ਲਿਆ ਹੈ ਜਦਕਿ ਪੰਜਵੇਂ ਦੋਸ਼ੀ ਦੀ ਭਾਲ ’ਚ ਛਾਪੇਮਾਰੀ ਕੀਤੀ ਜਾ ਰਹੀ ਹੈ। ਉਧਰ ਪੁਲਿਸ ਨੇ ਦੱਸਿਆ ਕਿ ਮੁਲਜ਼ਮਾਂ ਨਾਲ ਪੀੜਤ ਪਰਿਵਾਰ ਦੇ ਮੈਂਬਰਾਂ ਦਾ ਪੁਰਾਣਾ ਕੋਈ ਜਾਇਦਾਦ ਨੂੰ ਲੈ ਕੇ ਝਗੜਾ ਚੱਲ ਰਿਹਾ ਹੈ, ਜਿਸ ਦੇ ਚਲਦਿਆਂ ਇਸ ਘਟਨਾ ਨੂੰ ਆਰੋਪੀਆਂ ਵੱਲੋਂ ਅੰਜ਼ਾਮ ਦਿੱਤਾ ਗਿਆ ਹੈ।

 

Check Also

‘ਆਪ’ ਆਗੂ ਮਨੀਸ਼ ਸਿਸੋਦੀਆ ਨੇ ਜ਼ਮਾਨਤ ਲਈ ਨਵੀਂ ਪਟੀਸ਼ਨ ਕੀਤੀ ਦਾਇਰ

ਅਦਾਲਤ ਨੇ ਸੀਬੀਆਈ ਅਤੇ ਈਡੀ ਤੋਂ ਮੰਗਿਆ ਜਵਾਬ, 20 ਅਪ੍ਰੈਲ ਨੂੰ ਹੋਵੇਗੀ ਸੁਣਵਾਈ ਨਵੀਂ ਦਿੱਲੀ/ਬਿਊਰੋ …