ਲੱਦਾਖ ਬਾਰਡਰ ’ਤੇ ਤਾਣ ਦਿੱਤੇ ਹੋਰ ਤੰਬੂ-8 ਲੋਕੇਸ਼ਨਾਂ ’ਤੇ ਸੈਨਾ ਲਈ ਬਣਾਏ ਕੈਂਪ
ਨਵੀਂ ਦਿੱਲੀ/ਬਿਊਰੋ ਨਿਊਜ਼
ਚੀਨ ਫਿਰ ਤੋਂ ਭਾਰਤ ਨਾਲ ਲੱਗਦੇ ਬਾਰਡਰ ’ਤੇ ਸਰਗਰਮ ਹੋ ਗਿਆ ਹੈ। 17 ਮਹੀਨੇ ਪਹਿਲਾਂ ਪੂਰਬੀ ਲੱਦਾਖ ਵਿਚ ਹੋਏ ਮੁਕਾਬਲੇ ਤੋਂ ਬਾਅਦ ਇਕ ਵਾਰ ਫਿਰ ਚੀਨ ਸਰਰੱਦ ਨੇੜੇ ਆਪਣੀ ਸੈਨਾ ਲਈ ਬੰਕਰ ਬਣਾ ਰਿਹਾ ਹੈ। ਖੁਫੀਆ ਰਿਪੋਰਟ ਮੁਤਾਬਕ, ਚੀਨ ਨੇ ਪੂਰਬੀ ਲੱਦਾਖ ਦੇ ਸਾਹਮਣੇ ਐਲ.ਏ.ਸੀ. ਨੇੜੇ ਕਰੀਬ 8 ਲੋਕੇਸ਼ਨਾਂ ’ਤੇ ਨਵੇਂ ਅਸਥਾਈ ਕੈਂਪ ਬਣਾ ਲਏ ਹਨ। ਪਿਛਲੇ ਸਾਲ ਅਪ੍ਰੈਲ-ਮਈ ਵਿਚ ਭਾਰਤ-ਚੀਨ ਵਿਚਾਲੋ ਹੋਏ ਸੈਨਿਕ ਟਕਰਾਅ ਤੋਂ ਬਾਅਦ ਚੀਨ ਨੇ ਕਈ ਕੈਂਪ ਬਣਾਏ ਹਨ। ਇਹ ਨਵੇਂ ਕੈਂਪ ਪੁਰਾਣੇ ਮੌਜੂਦਾ ਕੈਂਪਾਂ ਤੋਂ ਵੱਖਰੀ ਤਰ੍ਹਾਂ ਦੇ ਬਣਾਏ ਗਏ ਹਨ। ਇਸ ਤੋਂ ਸਾਫ ਪਤਾ ਲੱਗਦਾ ਹੈ ਕਿ ਲੰਬੇ ਸਮੇਂ ਤੱਕ ਸਰਹੱਦ ਤੋਂ ਆਪਣੀ ਫੌਜ ਹਟਾਉਣ ਦਾ ਚੀਨ ਦਾ ਕੋਈ ਇਰਾਦਾ ਨਹੀਂ ਹੈ। ਜ਼ਿਕਰਯੋਗ ਹੈ ਕਿ ਭਾਰਤ ਅਤੇ ਚੀਨ ਦੋਵਾਂ ਨੇ ਪੂਰਬੀ ਲੱਦਾਖ ਸਰਹੱਦ ਦੇ ਨੇੜੇ 50 – 50 ਹਜ਼ਾਰ ਫੌਜੀ ਤਾਇਨਾਤ ਕੀਤੇ ਹੋਏ ਹਨ।
Check Also
ਭਾਰਤੀ ਜਲ ਸੈਨਾ ਨੂੰ ਮਿਲਣਗੇ 26 ਮਰੀਨ ਰਾਫੇਲ ਲੜਾਕੂ ਜਹਾਜ਼
ਚੀਨ ਨਾਲ ਮੁਕਾਬਲਾ ਕਰਨ ਲਈ ਹਿੰਦ ਮਹਾਂਸਾਗਰ ’ਚ ਕੀਤੇ ਜਾਣਗੇ ਤਾਇਨਾਤ ਨਵੀਂ ਦਿੱਲੀ/ਬਿਊਰੋ ਨਿਊਜ਼ : …