ਚੋਣ ਕਮਿਸ਼ਨ ਨੇ ਦਿੱਤੀ ਸਫ਼ਾਈ – ਕਿਹਾ ਪੂਰੇ ਰਮਜ਼ਾਨ ਸਮੇਂ ਤੱਕ ਨਹੀਂ ਟਾਲੀਆਂ ਜਾ ਸਕਦੀਆਂ ਸਨ ਚੋਣਾਂ
ਨਵੀਂ ਦਿੱਲੀ/ਬਿਊਰੋ ਨਿਊਜ਼
ਰਮਜ਼ਾਨ ਦੌਰਾਨ ਚੋਣਾਂ ਕਰਾਏ ਜਾਣ ‘ਤੇ ਪਏ ਘਮਸਾਣ ਵਿਚਾਲੇ ਚੋਣ ਕਮਿਸ਼ਨ ਵਲੋਂ ਸਫ਼ਾਈ ਦਿੱਤੀ ਗਈ ਹੈ। ਇਸ ਸੰਬੰਧੀ ਚੋਣ ਕਮਿਸ਼ਨ ਨੇ ਕਿਹਾ ਹੈ ਕਿ ਰਮਜ਼ਾਨ ਪੂਰੇ ਮਹੀਨੇ ਚੱਲਦਾ ਹੈ, ਅਜਿਹੇ ਵਿਚ ਚੋਣਾਂ ਟਾਲੀਆਂ ਨਹੀਂ ਜਾ ਸਕਦੀਆਂ ਸਨ। ਹਾਲਾਂਕਿ ਕਮਿਸ਼ਨ ਨੇ ਇਹ ਵੀ ਕਿਹਾ ਹੈ ਕਿ ਤਰੀਕ ਤੈਅ ਕਰਦੇ ਸਮੇਂ ਮੁੱਖ ਤਿਉਹਾਰ ਅਤੇ ਸ਼ੁੱਕਰਵਾਰ (ਜੁਮੇ) ਦਾ ਧਿਆਨ ਰੱਖਿਆ ਗਿਆ ਹੈ। ਇਸ ਦੌਰਾਨ ਉੱਤਰ ਪ੍ਰਦੇਸ਼, ਬਿਹਾਰ ਅਤੇ ਪੱਛਮੀ ਬੰਗਾਲ ਵਿਚ ਚੋਣਾਂ ਦੀਆਂ ਤਰੀਕਾਂ ਨੂੰ ਲੈ ਕੇ ਵਿਵਾਦ ਵਧ ਗਿਆ ਹੈ। ਮੁਸਲਿਮ ਆਗੂਆਂ ਨੇ ਚੋਣ ਤਰੀਕਾਂ ਰਮਜ਼ਾਨ ਮਹੀਨੇ ਵਿਚ ਰੱਖਣ ‘ਤੇ ਇਤਰਾਜ਼ ਦਰਜ ਕਰਵਾਇਆ ਹੈ।
Check Also
ਪ੍ਰਧਾਨ ਮੰਤਰੀ ਨੇ ‘ਵਿਕਸਤ ਭਾਰਤ ਯੰਗ ਲੀਡਰਜ਼’ ਸੰਵਾਦ ਨੂੰ ਕੀਤਾ ਸੰਬੋਧਨ
ਕਿਹਾ : ਵਿਕਸਤ ਭਾਰਤ ਦਾ ਟੀਚਾ ਮੁਸ਼ਕਲ ਲੱਗ ਸਕਦੈ, ਪਰ ਨਾਮੁਮਕਿਨ ਨਹੀਂ ਨਵੀਂ ਦਿੱਲੀ/ਬਿਊਰੋ ਨਿਊਜ਼ …