Breaking News
Home / ਕੈਨੇਡਾ / ਦੀਪਕ ਆਨੰਦ ਨੇ ਪਰਿਵਾਰ ਦਿਵਸ ‘ਤੇ ਕਰਵਾਈ ਪੇਂਟਿੰਗ ਨਾਈਟ

ਦੀਪਕ ਆਨੰਦ ਨੇ ਪਰਿਵਾਰ ਦਿਵਸ ‘ਤੇ ਕਰਵਾਈ ਪੇਂਟਿੰਗ ਨਾਈਟ

ਬਰੈਂਪਟਨ/ਬਿਊਰੋ ਨਿਊਜ਼ : ਐੱਮਪੀਪੀ ਦੀਪਕ ਆਨੰਦ ਨੇ ਆਪਣੇ ਚੋਣ ਹਲਕੇ ਮਿਸੀਸਾਗਾ-ਮਾਲਟਨ ਦੇ ਵੋਟਰਾਂ ਨਾਲ ਪਰਿਵਾਰ ਦਿਵਸ ਮਨਾਉਣ ਲਈ ਪੇਂਟਿੰਗ ਨਾਈਟ ਦਾ ਪ੍ਰਬੰਧ ਕੀਤਾ। ਇਸ ਵਿੱਚ ਸ਼ਾਮਲ ਹੋਣ ਵਾਲਿਆਂ ਨੂੰ ਰੰਗ, ਬੁਰਸ਼ ਅਤੇ ਕੈਨਵਸ ਮੁਹੱਈਆ ਕਰਾਏ ਗਏ ਜਿਨ੍ਹਾਂ ਰਾਹੀਂ ਉਨ੍ਹਾਂ ਨੇ ਚਿੱਤਰ ਬਣਾ ਕੇ ਆਪਣੀਆਂ ਭਾਵਨਾਵਾਂ ਨੂੰ ਪ੍ਰਗਟਾਇਆ। ਫਰੈਂਕ ਮੈਕਕੇਨੀ ਕਮਿਊਨਿਟੀ ਸੈਂਟਰ ਅਤੇ ਲਾਇਬ੍ਰੇਰੀ ਵਿੱਚ ਕਰਵਾਏ ਇਸ ਪ੍ਰੋਗਰਾਮ ਵਿੱਚ ਲੋਕਾਂ ਨੇ ਵਧ ਚੜ੍ਹ ਕੇ ਹਿੱਸਾ ਲਿਆ। ਇਸ ਵਿੱਚ ਸ਼ਾਮਲ ਹੋਣ ਵਾਲਿਆਂ ਨੂੰ ਐੱਮਪੀਪੀ ਆਨੰਦ ਅਤੇ ਹੋਰ ਚੁਣੇ ਹੋਏ ਅਧਿਕਾਰੀਆਂ ਨਾਲ ਖੁੱਲ੍ਹੇ ਮਾਹੌਲ ਵਿੱਚ ਗੱਲਬਾਤ ਕਰਨ ਦਾ ਮੌਕਾ ਵੀ ਮਿਲਿਆ। ਇਸ ਦੌਰਾਨ ਐੱਮਪੀਪੀ ਸਟੀਫਨ ਲੀਸੀ ਅਤੇ ਕਲੀਦ ਰਸ਼ੀਦ ਅਤੇ ਪੀਲ ਡਿਸਟਰਿਕਟ ਸਕੂਲ ਬੋਰਡ ਦੇ ਟਰੱਸਟੀ ਨੋਖਾ ਡਖਰੌਬ ਅਤੇ ਸੁਸੇਨ ਬੈਂਜਾਮਿਨ ਵੀ ਮੌਜੂਦ ਸਨ। ਇਸ ਦੌਰਾਨ ਇਸ ਖੇਤਰ ਦੇ ਲੋਕਾਂ ਵੱਲੋਂ ‘ਬਲੈਸਿੰਗ ਬੈਗਜ਼’ ਪ੍ਰਾਜੈਕਟ ਅਧੀਨ ਦਾਨ ਕੀਤੇ ਗਏ ਬੈਗ ਜਿਨ੍ਹਾਂ ਵਿੱਚ ਗਰਮ ਅੰਦਰੂਨੀ ਕੱਪੜੇ, ਜ਼ੁਰਾਬਾਂ ਅਤੇ ਗਰਮ ਕੱਪੜੇ ਸਨ, ਵੀ ਸੌਂਪੇ ਗਏ।
ਲਾਇਨਜ਼ ਫ਼ੀਲਡ ਹਾਕੀ ਕਲੱਬ ਨੇ ਸੋਨੇ ਦਾ ਮੈਡਲ ਜਿੱਤਿਆ
ਟੋਰਾਂਟੋ/ਬਿਊਰੋ ਨਿਊਜ਼ : ਫਰਵਰੀ 23 ਅਤੇ 24 ਨੂੰ ਡਿਕਸੀ ਗੁਰੂ ਘਰ ਵਿਖੇ ਕਰਵਾਏ ਗਏ ਓ.ਕੇ.ਡੀ ਜੂਨੀਅਰ ਇੰਡੋਰ ਟੂਰਨਾਮੈਂਟ ਵਿੱਚ ਲਾਇਨਜ਼ ਫ਼ੀਲਡ ਹਾਕੀ ਕਲੱਬ ਦੀ ਅੰਡਰ 12 ਸਾਲ ਦੇ ਖਿਡਾਰੀਆਂ ਦੀ ਟੀਮ ਸਮੇਤ ਹਾਲਟਨ, ਕੈਨੇਡੀਅਨ ਫ਼ੀਲਡ ਹਾਕੀ, ਬਰੈਂਪਟਨ ਅਤੇ ਓ.ਕੇ.ਡੀ ਦੀਆਂ ਕੋ-ਏਡ ਜਾਣਿਕਿ ਲੜਕੇ ਅਤੇ ਲੜਕੀਆਂ ਦੀਆਂ ਮਿਕਸ ਟੀਮਾਂ ਨੇ ਵੀ ਭਾਗ ਲਿਆ।
ਟੂਰਨਾਮੈਂਟ ਵਿਚ ਲਾਇਨਜ਼ ਦੇ 5 ਮੈਚ ਹੋਏ ਸਨ, ਜਿਨ੍ਹਾਂ ਵਿੱਚੋ ਲਾਇਨਜ਼ ਦੀ ਟੀਮ ਨੇ 4 ਮੈਚ ਜਿੱਤੇ ਅਤੇ ਇਕ ਬਰਾਬਰ ਰਿਹਾ। ਫਾਈਨਲ ਮੈਚ ਵਿੱਚ ਕੈਨੇਡੀਅਨ ਫ਼ੀਲਡ ਹਾਕੀ ਐਂਡ ਕਲਚਰਲ ਕਲੱਬ ਨੂੰ 6-1 ਦੇ ਵੱਡੇ ਫਰਕ ਨਾਲ ਹਰਾ ਕੇ ਲਾਇਨਜ਼ ਫ਼ੀਲਡ ਹਾਕੀ ਕਲੱਬ ਨੇ ਗੋਲਡ ਮੈਡਲ ਹਾਸਿਲ ਕੀਤਾ। ਇਹ ਦੱਸਣਯੋਗ ਹੈ ਕਿ ਲਾਇਨਜ਼ ਦੇ ਜ਼ਿਆਦਾਤਰ ਖਿਡਾਰੀਆਂ ਨੂੰ ਸਿਰਫ ਇਕ ਸਾਲ ਹਾਕੀ ਖੇਡਦਿਆਂ ਨੂੰ ਹੋਇਆ ਹੈ। ਇਹ ਕਾਮਯਾਬੀ ਕਲੱਬ ਦੇ ਚੰਗੇ ਕੋਚਾਂ ਕਰਕੇ ਮਿਲੀ ਹੈ ਜਿਨ੍ਹਾਂ ਨੇ ਬੱਚਿਆਂ ਨੂੰ ਪ੍ਰੋਫੈਸ਼ਨਲ ਕੋਚਿੰਗ ਦਿਤੀ ਹੈ ਅਤੇ ਫਿੱਟਨੈਸ ਦਾ ਮੁੱਖ ਖਿਆਲ ਰੱਖਿਆ ਹੈ। ਇਸ ਟੂਰਨਾਮੈਂਟ ਦੀ ਸਫਲਤਾ ਲਈ ਅਸੀਂ ਉਨਟਾਰੀਓ ਖਾਲਸਾ ਦਰਬਾਰ ਅਤੇ ਓ.ਕੇ.ਡੀ ਹਾਕੀ ਕਲੱਬ ਦਾ ਖਾਸ ਤੌਰ ‘ਤੇ ਧੰਨਵਾਦ ਕਰਦੇ ਹਾਂ। ਫ਼ੀਲਡ ਹਾਕੀ ਇਕ ਅਜਿਹੀ ਖੇਡ ਹੈ ਜੋ ਸਾਰਾ ਸਾਲ ਚਲਦੀ ਰਹਿੰਦੀ ਹੈ। ਜੇਕਰ ਤੁਸੀਂ ਵੀ ਆਪਣੇ ਬੱਚਿਆਂ ਨੂੰ ਹੁਣ ਜਾਂ ਗਰਮੀਆਂ ਦੇ ਵਕਤ ਫ਼ੀਲਡ ਹਾਕੀ ਵਿਚ ਪਾਉਣਾ ਚੁਹੰਦੇ ਹੋ ਤਾਂ ਜੀਵਨਜੋਤ ਬਾਠ ਨੂੰ 416-518-7187 ‘ਤੇ ਜਾਂ lionsfhc’gmail.com ‘ਤੇ ਸੰਪਰਕ ਕਰ ਸਕਦੇ ਹੋ।

Check Also

ਇਨਸਾਨ ਦੇ ਸ਼ੈਤਾਨ ਬਣਨ ਦੀ ਰੌਂਗਟੇ ਖੜ੍ਹੇ ਕਰਨ ਵਾਲੀ ਦਾਸਤਾਨ

ਐਬਟਸਫੋਰਡ/ਡਾ. ਗੁਰਵਿੰਦਰ ਸਿੰਘ : ਐਬਟਸਫੋਰਡ ਸ਼ਹਿਰ ਦਾ ਵੈਗਨਰ ਰੋਡ। ਸ਼ੁੱਕਰਵਾਰ ਦੀ ਰਾਤ ਦੇ 10.30 ਵਜੇ …