13.5 C
Toronto
Tuesday, November 4, 2025
spot_img
Homeਕੈਨੇਡਾਤਰਕਸ਼ੀਲ ਸੁਸਾਇਟੀ ਵਲੋਂ ਵਾਅਕ ਐਂਡ ਰਨ ਫਾਰ ਐਜੂਕੇਸ਼ਨ ਪ੍ਰੋਗਰਾਮ 29 ਸਤੰਬਰ ਨੂੰ

ਤਰਕਸ਼ੀਲ ਸੁਸਾਇਟੀ ਵਲੋਂ ਵਾਅਕ ਐਂਡ ਰਨ ਫਾਰ ਐਜੂਕੇਸ਼ਨ ਪ੍ਰੋਗਰਾਮ 29 ਸਤੰਬਰ ਨੂੰ

ਸ਼ਹੀਦ ਭਗਤ ਸਿੰਘ ਅਤੇ ਭਾਅ ਜੀ ਗੁਰਸ਼ਰਨ ਸਿੰਘ ਨੂੰ ਸਮਰਪਿਤ ਪ੍ਰੋਗਰਾਮ
ਬਰੈਂਪਟਨ/ਹਰਜੀਤ ਬੇਦੀ
ਨਾਰਥ ਅਮੈਰਿਕਨ ਤਰਕਸ਼ੀਲ ਸੁਸਾਇਟੀ ਆਫ ਓਨਟਾਰੀਓ ਜਿੱਥੇ ਤਰਕਸ਼ੀਲ ਵਿਚਾਰਧਾਰਾ ਆਪਣਾ ਕੇ ਵਧੀਆ ਜੀਵਨ ਲਈ ਪਰਚਾਰ ਕਰ ਰਹੀ ਹੈ ਉੱਥੇ ਹੀ ਬੱਚਿਆਂ ਅਤੇ ਨੌਜਵਾਨਾ ਨੂੰ ਭਗਤ ਸਿੰਘ ਦੀ ਵਿਚਾਰਾਧਾਰਾ ਨਾਲ ਜੋੜਨ ਅਤੇ ਆਪਣੀ ਸਿਹਤ ਸੰਭਾਲ ਲਈ ਜਾਗਰੂਕ ਕਰਨ ਵਾਸਤੇ ਉੱਪਰਾਲੇ ਵੀ ਕਰ ਰਹੀ ਹੈ। ਇਸੇ ਸੰਦਰਭ ਵਿੱਚ ਸੁਸਾਇਟੀ ਵਲੋਂ 29 ਸਤੰਬਰ ਦਿਨ ਐਤਵਾਰ ਨੂੰ ਵਾਅਕ ਐਂਡ ਰੱਨ ਫਾਰ ਐਜੂਕੇਸ਼ਨ ਈਵੈਂਟ ਦਾ ਆਯੋਜਨ ਕੀਤਾ ਜਾ ਰਿਹਾ ਹੈ।
ਸ਼ਹੀਦ ਭਗਤ ਸਿੰਘ ਅਤੇ ਭਾਅ ਜੀ ਗੁਰਸ਼ਰਨ ਸਿੰਘ ਨੂੰ ਸਮਰਪਿਤ ਇਹ ਪ੍ਰੋਗਰਾਮ ਬਰੈਂਪਟਨ ਦੇ ਚਿੰਕੂਜੀ ਪਾਰਕ ਜੋ ਬਰੈਮਲੀ ਅਤੇ ਕੁਈਨ ਸਟਰੀਟ ਦੇ ਕਾਰਨਰ ‘ਤੇ ਹੈ ਵਿਖੇ ਹੋਵੇਗਾ। ਇਸ ਈਵੈਂਟ ਵਿੱਚ 5 ਅਤੇ 10 ਕਿ: ਮੀ: ਦੀ ਰੇਸ ਅਤੇ ਵਾਅਕ ਹੋਵੇਗੀ। ਪੰਜ ਸਾਲ ਤੱਕ ਦੇ ਛੋਟੇ ਬੱਚਿਆਂ ਲਈ ਇਹ 1 ਕਿ:ਮੀ:ਦੀ ਹੈ। ਜੇਤੂਆਂ ਨੂੰ ਢੁਕਵੇਂ ਇਨਾਮ ਦਿੱਤੇ ਜਾਣਗੇ। ਜਿਨ੍ਹਾਂ ਵਿਦਿਆਰਥੀਆਂ ਨੇ ਪਰੋਵਿੰਸ ਜਾਂ ਨੈਸ਼ਨਲ ਲੈਵਲ ਤੇ ਸਪੋਰਟਸ ਵਿੱਚ ਨਾਮਣਾ ਖੱਟਿਆ ਹੈ ਇਸ ਮੌਕੇ ਉਹਨਾਂ ਦਾ ਵਿਸ਼ੇਸ਼ ਤੌਰ ‘ਤੇ ਸਨਮਾਨ ਕੀਤਾ ਜਾਵੇਗਾ।ਈਵੈਂਟ ਵਿੱਚ ਭਾਗ ਲੈਣ ਲਈ ਰਜਿਸਟਰੇਸ਼ਨ ਸ਼ੁਰੂ ਹੈ। ਉਸ ਦਿਨ ਮੌਕੇ ‘ਤੇ ਵੀ 9:00 ਵਜੇ ਤੋਂ 10:00 ਵਜੇ ਤੱਕ ਰਜਿਸਟਰੇਸ਼ਨ ਹੋਵੇਗੀ। ਉਸ ਤੋਂ ਬਾਅਦ ਵਾਅਕ ਅਤੇ ਰੇਸਾਂ ਸ਼ੁਰੂ ਹੋਣਗੀਆਂ। ਰਜਿਸਟਰੇਸ਼ਨ ਫੀਸ 15 ਡਾਲਰ ਹੈ। ਪ੍ਰਬੰਧਕਾਂ ਵਲੋਂ ਸਮੂਹ ਲੋਕਾਂ ਨੂੰ ਇਸ ਈਵੈਂਟ ਵਿੱਚ ਭਾਗ ਲੈਣ ਦਾ ਖੁੱਲ੍ਹਾ ਸੱਦਾ ਹੈ। ਕਿਸੇ ਵੀ ਕਿਸਮ ਦੀ ਜਾਣਕਾਰੀ ਲਈ ਬਲਦੇਵ ਰਹਿਪਾ 416-881-7202 ਜਾਂ ਨਿਰਮਲ ਸੰਧੂ 416-835-3450 ਨਾਲ ਸੰਪਰਕ ਕੀਤਾ ਜਾ ਸਕਦਾ ਹੈ।

RELATED ARTICLES
POPULAR POSTS