Breaking News
Home / ਕੈਨੇਡਾ / ਪ੍ਰਿੰਸੀਪਲ ਪਾਖਰ ਸਿੰਘ ਦੀ ਨਵੀਂ ਪੁਸਤਕ ‘ਸ਼ਹੀਦ ਊਧਮ ਸਿੰਘ’

ਪ੍ਰਿੰਸੀਪਲ ਪਾਖਰ ਸਿੰਘ ਦੀ ਨਵੀਂ ਪੁਸਤਕ ‘ਸ਼ਹੀਦ ਊਧਮ ਸਿੰਘ’

udam-singh-copy-copyਬਰੈਂਪਟਨ/ਅਜੀਤ ਸਿੰਘ ਰੱਖੜਾ
ਜਿਵੇਂ ਦਰਖਤਾਂ ਨੂੰ ਇਕ ਖਾਸ ਉਮਰ ਵਿਚ ਜਾਕੇ ਰਸ ਦਾਇਕ ਫਲ ਲੱਗਦੇ ਹਨ, ਇਵੇਂ ਹੀ ਲੇਖਕ ਲੋਕ ਇਕ ਖਾਸ ਉਮਰ ਵਿਚ ਆਕੇ ਵਧੀਆਂ ਕਿਤਾਬਾਂ ਲਿਖਦੇ ਹਨ। ਪਿਛੇ ਜਿਹੇ ਪੂਰਨ ਸਿੰਘ ਪਾਂਧੀ ਨੇ ਆਪਣੀ ਉਮਰ ਦੇ ਅਸੀਵਿਆਂ ਵਿਚ ਆਕੇ ਸੰਗੀਤ ਉਪਰ ਐਸੀ ਕਿਤਾਬ ਲਿਖੀ ਕਿ ਹੁਣ ਲੇਖਕ ਉਪਰ ਅਭਿਨੰਦਨ ਗ੍ਰੰਥ ਲਿਖਿਆ ਜਾ ਰਿਹਾ ਹੈ। ਇਸੇ ਹੀ ਤਰ੍ਹਾਂ ਇਕਬਾਲ ਰਮੂਵਾਲੀਆ ਨੇ ਬਰਫ ਵਿਚ ਉਗਦਿਆਂ ਲਿਖੀ ਹੈ। ਮੈਂ ਕਹਿ ਸਕਦਾ ਹਾਂ ਕਿ ਪਾਖਰ ਸਿੰਘ ਨੇ ‘ਸ਼ਹੀਦ ਊਧਮ ਸਿੰਘ’ ਲਿਖਕੇ ਆਪਣੀ ਉਮਰ ਅਤੇ ਕਿਤਾਬੀ ਦੀ ਉਚੀ ਸੁਚੀ ਚਰਚਾ ਕਰਵਾਈ ਹੈ।
ਉਸਦੀਆਂ ਪਹਿਲੀਆਂ 20 ਕਿਤਾਬਾਂ ਵਿਚੋਂ ਇਹ ਸਿਰਕਢ ਕਿਤਾਬ ਹੈ। ਕਿਤਾਬ ਵਾਕਈ ਸੁੰਦਰ ਅਤੇ ਵਧੀਆ ਹੈ। ਸਬਜੈਕਟ ਹੀ ਐਸਾ ਹੈ ਕਿ ਪੜ੍ਹਨ ਨੂੰ ਮਨ ਪ੍ਰੇਰਿਆ ਜਾਂਦਾ ਹੈ। ਊਧਮ ਸਿੰਘ ਇਕ ਐਸਾ ਦੇਸ਼ ਭਗਤ ਇਨਸਾਨ ਸੀ ਜਿਸਨੇ ਜੋ ਚਿਤਵਿਆ ਉਹ ਕਰਕੇ ਵਿਖਾਇਆ। ਗਾਂਧੀ ਜੀ ਰਾਹੀ ਮਿਲੀ ਅਜਾਦੀ ਦੇ ਮਦੇਨਜ਼ਰ ਅਜ਼ਾਦ ਭਾਰਤ ਵਿਚ ਗਰਮ ਖਿਆਲੀਏ ਲੋਕਾਂ ਨੂੰ ਪਰਚਾਰਿਆ ਨਹੀਂ ਸੀ ਗਿਆ, ਕਿਓਂ ਕਿ ਸਿੱਧ ਕਰਨਾ ਸੀ ਕਿ ਅਹਿੰਸਾ ਹੀ ਪਰਮੋ ਧਰਮ ਹੈ। ਪਰ ਇਤਿਹਾਸਕ ਸਚ ਇਹੀ ਹੈ ਕਿ ਬਿਨਾ ਖੂਨ ਵਹਾਇਆਂ ਕੋਈ ਮੁਲਕ ਅਜਾਦ ਨਹੀਂ ਹੋਇਆ। ਕਿਤਾਬ ਦੀ ਸਮਗਰੀ ਸ਼ਹੀਦ ਬਾਰੇ ਬਹੁਤ ਸਾਰੀਆਂ ਨਵੀਆਂ ਜਾਣਕਾਰੀਆਂ ਦੇਂਦੀ ਹੈ। 143 ਸਫਿਆਂ ਦੀ ਕਿਤਾਬ ਵਿਚ 12 ਲੇਖ ਹਨ ਅਤੇ 10 ਕਵਿਤਾਵਾਂ। ਲੇਖਾ ਵਿਚੋਂ ਪੰਜਾਬ ਦੇ ਉਘੇ ਲੇਖਕ ਕਿਰਪਾਲ ਸਿੰਘ ਦਰਦੀ ਅਤੇ ਡਾਕਟਰ ਵਰਿੰਦਰ ਕੋਰ ਭਾਟੀਆਂ ਦੇ ਲੇਖ ਅਤੀ ਖੋਜਕ ਹਨ। ਹਰਜੀਤ ਸਿੰਘ ਬੇਦੀ ਦਾ ਲੇਖ ਵੀ ਸਰਾਹੀਨਯ ਹੈ। ਕਿਤਾਬ ਪੜ੍ਹਨ ਬਾਅਦ ਦੇਸ਼ ਪ੍ਰੇਮ ਲਈ ਇਕ ਹੁਲਾਰਾ ਮਿਲਦਾ ਹੈ। ਐਡੀ ਚੰਗੀ ਕਿਤਾਬ ਲਿਖਣ ਲਈ ਪਾਖਰ ਸਿੰਘ ਨੂੰ ਹਾਰਦਿਕ ਵਧਾਈ ਹੋਵੇ।

Check Also

ਵੈਨਕੂਵਰ ‘ਚ ਪੁਲਿਸ ਸਟ੍ਰੀਟ ਚੈਕਿੰਗ ਬੰਦ ਕਰਵਾਉਣ ਲਈ ਦਰਜਨਾਂ ਸੰਸਥਾਵਾਂ ਵੱਲੋਂ ਖੁੱਲ੍ਹਾ ਖ਼ਤ

ਸਰੀ/ਬਿਊਰੋ ਨਿਊਜ਼ : ਬੀ.ਸੀ. ਦੀਆਂ ਦਰਜਨਾਂ ਸੰਸਥਾਵਾਂ ਨੇ ਵੈਨਕੂਵਰ ਪੁਲਿਸ ਬੋਰਡ ਅਤੇ ਸੂਬਾਈ ਸਰਕਾਰ ਨੂੰ …