ਕੈਨੇਡਾ ‘ਚ ਰਚੀ ਜਾਣ ਵਾਲੀ ਕਹਾਣੀ ਉਪਰ ਇੱਕ ਸੈਮੀਨਾਰ ਕਰਵਾਉਣ ਦਾ ਵੀ ਮੀਟਿੰਗ ‘ਚ ਹੋਇਆ ਫੈਸਲਾ
ਟੋਰਾਂਟੋ : ਕਹਾਣੀ ਵਿਚਾਰ ਮੰਚઠਟੋਰਾਂਟੋ ਦੀ ਇਸ ਨਵੇਂ ਵਰ੍ਹੇ ਦੀ ਪਲੇਠੀ ਮੀਟਿੰਗ 12 ਜਨਵਰੀ , 2019 ਨੂੰ ઠਪ੍ਰਸਿੱਧ ਕਹਾਣੀਕਾਰ ਕੁਲਜੀਤ ਮਾਨ ਜੀ ਦੇ ਘਰ ਬੜੇ ਹੀ ਖੁਸ਼ਗਵਾਰ ਮਾਹੌਲ ਵਿੱਚ ਹੋਈ। ਮੀਟਿੰਗ ਵਿਚ ਜਿੱਥੇ ਨਵੇਂ ਵਰ੍ਹੇ ਦੀਆਂ ਵਧਾਈਆਂ ਦਾ ਸਿਲਸਿਲਾ ਚਲਿਆ ਉੱਥੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਮੌਕੇ ‘ਤੇ ਉਨ੍ਹਾਂ ਨੂੰ ਯਾਦ ਕਰਦਿਆਂ ਸਭ ਨੇ ਦੁਆ ਮੰਗੀ ਕਿ ਸਾਰਿਆਂ ਦਾ ਪਰਸਪਰ ਪਿਆਰ ਅਤੇ ਮਿਲਵਰਤਣ ਇੰਜ ਹੀ ઠਬਣਿਆ ਰਹੇ। ਪਿਛਲੇ ਸਾਲ ਦਾ ਲੇਖਾ ਜੋਖਾ ਸਾਂਝਾ ਕਰਦਿਆਂ ਇਸ ਸਾਲ ਵੀ ਕੁੱਝ ਉਸਾਰੂ ਉਪਰਾਲੇ ਕਰਨ ਦੇ ਪ੍ਰੋਗਰਾਮ ਉਲੀਕੇ ਗਏ।ઠ
ਬਲਬੀਰ ਜੀ ਵਲੋਂ ઠਕਹਾਣੀ ਖੇਤਰ ਦੇ ਕਿਸੇ ਵਿਦਵਾਨ ਨੂੰ ਬੁਲਾ ਕੇ ઠਇੱਕ ਸੈਮੀਨਾਰ ਕਰਵਾਉਣ ਦੀ ਗੱਲ ਆਰੰਭੀ ਗਈ ਤਾਂ ਜੋ ਪੱਛਮੀ ਮੁੱਖ-ਧਾਰਾ ਦੇ ਕਹਾਣੀਕਾਰਾਂ ਨਾਲ ਆਧੁਨਿਕ ਕਹਾਣੀ ਕਲਾ ਅਤੇ ਕਹਾਣੀ ਸਰੰਚਨਾ ਉਪਰ ਗਲਬਾਤ ਕੀਤੀ ਜਾਵੇ। ਇਸ ਦੇ ਨਾਲ-ਨਾਲ ઠਕੈਨੇਡਾ ਵਿੱਚ ਰਚੀ ਜਾਣ ਵਾਲੀ ਕਹਾਣੀ ਉਪਰ ਇੱਕ ਸੈਮੀਨਾਰ ਕਰਵਾਉਣ ਦਾ ਫੈਸਲਾ ਵੀ ਕੀਤਾ ਗਿਆ। ਕਹਾਣੀ ઠਵਿਚਾਰ ઠਮੰਚ ਦੇ ਲੇਖਕਾਂ ઠਵੱਲੋਂ ਰਚੀਆਂ ਜਾ ਰਹੀਆਂ ਕਹਾਣੀਆਂ ਦਾ ਕਹਾਣੀ ਸੰਗ੍ਰਹਿ ਪ੍ਰਕਾਸ਼ਿਤ ਕਰਨ ਦੀ ਗੱਲ ਹੋਈ, ਜਿਸ ਨੂੰ ਮੈਂਬਰਾਂ ਨੇ ઠਭਰਵਾਂ ਹੁੰਗਾਰਾ ਦਿੱਤਾ।ઠ
ਇਸ ਮੀਟਿੰਗ ਵਿੱਚ ਕੁਲ ਚਾਰ ਕਹਾਣੀਆਂ ਪੜ੍ਹੀਆਂ ਗਈਆਂ । ਜਿਨ੍ਹਾਂ ‘ਤੇ ਭਰਪੂਰ ਵਿਚਾਰ ਚਰਚਾ ਅਤੇ ਉਸਾਰੂ ਟੀਕਾ ਟਿੱਪਣੀ ਹੋਈ ਅਤੇ ਸੁਝਾਅ ਪੇਸ਼ ਕੀਤੇ ਗਏ । ਪਹਿਲੀ ਕਹਾਣੀ ”ਗੁਰਦਵਾਰੇ ਤੇ ਚੜ੍ਹਿਆ ਆਦਮੀ” ਬਲਦੇਵ ਦੂੜੇ ઠ ਵਲੋਂ ਪੜ੍ਹੀ ਗਈ। ਸਾਰੇ ਮੈਂਬਰਾਂ ਨੇ ਬਲਦੇਵ ਦੂੜੇ ਦੀ ਇਸ ਪਲੇਠੀ ਕਹਾਣੀ ਨੂੰ ਜੀ ਆਇਆਂ ਆਖਿਆ। ਇਹ ਕਹਾਣੀ ਧਾਰਮਿਕ ਅਸਹਿਣਸ਼ੀਲਤਾ, ਕੱਟੜਤਾ ઠਅਤੇ ਸਮਾਜਕ ਨਾ ਬਰਾਬਰੀ ਦੀ ਬਾਤ ਪਾਉਂਦੀ ਕਹਾਣੀ ਸੀ, ਜੋ ਸਰੋਤਿਆਂ ਉੱਪਰ ਡੂੰਘਾ ਪ੍ਰਭਾਵ ਸਿਰਜਦੀ ਨਜ਼ਰ ਆਈ।ઠ ਦੂਸਰੀ ਕਹਾਣੀ ਗੁਰਮੀਤ ਪਨਾਗ ਦੀ ‘ਐਤਕੀਂ ਸ਼ਾਇਦ’ ਇਕ ਲੰਬੀ ਕਹਾਣੀ ਸੀ ਜੋ ਸਭ ਨੂੰ ਬਹੁਤ ਪਸੰਦ ਆਈ। ਇਹ ਕਹਾਣੀ ਇਕ ਬਾਂਝ ਔਰਤ ਦੀ ਸੀ ਜੋ ਬੱਚਾ ਨਾ ਹੋਣ ਕਾਰਨ ਡੂੰਘੀ ਉਦਾਸੀ ਅਤੇ ਡਿੱਪਰੈਸ਼ਨ ਵਿਚ ਜਾ ਡਿਗਦੀ ਹੈ ਅਤੇ ਇਹ ਪਰਿਵਾਰਕ ਦਬਾਅ ਅਤੇ ਈਰਖਾ ਵਰਗੇ ਪ੍ਰਭਾਵਾਂ ਹੇਠ ਜਿਉਂਦੀ ਅਤੇ ਤ੍ਰਾਸਦੀ ਸਹਿੰਦੀ ਇਸਤਰੀ ਦੀ ਵਿਥਿਆ ਨੂੰ ਬਿਆਨ ਕਰਦੀ ਖੂਬਸੂਰਤ ਕਹਾਣੀ ਸੀ।
ਤੀਸਰੀ ਕਹਾਣੀ ਰਛਪਾਲ ਕੌਰ ਵਲੋਂ ਪੜ੍ਹੀ ਗਈ। ਜਿਸ ਦੀ ਸਲਾਹੁਤਾ ਸਾਰੇ ਮੈਂਬਰਾਂ ਵਲੋਂ ਕੀਤੀ ਗਈ ਅਤੇ ਸਾਰੇ ਮੈਂਬਰਾਂ ਨੇ ਰਛਪਾਲ ਕੌਰ ਦੀ ਇਸ ਕਹਾਣੀ ਜਿਸ ਦਾ ਨਾਮ ‘ਢਲਦੇ ਦੀ ਲਾਲੀ’ ਸੀ, ਨੂੰ ਇਕ ਵਧੀਆ ਕਹਾਣੀ ਆਖ ਨਿਵਾਜ਼ਿਆ। ਚੌਥੀ ਕਹਾਣੀ ઠਡਾਕਟਰ ਜਤਿੰਦਰ ਕੌਰ ਰੰਧਾਵਾ ਵਲੋਂ ઠਪੜ੍ਹੀ ਗਈ। ਜਿਸ ਦਾ ਸਿਰਲੇਖ ‘ਪ੍ਰਾਈਵੇਸੀ’ ਸੀ। ਇਹ ਕਹਾਣੀ ਇਸਤਰੀ ਮਨ ਦੀਆਂ ਡੂੰਘੀਆਂ ਪਰਤਾਂ ਨੂੰ ਫੋਲਦੀ ਇਕ ਭਾਵਪੂਰਤ ਕਹਾਣੀ ਸੀ।
ਇਸ ਕਹਾਣੀ ਮੀਟਿੰਗ ਵਿੱਚ ਬਲਬੀਰ ਕੌਰ ਸੰਘੇੜਾ ਅਤੇ ਉਹਨਾਂ ਦੇ ਪਤੀ ਮਾਨ ਸੰਘੇੜਾ, ਮੇਜਰ ਮਾਂਗਟ, ਗੁਰਮੀਤ ਪਨਾਗ ਅਤੇ ਉਹਨਾਂ ਦੇ ਪਤੀ ઠਜੰਗ ਪਨਾਗ, ઠਬਲਰਾਜ ਚੀਮਾ, ਕੁਲਜੀਤ ਮਾਨ, ઠਸਰਬਜੀਤ ਮਾਨ, ਕਮਲਜੀਤ ਕੌਰ, ਮਿੰਨੀ ਗਰੇਵਾਲ, ਸੁਰਜਨ ਜ਼ੀਰਵੀ, ਬਰਾਜਿੰਦਰ ਗੁਲਾਟੀ, ਮਨਮੋਹਨ ਗੁਲਾਟੀ, ਬਲਦੇਵ ਸਿੰਘ ਦੂੜੇ, ਕਮਲਜੀਤ ਨੱਤ, ਪਰਮਜੀਤ ਦਿਉਲ, ਸੁੰਦਰ ਪਾਲ ਕੌਰ, ਡਾ. ਜਤਿੰਦਰ ਕੌਰ ਰੰਧਾਵਾ, ਰੱਛਪਾਲ ਕੌਰ ਗਿੱਲ, ਬਲਜੀਤ ਧਾਲੀਵਾਲ, ਗੁਰਦਿਆਲ ਬੱਲ, ਹਰਮਨ ਪਿਆਰਾ ਜਸਜੀਤ ਜੈਸੀ, ਸ਼੍ਰੀਮਤੀ ਸੰਧੂ ਸੁਪਤਨੀ ઠ(ਕਹਾਣੀਕਾਰ ਵਰਿਆਮ ਸੰਧੂ) ਉਚੇਚੇ ਰੂਪ ਵਿੱਚ ਸ਼ਾਮਿਲ ਹੋਏ।
Check Also
ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ ਦੇ ਸਮਾਗ਼ਮ ਵਿਚ ਸਵ. ਗੁਰਦਾਸ ਮਿਨਹਾਸ ਨੂੰ ਭੇਂਟ ਕੀਤੀ ਗਈ ਸ਼ਰਧਾਂਜਲੀ
‘ਪੰਜਾਬ ਦੀ ਕੋਇਲ’ ਸੁਰਿੰਦਰ ਕੌਰ ਦੇ ਜਨਮ-ਦਿਨ ‘ਤੇ ਕੀਤਾ ਗਿਆ ਯਾਦ ਤੇ ਕਵੀ-ਦਰਬਾਰ ਵੀ ਹੋਇਆ …