Breaking News
Home / ਹਫ਼ਤਾਵਾਰੀ ਫੇਰੀ / ਪਾਸਪੋਰਟ ਲਈ ਔਰਤਾਂ ਨੂੰ ਵਿਆਹ ਦਾ ਸਰਟੀਫਿਕੇਟ ਦੇਣਾ ਜ਼ਰੂਰੀ ਨਹੀਂ : ਮੋਦੀ

ਪਾਸਪੋਰਟ ਲਈ ਔਰਤਾਂ ਨੂੰ ਵਿਆਹ ਦਾ ਸਰਟੀਫਿਕੇਟ ਦੇਣਾ ਜ਼ਰੂਰੀ ਨਹੀਂ : ਮੋਦੀ

ਨਵੀਂ ਦਿੱਲੀ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਐਲਾਨ ਕੀਤਾ ਕਿ ਔਰਤਾਂ ਨੂੰ ਪਾਸਪੋਰਟ ਦੇ ਲਈ ਵਿਆਹ ਜਾਂ ਤਲਾਕ ਦਾ ਸਰਟੀਫਿਕੇਟ ਦੇਣ ਦੀ ਜ਼ਰੂਰਤ ਨਹੀਂ ਹੈ। ਉਹ ਪਾਸਪੋਰਟ ਲਈ ਐਪਲੀਕੇਸ਼ਨ ਵਿਚ ਆਪਣੇ ਪਿਤਾ ਜਾਂ ਮਾਤਾ ਦਾ ਨਾਮ ਲਿਖ ਸਕਦੀਆਂ ਹਨ। ਜਾਰੀ ਬਿਆਨ ਮੁਤਾਬਕ ਮੋਦੀ ਨੇ ਆਖਿਆ ਕਿ ਹੁਣ ਔਰਤਾਂ ਨੂੰ ਵਿਆਹ ਤੋਂ ਬਾਅਦ ਪਾਸਪੋਰਟ ਵਿਚ ਆਪਣਾ ਨਾਮ ਬਦਲਣ ਦੀ ਵੀ ਜ਼ਰੂਰਤ ਨਹੀਂ ਪਵੇਗੀ। ਇੰਡੀਅਨ ਮਰਚੈਂਟ ਚੈਂਬਰ ਦੀ ਲੇਡੀਜ਼ ਵਿੰਗ ਦੇ ਗੋਲਡਨ ਜੁਬਲੀ ਸੈਲੀਬਰੇਸ਼ਨ ਵਿਚ ਪ੍ਰਧਾਨ ਮੰਤਰੀ ਨੇ ਸੰਬੋਧਨ ਕਰਦਿਆਂ ਕਿਹਾ ਕਿ ਅਸੀਂ ਆਦਮੀਆਂ ਵਾਂਗ ਹੀ ਔਰਤਾਂ ਨੂੰ ਵੀ ਜ਼ਿਆਦਾ ਮੌਕੇ ਦੇਣਾ ਚਾਹੁੰਦੇ ਹਾਂ।

Check Also

ਲੋਕ ਸਭਾ ਚੋਣਾਂ ‘ਚੋਂ ਲੋਕ ਮੁੱਦੇ ਗਾਇਬ ਸਿੱਠਣੀਆਂ ਦਾ ਦੌਰ ਸ਼ੁਰੂ

ਨਾ ਕਾਰਜਾਂ ਦੀ ਗੱਲ, ਨਾ ਯੋਜਨਾਵਾਂ ਦਾ ਹਵਾਲਾ-ਇਕ ਲੀਡਰ ਸਵਾਲ ਕਰਦਾ ਹੈ ਦੂਜਾ ਦਿੰਦਾ ਹੈ …