Breaking News
Home / ਹਫ਼ਤਾਵਾਰੀ ਫੇਰੀ / ਟੋਰਾਂਟੋ ਦੇ ਜਨਰਲ ਹਸਪਤਾਲ ‘ਚ ਸਟਾਫ ਦੀ ਘਾਟ

ਟੋਰਾਂਟੋ ਦੇ ਜਨਰਲ ਹਸਪਤਾਲ ‘ਚ ਸਟਾਫ ਦੀ ਘਾਟ

ਕ੍ਰਿਟੀਕਲ ਕੇਅਰ ਬੈੱਡ ਅਲਰਟ ਜਾਰੀ
ਟੋਰਾਂਟੋ/ਬਿਊਰੋ ਨਿਊਜ਼ : ਟੋਰਾਂਟੋ ਦਾ ਜਨਰਲ ਹਸਪਤਾਲ, ਅਜਿਹਾ ਹੈਲਥਕੇਅਰ ਸਿਸਟਮ ਹੈ ਜਿਸ ਨੂੰ ਸਟਾਫ ਦੀ ਘਾਟ ਦੇ ਦਬਾਅ ਨੂੰ ਝੱਲਣਾ ਪੈ ਰਿਹਾ ਹੈ। ਹਸਪਤਾਲ ਵੱਲੋਂ ਆਪਣੇ ਤਿੰਨ ਇੰਟੈਂਸਿਵ ਕੇਅਰ ਯੂਨਿਟਸ ਵਿੱਚ ਕ੍ਰਿਟੀਕਲ ਕੇਅਰ ਬੈੱਡ ਅਲਰਟ ਜਾਰੀ ਕੀਤਾ ਗਿਆ ਹੈ।
ਯੂਨੀਵਰਸਿਟੀ ਹੈਲਥ ਨੈੱਟਵਰਕ (ਯੂਐਚਐਨ), ਜਿਸ ਵਿੱਚ ਟੋਰਾਂਟੋ ਜਨਰਲ ਹਸਪਤਾਲ ਵੀ ਸ਼ਾਮਲ ਹੈ, ਦੇ ਬੁਲਾਰੇ ਨੇ ਦੱਸਿਆ ਕਿ ਇੰਟੈਂਸਿਵ ਕੇਅਰ ਯੂਨਿਟਸ, ਜਿਨ੍ਹਾਂ ਵਿੱਚ ਕਾਰਡੀਓਵੈਸਕੂਲਰ ਇੰਟੈਂਸਿਵ ਯੂਨਿਟ (ਸੀਆਈਸੀਯੂ), ਕਰੋਨਰੀ ਇੰਟੈਂਸਿਵ ਕੇਅਰ ਯੂਨਿਟ (ਸੀਆਈਸੀਯੂ) ਤੇ ਮੈਡੀਕਲ ਸਰਜੀਕਲ ਇੰਟੈਂਸਿਵ ਕੇਅਰ ਯੂਨਿਟ (ਐਮਐਸਆਈਸੀਯੂ) ਸ਼ਾਮਲ ਹਨ, ਵਿੱਚ ਸਾਰੇ ਬੈੱਡ ਭਰ ਚੁੱਕੇ ਹਨ ਤੇ ਸੀਮਤ ਹਿਊਮਨ ਰਿਸੋਰਸਿਜ਼ ਕਾਰਨ ਹੋਰ ਮਰੀਜ਼ਾਂ ਨੂੰ ਭਰਤੀ ਕਰਨਾ ਸੇਫ ਨਹੀਂ ਹੈ।
ਯੂਐਚਐਨ ਦੇ ਗਿਲੀਅਨ ਹੌਵਰਡ ਨੇ ਇੱਕ ਈਮੇਲ ਵਿੱਚ ਆਖਿਆ ਕਿ ਮਹਾਂਮਾਰੀ ਦੇ ਚੱਲਦਿਆਂ ਸਾਨੂੰ ਸਟਾਫ ਦੀ ਘਾਟ ਦੇ ਮਾਮਲੇ ਨਾਲ ਨਜਿੱਠਣਾ ਪੈ ਰਿਹਾ ਹੈ। ਓਨਟਾਰੀਓ ਨਰਸਿਜ ਐਸੋਸਿਏਸ਼ਨ (ਓਐਨਏ) ਅਨੁਸਾਰ ਸਟਾਫ ਦੀ ਘਾਟ ਕਾਰਨ ਓਨਟਾਰੀਓ ਦੇ 25 ਹਸਪਤਾਲਾਂ ਨੂੰ ਆਪਣੀਆਂ ਫੈਸਿਲਿਟੀਜ਼ ਦੇ ਕਈ ਸੈਕਸ਼ਨ ਬੰਦ ਕਰਨੇ ਪੈ ਰਹੇ ਹਨ। ਓਨਟਾਰੀਓ ਵਿੱਚ 70,000 ਹਸਪਤਾਲ ਵਰਕਰਜ਼ ਦੀ ਨੁਮਾਇੰਦਗੀ ਕਰਨ ਵਾਲੀਆਂ ਵੱਖ ਵੱਖ ਯੂਨੀਅਨਾਂ ਵੱਲੋਂ ਲਗਾਤਾਰ ਫੋਰਡ ਸਰਕਾਰ ਤੋਂ ਇਸ ਮਸਲੇ ਨੂੰ ਹੱਲ ਕਰਨ ਦੀ ਅਪੀਲ ਕੀਤੀ ਜਾ ਰਹੀ ਹੈ। ਇਹ ਮੰਗ ਵੀ ਕੀਤੀ ਜਾ ਰਹੀ ਹੈ ਕਿ ਵਰਕਰਜ਼ ਦੇ ਭੱਤਿਆਂ ਵਿੱਚ ਵਾਧਾ ਕੀਤਾ ਜਾਵੇ ਤੇ ਹੋਰ ਸਟਾਫ ਜਲਦ ਤੋਂ ਜਲਦ ਭਰਤੀ ਕੀਤਾ ਜਾਵੇ।
ਇਸ ਦੌਰਾਨ ਓਨਟਾਰੀਓ ਦੇ ਸਿਹਤ ਮੰਤਰੀ ਨੇ ਆਖਿਆ ਕਿ ਪ੍ਰੋਵਿੰਸ ਵੱਲੋਂ ਜਲਦ ਤੋਂ ਜਲਦ ਇੰਟਰਨੈਸ਼ਨਲ ਪੱਧਰ ਉੱਤੇ ਸਿਖਲਾਈ ਪ੍ਰਾਪਤ ਨਰਸਾਂ ਨੂੰ ਭਰਤੀ ਕਰਨ ਦੀ ਕਵਾਇਦ ਕੀਤੀ ਜਾ ਰਹੀ ਹੈ ਤਾਂ ਕਿ ਸਟਾਫ ਦੀ ਘਾਟ ਦੇ ਮਸਲੇ ਨੂੰ ਹੱਲ ਕੀਤਾ ਜਾ ਸਕੇ।

Check Also

ਲਿਬਰਲ ਪਾਰਟੀ ਵੱਲੋਂ ਪੇਸ਼ ਕੀਤੇ ਗਏ ਬਜਟ ਤੋਂ ਬਹੁਤੇ ਕੈਨੇਡਾ ਵਾਸੀ ਨਾ ਖੁਸ਼

ਓਟਵਾ/ਬਿਊਰੋ ਨਿਊਜ਼ : ਇੱਕ ਨਵੇਂ ਸਰਵੇਖਣ ਤੋਂ ਸਾਹਮਣੇ ਆਇਆ ਹੈ ਕਿ ਲਿਬਰਲਾਂ ਵੱਲੋਂ ਪੇਸ਼ ਕੀਤੇ …