22.8 C
Toronto
Thursday, September 10, 2026
spot_img
Homeਪੰਜਾਬਆਮ ਆਦਮੀ ਪਾਰਟੀ ਦੇ ਵਿਧਾਇਕ ਸੁੱਖਾਨੰਦ ਦੀ ਹੋਈ ਮੰਗਣੀ

ਆਮ ਆਦਮੀ ਪਾਰਟੀ ਦੇ ਵਿਧਾਇਕ ਸੁੱਖਾਨੰਦ ਦੀ ਹੋਈ ਮੰਗਣੀ

ਆਮ ਆਦਮੀ ਪਾਰਟੀ ਦੇ ਵਿਧਾਇਕ ਸੁੱਖਾਨੰਦ ਦੀ ਹੋਈ ਮੰਗਣੀਕੈਨੇਡੀਅਨ ਐਨ.ਆਰ.ਆਈ. ਰਾਜਵੀਰ ਕੌਰ ਨੂੰ ਪਹਿਨਾਈ ਰਿੰਗ
ਚੰਡੀਗੜ੍ਹ/ਬਿਊਰੋ ਨਿਊਜ਼ : ਪੰਜਾਬ ਵਿਚ ਆਮ ਆਦਮੀ ਪਾਰਟੀ ਦੇ ਇਕ ਹੋਰ ਵਿਧਾਇਕ ਅੰਮ੍ਰਿਤਪਾਲ ਸਿੰਘ ਸੁੱਖਾਨੰਦ ਜਲਦ ਹੀ ਵਿਆਹ ਦੇ ਬੰਧਨ ਵਿਚ ਬੱਝਣ ਜਾ ਰਹੇ ਹਨ। ਬਾਘਾਪੁਰਾਣਾ ਤੋਂ ਵਿਧਾਇਕ ਸੁੱਖਾਨੰਦ ਨੇ ਬੁੱਧਵਾਰ ਨੂੰ ਮੰਗਣੀ ਕਰਵਾ ਲਈ ਹੈ। ਵਿਧਾਇਕ ਸੁੱਖਾਨੰਦ ਦੀ ਮੰਗਣੀ ਐਨ.ਆਰ.ਆਈ. ਕੈਨੇਡੀਅਨ ਸਿਟੀਜ਼ਨ ਰਾਜਵੀਰ ਕੌਰ ਦੇ ਨਾਲ ਹੋਈ ਹੈ। ਇਸ ਮੰਗਣੀ ਸਬੰਧੀ ਹੋਏ ਸਮਾਗਮ ਵਿਚ ਕੈਬਨਿਟ ਮੰਤਰੀ ਮੀਤ ਹੇਅਰ ਵੀ ਪਹੁੰਚੇ। ਵਿਧਾਇਕ ਅੰਮ੍ਰਿਤਪਾਲ ਸਿੰਘ ਸੁੱਖਾਨੰਦ ਨੇ ਐਨ.ਆਰ.ਆਈ. ਪਰਿਵਾਰ ਦੀ ਰਾਜਵੀਰ ਕੌਰ ਨੂੰ ਰਿੰਗ ਪਹਿਨਾਈ ਹੈ। ਰਾਜਵੀਰ ਕੌਰ ਮੂਲ ਰੂਪ ਵਿਚ ਕੈਨੇਡੀਅਨ ਸਿਟੀਜ਼ਨ ਹੈ, ਪਰ ਉਨ੍ਹਾਂ ਨੇ ਵੀ ਵਿਧਾਇਕ ਸੁੱਖਾਨੰਦ ਨੂੰ ਰਿੰਗ ਪਹਿਨਾਉਣ ਦੇ ਨਾਲ ਹੀ ਪੰਜਾਬ ਦੀ ਸੇਵਾ ਦਾ ਵੀ ਵਾਅਦਾ ਕਰ ਦਿੱਤਾ ਹੈ। ਰਾਜਵੀਰ ਕੌਰ ਨੇ ਕੈਨੇਡਾ ਦੀ ਪੀਆਰ ਨੂੰ ਛੱਡ ਕੇ ਪੰਜਾਬ ਦੀ ਸੇਵਾ ਕਰਨ ਦਾ ਵਾਅਦਾ ਕੀਤਾ ਹੈ। ਜਲਦ ਹੀ ਵਿਧਾਇਕ ਸੁੱਖਾਨੰਦ ਅਤੇ ਰਾਜਵੀਰ ਕੌਰ ਵਿਆਹ ਦੇ ਬੰਧਨ ਵਿਚ ਵੀ ਬੱਝ ਜਾਣਗੇ।
ਜ਼ਿਕਰਯੋਗ ਹੈ ਕਿ ਲੰਘੇ ਸਾਲ ਮੁੱਖ ਮੰਤਰੀ ਭਗਵੰਤ ਮਾਨ ਦੇ ਵਿਆਹ ਤੋਂ ਬਾਅਦ ਇਹ ਪੰਜਵੇਂ ‘ਆਪ’ ਆਗੂ ਹਨ, ਜੋ ਵਿਆਹ ਦੇ ਬੰਧਨ ਵਿਚ ਬੱਝਣ ਜਾ ਰਹੇ ਹਨ। ਸੀਐਮ ਮਾਨ ਦੇ ਵਿਆਹ ਤੋਂ ਬਾਅਦ ‘ਆਪ’ ਵਿਧਾਇਕ ਨਰਿੰਦਰ ਕੌਰ ਭਰਾਜ, ਵਿਧਾਇਕ ਰਣਬੀਰ ਸਿੰਘ ਭੁੱਲਰ ਅਤੇ ਵਿਧਾਇਕ ਨਰਿੰਦਰਪਾਲ ਸਿੰਘ ਸਵਾਨਾ ਵਿਆਹ ਦੇ ਬੰਧਨ ਵਿਚ ਬੱਝ ਚੁੱਕੇ ਹਨ।

RELATED ARTICLES
POPULAR POSTS