Breaking News
Home / ਪੰਜਾਬ / ਸ੍ਰੀ ਫਤਿਹਗੜ੍ਹ ਸਾਹਿਬ ‘ਚੋਂ ਕਦੇ ਨਹੀਂ ਜਿੱਤਿਆ ਅਕਾਲੀ ਦਲ

ਸ੍ਰੀ ਫਤਿਹਗੜ੍ਹ ਸਾਹਿਬ ‘ਚੋਂ ਕਦੇ ਨਹੀਂ ਜਿੱਤਿਆ ਅਕਾਲੀ ਦਲ

2009 ‘ਚ ਸ੍ਰੀ ਫਤਹਿਗੜ੍ਹ ਸਾਹਿਬ ਬਣਿਆ ਸੀ ਲੋਕ ਸਭਾ ਹਲਕਾ
ਫਤਹਿਗੜ੍ਹ ਸਾਹਿਬ/ਬਿਊਰੋ ਨਿਊਜ਼ : ਪੰਜਾਬ ਵਿਚ ਲੋਕ ਸਭਾ ਹਲਕਿਆਂ ਦੀ ਨਵੀਂ ਹੱਦਬੰਦੀ ਤੋਂ ਬਾਅਦ 2009 ਵਿਚ ਲੋਕ ਸਭਾ ਹਲਕਾ ਸ੍ਰੀ ਫਤਿਹਗੜ੍ਹ ਸਾਹਿਬ ਹੋਂਦ ਵਿਚ ਆਇਆ ਅਤੇ ਤਿੰਨ ਵਾਰ ਹੋਈਆਂ ਪਿਛਲੀਆਂ ਚੋਣਾਂ ਦੇ ਨਤੀਜਿਆਂ ‘ਤੇ ਝਾਤ ਮਾਰੀ ਜਾਵੇ ਤਾਂ ਇੱਥੇ ਸ਼੍ਰੋਮਣੀ ਅਕਾਲੀ ਦਲ ਨੂੰ ਕਦੇ ਜਿੱਤ ਨਸੀਬ ਨਹੀਂ ਹੋਈ ਜਦਕਿ ਦੋ ਵਾਰ ਕਾਂਗਰਸ ਅਤੇ ਇੱਕ ਵਾਰ ‘ਆਪ’ ਉਮੀਦਵਾਰ ਜੇਤੂ ਰਿਹਾ। ਲੋਕ ਸਭਾ ਹਲਕਾ ਫ਼ਤਹਿਗੜ੍ਹ ਸਾਹਿਬ ਜਿਸ ਵਿਚ 9 ਵਿਧਾਨ ਸਭਾ ਹਲਕੇ ਸਮਰਾਲਾ, ਸਾਹਨੇਵਾਲ, ਪਾਇਲ, ਖੰਨਾ, ਰਾਏਕੋਟ, ਬਸੀ ਪਠਾਣਾਂ, ਸ੍ਰੀ ਫਤਿਹਗੜ੍ਹ ਸਾਹਿਬ, ਅਮਲੋਹ ਤੇ ਅਮਰਗੜ੍ਹ ਸ਼ਾਮਲ ਕੀਤੇ ਗਏ ਹਨ। ਲੋਕ ਸਭਾ ਹਲਕਾ ਸ੍ਰੀ ਫਤਿਹਗੜ੍ਹ ਸਾਹਿਬ ਜਿਸ ਵਿਚ ਜ਼ਿਆਦਾਤਰ ਪੇਂਡੂ ਖੇਤਰ ਹੈ ਜਿੱਥੇ ਸ਼੍ਰੋਮਣੀ ਅਕਾਲੀ ਦਲ ਦੀ ਪਕੜ ਵੀ ਚੰਗੀ ਹੈ ਪਰ ਤਿੰਨ ਵਾਰ ਇਸ ਪਾਰਟੀ ਦੇ ਉਮੀਦਵਾਰ ਦਾ ਨਾ ਜਿੱਤਣਾ ਹੈਰਾਨ ਕਰਨ ਵਾਲਾ ਹੈ।
ਪਿਛਲੇ ਨਤੀਜਿਆਂ ‘ਤੇ ਝਾਤ ਮਾਰੀ ਜਾਵੇ ਤਾਂ 2009 ‘ਚ ਹੋਂਦ ਵਿਚ ਆਇਆ ਲੋਕ ਸਭਾ ਹਲਕਾ ਫ਼ਤਹਿਗੜ੍ਹ ਸਾਹਿਬ ਦੇ ਚੋਣ ਨਤੀਜਿਆਂ ਵਿਚ ਇੱਥੋਂ ਕਾਂਗਰਸ ਦੇ ਸੁਖਦੇਵ ਸਿੰਘ ਲਿਬੜਾ ਨੂੰ 3,93,557 ਵੋਟਾਂ, ਅਕਾਲੀ ਦਲ ਦੇ ਚਰਨਜੀਤ ਸਿੰਘ ਅਟਵਾਲ ਨੂੰ 3,59,258, ਬਸਪਾ ਦੇ ਰਾਏ ਸਿੰਘ ਨੂੰ 65,459, ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਕੁਲਵੰਤ ਸਿੰਘ ਸੰਧੂ ਨੂੰ 5262 ਵੋਟਾਂ ਪਈਆਂ ਅਤੇ 2009 ਵਿਚ ਇੱਥੋਂ ਸੁਖਦੇਵ ਸਿੰਘ ਲਿਬੜਾ 34,299 ਵੋਟਾਂ ਨਾਲ ਜੇਤੂ ਰਹੇ।
2014 ਦੀਆਂ ਲੋਕ ਸਭਾ ਚੋਣਾਂ ਵਿਚ ਇਸ ਹਲਕੇ ਤੋਂ ‘ਆਪ’ ਦੇ ਹੱਕ ਵਿਚ ਲਹਿਰ ਚੱਲੀ ਅਤੇ ਪਾਰਟੀ ਉਮੀਦਵਾਰ ਹਰਿੰਦਰ ਸਿੰਘ ਖਾਲਸਾ ਨੂੰ 3,67,237, ਕਾਂਗਰਸ ਦੇ ਸਾਧੂ ਸਿੰਘ ਧਰਮਸੋਤ ਨੂੰ 3,13,149, ਸ਼੍ਰੋਮਣੀ ਅਕਾਲੀ ਦਲ ਦੇ ਕੁਲਵੰਤ ਸਿੰਘ ਨੂੰ 3,12,815 ਅਤੇ ਬਸਪਾ ਦੇ ਸਰਬਜੀਤ ਸਿੰਘ ਨੂੰ 12,683 ਵੋਟਾਂ ਪਈਆਂ। 2014 ਦੇ ਨਤੀਜਿਆਂ ਵਿਚ ‘ਆਪ’ ਦੇ ਉਮੀਦਵਾਰ ਹਰਿੰਦਰ ਸਿੰਘ ਖਾਲਸਾ 54,088 ਵੋਟਾਂ ਨਾਲ ਜੇਤੂ ਰਹੇ। 2019 ਦੀਆਂ ਲੋਕ ਸਭਾ ਚੋਣਾਂ ਵਿਚ ਇੱਥੋਂ ਕਾਂਗਰਸੀ ਉਮੀਦਵਾਰ ਡਾ. ਅਮਰ ਸਿੰਘ ਨੂੰ 4,11,651 ਵੋਟਾਂ, ਸ਼੍ਰੋਮਣੀ ਅਕਾਲੀ ਦਲ ਦੇ ਦਰਬਾਰਾ ਸਿੰਘ ਗੁਰੂ ਨੂੰ 3,17,753, ਲੋਕ ਇਨਸਾਫ਼ ਪਾਰਟੀ ਦੇ ਮਨਵਿੰਦਰ ਸਿੰਘ ਗਿਆਸਪੁਰਾ ਨੂੰ 1,42,274 ਅਤੇ ‘ਆਪ’ ਉਮੀਦਵਾਰ ਬਨਦੀਪ ਸਿੰਘ ਦੂਲੋ ਨੂੰ 62,881 ਵੋਟਾਂ ਪਈਆਂ।

Check Also

ਪੰਜਾਬ ’ਚ ਚੋਣਾਂ ਲਈ ਘਰ-ਘਰ ਭੇਜਿਆ ਜਾਵੇਗਾ ‘ਚੋਣ ਸੱਦਾ’ ਪੱਤਰ

1 ਜੂਨ ਨੂੰ ਪੰਜਾਬ ’ਚ ਪੈਣੀਆਂ ਹਨ ਵੋਟਾਂ ਚੰਡੀਗੜ੍ਹ/ਬਿਊਰੋ ਨਿਊਜ਼ ਪੰਜਾਬ ਦੇ ਮੁੱਖ ਚੋਣ ਅਧਿਕਾਰੀ …