ਰਾਣਾ ਗੁਰਜੀਤ ਨੇ ਕਿਹਾ – ਮੇਰਾ ਮੰਤਰੀ ਦਾ ਅਹੁਦਾ ਸੁਰੇਸ਼ ਕੁਮਾਰ ਕਰਕੇ ਖੁੱਸਿਆ
ਚੰਡੀਗੜ੍ਹ/ਬਿਊਰੋ ਨਿਊਜ਼
ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਪ੍ਰਿੰਸੀਪਲ ਚੀਫ ਸੈਕਟਰੀ ਸੁਰੇਸ਼ ਕੁਮਾਰ ‘ਤੇ ਸਾਬਕਾ ਕੈਬਨਿਟ ਮੰਤਰੀ ਰਾਣਾ ਗੁਰਜੀਤ ਸਿੰਘ ਨੇ ਇਲਜ਼ਾਮ ਲਗਾਏ ਹਨ। ਰਾਣਾ ਗੁਰਜੀਤ ਨੇ ਪ੍ਰੀ-ਬਜਟ ਬੈਠਕ ਦੌਰਾਨ ਇਲਜ਼ਾਮ ਲਗਾਇਆ ਕਿ ਉਨ੍ਹਾਂ ਕੋਲੋਂ ਮੰਤਰੀ ਦਾ ਅਹੁਦਾ ਸੁਰੇਸ਼ ਕੁਮਾਰ ਦੇ ਕਾਰਨ ਹੀ ਖੁੱਸਿਆ ਹੈ। ਰਾਣਾ ਗੁਰਜੀਤ ਨੇ ਕਿਹਾ ਕਿ ਸਮਾਂ ਆਉਣਾ ‘ਤੇ ਮੈਂ ਸਾਰੀ ਗੱਲ ਕਹਾਂਗਾ। ਜ਼ਿਕਰਯੋਗ ਹੈ ਕਿ ਇਕ ਵਿਧਾਇਕ ਨੇ ਕਰਜ਼ਾ ਮੁਆਫੀ ਦਾ ਮੁੱਦਾ ਚੁੱਕਿਆ ਸੀ, ਜਿਸ ਵਿਚ ਕਿਹਾ ਗਿਆ ਸੀ ਕਿ ਕਰਜ਼ਾ ਮੁਆਫੀ ਦਾ ਲਾਭ ਅਕਾਲੀ ਦਲ ਨਾਲ ਜੁੜੇ ਵਿਅਕਤੀਆਂ ਨੂੰ ਹੋ ਰਿਹਾ ਹੈ। ਇਸ ਸਬੰਧੀ ਰਾਣਾ ਗੁਰਜੀਤ ਨੇ ਵੀ ਹਾਮੀ ਭਰਦਿਆਂ ਕਹਿ ਦਿੱਤਾ ਕਿ ਅਜਿਹੇ ਕਿਸਾਨਾਂ ਦਾ ਵੀ ਕਰਜ਼ਾ ਮੁਆਫ ਹੋ ਗਿਆ, ਜਿਹੜੇ ਸਰਟੀਫਿਕੇਟ ਹੀ ਨਹੀਂ ਲੈਣ ਪਹੁੰਚੇ। ਇਸ ‘ਤੇ ਸੁਰੇਸ਼ ਕੁਮਾਰ ਨੇ ਕਿਹਾ ਕਿ ਕਰਜ਼ਾ ਮੁਆਫੀ ਦੀ ਸੂਚੀ ਪਹਿਲਾਂ ਹੀ ਹਲਕੇ ਵਿਚ ਭੇਜ ਦਿੱਤੀ ਜਾਂਦੀ ਹੈ। ਇਸ ਨੂੰ ਲੈ ਕੇ ਰਾਣਾ ਗੁਰਜੀਤ ਅਤੇ ਸੁਰੇਸ਼ ਕੁਮਾਰ ਆਹਮੋ ਸਾਹਮਣੇ ਵੀ ਹੋ ਗਏ।
Check Also
ਸੁਖਬੀਰ ਬਾਦਲ ਨੇ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਦੱਸਿਆ ਹਰ ਪੱਖੋਂ ਫੇਲ੍ਹ
ਸ਼੍ਰੋਮਣੀ ਅਕਾਲੀ ਦਲ ਨੂੰ ਦੱਸਿਆ ਕਿਸਾਨਾਂ ਤੇ ਮਜ਼ਦੂਰਾਂ ਦੀ ਪਾਰਟੀ ਲੁਧਿਆਣਾ/ਬਿਊਰੋ ਨਿਊਜ਼ ਸ਼੍ਰੋਮਣੀ ਅਕਾਲੀ ਦਲ …