Breaking News
Home / ਭਾਰਤ / ਲਦਾਖ ‘ਚ ਬਰਫੀਲੇ ਤੂਫਾਨ ਦੀ ਲਪੇਟ ‘ਚ ਆਏ 3 ਸੈਲਾਨੀਆਂ ਦੀ ਮੌਤ

ਲਦਾਖ ‘ਚ ਬਰਫੀਲੇ ਤੂਫਾਨ ਦੀ ਲਪੇਟ ‘ਚ ਆਏ 3 ਸੈਲਾਨੀਆਂ ਦੀ ਮੌਤ

7 ਅਜੇ ਵੀ ਲਾਪਤਾ, ਭਾਲ ਜਾਰੀ
ਸ੍ਰੀਨਗਰ/ਬਿਊਰੋ ਨਿਊਜ਼
ਜੰਮੂ ਕਸ਼ਮੀਰ ‘ਚ ਲਦਾਖ ਨੇੜੇ ਪੈਂਦੇ ਖਾਰਦੁੰਗਾ ਲਾ ਵਿਚ ਅੱਜ 10 ਸੈਲਾਨੀ ਬਰਫੀਲੇ ਤੂਫਾਨ ਵਿਚ ਘਿਰ ਗਏ, ਜਿਨ੍ਹਾਂ ਵਿਚੋਂ 3 ਸੈਲਾਨੀਆਂ ਦੀ ਮੌਤ ਹੋ ਗਈ ਅਤੇ 7 ਲਾਪਤਾ ਹੋ ਗਏ ਹਨ, ਜਿਨ੍ਹਾਂ ਦੀ ਭਾਲ ਜਾਰੀ ਹੈ। ਤਿੰਨ ਸੈਲਾਨੀਆਂ ਦੀਆਂ ਲਾਸ਼ਾਂ ਨੂੰ ਬਰਾਮਦ ਕਰ ਲਿਆ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਇਸ ਇਲਾਕੇ ਵਿਚ ਕੁਝ ਵਾਹਨ ਵੀ ਫਸੇ ਹੋਏ ਹਨ। ਖਾਰਦੁੰਗ ਲਾ ਲੱਦਾਖ ਦੀ ਸਭ ਤੋਂ ਉਚੀ ਚੋਟੀ ਹੈ, ਜੋ ਕਿ 18380 ਫੁੱਟ ਦੀ ਉਚਾਈ ‘ਤੇ ਹੈ। ਦੱਸਿਆ ਜਾ ਰਿਹਾ ਹੈ ਕਿ ਇੱਥੇ ਤਾਪਮਾਨ ਜ਼ੀਰੋ ਤੋਂ ਵੀ 15 ਡਿਗਰੀ ਘੱਟ ਹੈ। ਇਸੇ ਤਰ੍ਹਾਂ ਜੰਮੂ ਕਸ਼ਮੀਰ, ਹਿਮਾਚਲ ਅਤੇ ਉਤਰਾਖੰਡ ਵਿਚ ਬਰਫਬਾਰੀ ਨਾਲ ਜਨ ਜੀਵਨ ਪ੍ਰਭਾਵਿਤ ਹੋਇਆ ਹੈ।

Check Also

ਛੱਤੀਸਗੜ੍ਹ ’ਚ ਸੁਰੱਖਿਆ ਬਲਾਂ ਤੇ ਨਕਸਲੀਆਂ ਵਿਚਾਲੇ ਹੋਇਆ ਮੁਕਾਬਲਾ

  28 ਤੋਂ ਵੱਧ ਨਕਸਲੀ ਮਾਰੇ ਜਾਣ ਦੀ ਖਬਰ ਰਾਏਪੁਰ/ਬਿਊਰੋ ਨਿਊਜ਼ ਛੱਤੀਸਗੜ੍ਹ ਦੇ ਨਾਰਾਇਣਪੁਰ ਜ਼ਿਲ੍ਹੇ …