ਨਵੀਂ ਦਿੱਲੀ : ਖੇਡ ਮੰਤਰਾਲੇ ਨੇ ਚਾਰ ਦੇਸੀ ਖੇਡਾਂ ਨੂੰ ਖੇਲੋ ਇੰਡੀਆ ਯੂਥ ਗੇਮਜ਼ ਵਿਚ ਸ਼ਾਮਲ ਕਰਨ ਨੂੰ ਮਨਜ਼ੂਰੀ ਦੇ ਦਿੱਤੀ ਹੈ। ਇਹ ਖੇਡਾਂ ਹਰਿਆਣਾ ਵਿਚ ਅਗਲੇ ਸਾਲ ਹੋਣਗੀਆਂ। ਇਨ੍ਹਾਂ ਚਾਰ ਖੇਡਾਂ ਵਿਚ ਗਤਕਾ, ਕਲਾਰੀਪਾਟੂ, ਥਾਂਗ-ਤਾ ਤੇ ਮਾਲਖੰਭ ਸ਼ਾਮਲ ਹਨ। ਕੇਂਦਰੀ ਖੇਡ ਮੰਤਰੀ ਕਿਰਨ ਰਿਜਿਜੂ ਨੇ ਦੱਸਿਆ ਕਿ ਭਾਰਤ ਦਾ ਦੇਸੀ ਖੇਡਾਂ ਦਾ ਅਮੀਰ ਇਤਿਹਾਸ ਹੈ ਤੇ ਖੇਡ ਮੰਤਰਾਲਾ ਇਨ੍ਹਾਂ ਖੇਡਾਂ ਨੂੰ ਵਿਕਸਤ ਕਰਨ ਤੇ ਲੋਕਪ੍ਰਿਆ ਬਣਾਉਣ ਲਈ ਵਚਨਬੱਧ ਹੈ। ਉਨ੍ਹਾਂ ਕਿਹਾ ਕਿ ਯੋਗਆਸਣ ਨਾਲ ਇਨ੍ਹਾਂ ਚਾਰ ਖੇਡਾਂ ਨੂੰ ਕੌਮੀ ਖੇਡਾਂ ਵਿਚ ਸ਼ਾਮਲ ਕਰਨ ਨਾਲ ਖਿਡਾਰੀਆਂ ਨੂੰ ਹੋਰ ਮੌਕੇ ਮਿਲਣਗੇ ਤੇ ਉਨ੍ਹਾਂ ਵਿਚ ਉਤਸ਼ਾਹ ਪੈਦਾ ਹੋਵੇਗਾ। ਉਨ੍ਹਾਂ ਕਿਹਾ ਕਿ ਆਉਣ ਵਾਲੇ ਸਮੇਂ ਵਿਚ ਹੋਰ ਦੇਸੀ ਖੇਡਾਂ ਨੂੰ ਖੇਲੋ ਇੰਡੀਆ ਦਾ ਹਿੱਸਾ ਬਣਾਇਆ ਜਾਵੇਗਾ। ਗਤਕਾ ਪੰਜਾਬ, ਕਲਾਇਰੀਪਾਟੂ ਕੇਰਲ, ਮਾਲਖੰਭ ਮੱਧ ਪ੍ਰਦੇਸ਼ ਤੇ ਮਹਾਰਾਸ਼ਟਰ ਅਤੇ ਥਾਂਗ-ਤਾ ਮਨੀਪੁਰ ਵਿੱਚ ਖੇਡੀਆਂ ਜਾਂਦੀਆਂ ਹਨ।
Check Also
ਪਿ੍ਅੰਕਾ ਗਾਂਧੀ ਨੇ ਸੰਸਦ ਮੈਂਬਰ ਵਜੋਂ ਚੁੱਕੀ ਸਹੁੰ
ਪਹਿਲੀ ਵਾਰ ਲੋਕ ਸਭਾ ਮੈਂਬਰ ਬਣੀ ਹੈ ਪਿ੍ਰਅੰਕਾ ਨਵੀਂ ਦਿੱਲੀ/ਬਿਊਰੋ ਨਿਊਜ਼ ਭਾਰਤੀ ਸੰਸਦ ਦੇ ਸਰਦ …