Breaking News
Home / ਭਾਰਤ / ਦਿੱਲੀ ’ਚ ਪਹਿਲੀ ਜਨਵਰੀ ਤੋਂ 450 ਤਰ੍ਹਾਂ ਦੇ ਮੈਡੀਕਲ ਟੈਸਟ ਮੁਫਤ ਕੀਤੇ ਜਾਣਗੇ

ਦਿੱਲੀ ’ਚ ਪਹਿਲੀ ਜਨਵਰੀ ਤੋਂ 450 ਤਰ੍ਹਾਂ ਦੇ ਮੈਡੀਕਲ ਟੈਸਟ ਮੁਫਤ ਕੀਤੇ ਜਾਣਗੇ

‘ਆਪ’ ਵਲੋਂ ਡਾ. ਸੰਦੀਪ ਪਾਠਕ ਰਾਸ਼ਟਰੀ ਸੰਗਠਨ ਮਹਾਂ ਮੰਤਰੀ ਨਿਯੁਕਤ
ਨਵੀਂ ਦਿੱਲੀ/ਬਿੳੂਰੋ ਨਿੳੂਜ਼
ਦਿੱਲੀ ਵਿਚ ਆਮ ਆਦਮੀ ਪਾਰਟੀ ਦੀ ਅਰਵਿੰਦ ਕੇਜਰੀਵਾਲ ਸਰਕਾਰ ਆਉਂਦੀ 1 ਜਨਵਰੀ ਤੋਂ ਸਰਕਾਰੀ ਹਸਪਤਾਲਾਂ ਅਤੇ ਸਿਹਤ ਕੇਂਦਰਾਂ ਵਿਚ 450 ਤਰ੍ਹਾਂ ਦੇ ਮੈਡੀਕਲ ਟੈਸਟ ਮੁਫਤ ਕਰਵਾਏਗੀ। ਦਿੱਲੀ ਸਰਕਾਰ ਇਸ ਸਮੇਂ 212 ਮੈਡੀਕਲ ਟੈਸਟ ਮੁਫਤ ਪ੍ਰਦਾਨ ਕਰਦੀ ਹੈ। ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਹਸਪਤਾਲਾਂ ਅਤੇ ਮੁਹੱਲਾ ਕਲੀਨਿਕਾਂ ਵਿੱਚ 238 ਤੋਂ ਵੱਧ ਟੈਸਟਾਂ ਦੀ ਮੁਫਤ ਵਿਵਸਥਾ ਕਰਨ ਲਈ ਸਿਹਤ ਵਿਭਾਗ ਦੇ ਮਤੇ ਨੂੰ ਮਨਜੂਰੀ ਦੇ ਦਿੱਤੀ ਹੈ। ਅਰਵਿੰਦ ਕੇਜਰੀਵਾਲ ਨੇ ਦੱਸਿਆ ਕਿ ਦਿੱਲੀ ਦੇ ਲੋਕਾਂ ਨੂੰ ਇਹ ਸਹੂਲਤ ਮਿਲੇਗੀ। ਉਧਰ ਦੂਜੇ ਪਾਸੇ ਆਮ ਆਦਮੀ ਪਾਰਟੀ ਦੇ ਰਾਸ਼ਟਰੀ ਸਕੱਤਰ ਪੰਕਜ ਗੁਪਤਾ ਵਲੋਂ ਜਾਰੀ ਪੱਤਰ ਅਨੁਸਾਰ ਡਾ. ਸੰਦੀਪ ਪਾਠਕ ਨੂੰ ਪਾਰਟੀ ਦਾ ਰਾਸ਼ਟਰੀ ਸੰਗਠਨ ਮਹਾਂ ਮੰਤਰੀ ਨਿਯੁਕਤ ਕੀਤਾ ਗਿਆ ਹੈ। ਇਸ ਦੇ ਨਾਲ ਹੀ ਉਨ੍ਹਾਂ ਨੂੰ ਸਿਆਸੀ ਮਾਮਲਿਆਂ ਦੀ ਕਮੇਟੀ ਦਾ ਸਥਾਈ ਮੈਂਬਰ ਵੀ ਬਣਾਇਆ ਗਿਆ ਹੈ।

 

Check Also

ਹਾਥਰਸ ਹਾਦਸਾ ਮਾਮਲੇ ’ਚ ਧਾਰਮਿਕ ਸਭਾ ਦੇ ਪ੍ਰਬੰਧਕਾਂ ਖਿਲਾਫ ਐਫ਼.ਆਈ.ਆਰ. ਦਰਜ

ਸਤਸੰਗ ਤੋਂ ਬਾਅਦ ਮਚੀ ਭਗਦੜ ਦੌਰਾਨ ਹੋਈਆਂ ਮੌਤਾਂ ਦੀ ਗਿਣਤੀ 122 ਹੋਈ ਲਖਨਊ/ਬਿਊਰੋ ਨਿਊਜ਼ ਉਤਰ …