Breaking News
Home / ਦੁਨੀਆ / ਰੂਸੀ ਰਾਸ਼ਟਰਪਤੀ ਪੁਤਿਨ ਨੂੰ ਜੋ ਬਾਈਡਨ ਨੇ ਦਿੱਤੀ ਚਿਤਾਵਨੀ

ਰੂਸੀ ਰਾਸ਼ਟਰਪਤੀ ਪੁਤਿਨ ਨੂੰ ਜੋ ਬਾਈਡਨ ਨੇ ਦਿੱਤੀ ਚਿਤਾਵਨੀ

ਕਿਹਾ : ਤਾਨਾਸ਼ਾਹਾਂ ਨੂੰ ਹਮੇਸ਼ਾ ਚੁਕਾਉਣੀ ਪੈਂਦੀ ਹੈ ਕੀਮਤ
ਅਮਰੀਕਾ/ਬਿਊਰੋ ਨਿਊਜ਼
ਯੂਕਰੇਨ ਦੇ ਖਿਲਾਫ਼ ਰੂਸੀ ਹਮਲੇ ਲਗਾਤਾਰ ਜਾਰੀ ਹਨ। ਰਾਜਧਾਨੀ ਕੀਵ ਅਤੇ ਖਾਰਕੀਵ ਸਮੇਤ ਕਈ ਸ਼ਹਿਰਾਂ ਨੂੰ ਰੂਸ ਵੱਲੋਂ ਲਗਾਤਾਰ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਰੂਸ ਅਤੇ ਯੂਕਰੇਨ ਦਰਮਿਆਨ ਚੱਲ ਰਹੇ ਜੰਗ ਦੇ ਚਲਦਿਆਂ ਅਮਰੀਕੀ ਰਾਸ਼ਟਰਪਤੀ ਜੋ ਬਾਈਡਨ ਨੇ ਯੂਐਸ ਕਾਂਗਰਸ ਨੂੰ ਸੰਬੋਧਨ ਕੀਤਾ। ਆਪਣੇ ਸੰਬੋਧਨ ’ਚ ਬਾਈਡਨ ਨੇ ਯੂਕਰੇਨ ’ਤੇ ਰੂਸੀ ਹਮਲੇ ਦੀ ਨਿੰਦਾ ਕੀਤੀ ਅਤੇ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੂੰ ਚਿਤਾਵਨੀ ਦਿੰਦਿਆਂ ਕਿਹਾ ਕਿ ਤਾਨਾਸ਼ਾਹਾਂ ਨੂੰ ਹਮੇਸ਼ਾ ਕੀਮਤ ਚੁਕਾਉਣੀ ਪੈਂਦੀ ਹੈ। ਪ੍ਰੰਤੂ ਅਗਲੇ ਹੀ ਪਲ ਬਾਈਡਨ ਨੇ ਸਾਫ ਕਰ ਦਿੱਤਾ ਕਿ ਅਮਰੀਕੀ ਫੌਜ ਯੂਕਰੇਨ ਦੀ ਜੰਗ ’ਚ ਸ਼ਾਮਲ ਨਹੀਂ ਹੋਵੇਗੀ। ਅਮਰੀਕੀ ਰਾਸ਼ਟਰਪਤੀ ਨੇ ਯੂਕਰੇਨ ’ਤੇ ਰੂਸੀ ਹਮਲੇ ਨੂੰ ਵਿਸ਼ਵ ਸ਼ਾਂਤੀ ਦੇ ਲਈ ਖਤਰਾ ਵੀ ਦੱਸਿਆ। ਉਨ੍ਹਾਂ ਕਿਹਾ ਕਿ ਰੂਸ ਨੇ ਬਿਨਾ ਕਿਸੇ ਉਕਸਾਵੇ ਦੇ ਯੂਕਰੇਨ ’ਤੇ ਹਮਲਾ ਕੀਤਾ ਹੈ ਅਤੇ ਅਮਰੀਕਾ ਹਮੇਸ਼ਾ ਯੂਕਰੇਨ ਦੇ ਨਾਲ ਹੈ। ਜੋ ਬਾਈਡਨ ਨੇ ਕਿਹਾ ਕਿ ਪੁਤਿਨ ਨੂੰ ਲਗਦਾ ਸੀ ਕਿ ਪੱਛਮੀ ਦੇਸ਼ ਅਤੇ ਨਾਟੋ ਕੋਈ ਪ੍ਰਤੀਕ੍ਰਿਆ ਨਹੀਂ ਦੇਣਗੇ ਕਿਉਂਕਿ ਉਹ ਯੂਰਪ ਨੂੰ ਵੰਡਣਾ ਚਾਹੁੰਦੇ ਸਨ ਪ੍ਰੰਤੂ ਅਸੀਂ ਇਕੱਠੇ ਹਾਂ ਅਤੇ ਅੱਗੇ ਵੀ ਇਕੱਠੇ ਹੀ ਰਹਾਂਗੇ। ਯੂਕਰੇਨ ਵੱਲੋਂ ਰੂਸ ਦੇ ਝੂਠ ਦਾ ਮੁਕਾਬਲਾ ਸਚਾਈ ਨਾਲ ਕੀਤਾ ਜਾ ਰਿਹਾ ਹੈ ਅਤੇ ਸਾਨੂੰ ਯੂਕਰੇਨ ਦੇ ਨਾਗਰਿਕਾਂ ’ਤੇ ਮਾਣ ਹੈ। ਉਨ੍ਹਾਂ ਅੱਗੇ ਕਿਹਾ ਕਿ ਬੇਸ਼ੱਕ ਅਮਰੀਕੀ ਫੌਜ ਰੂਸੀ ਫੌਜ ਨਾਲ ਨਹੀਂ ਟਕਰਾਏਗੀ ਪ੍ਰੰਤੂ ਰੂਸ ਨੂੰ ਮਨਮਾਨੀ ਵੀ ਨਹੀਂ ਕਰਨ ਦਿੱਤੀ ਜਾਵੇਗੀ।

 

Check Also

ਗੌਤਮ ਅਡਾਨੀ ’ਤੇ ਨਿਊਯਾਰਕ ’ਚ ਧੋਖਾਧੜੀ ਤੇ ਰਿਸ਼ਵਤ ਦੇਣ ਦਾ ਆਰੋਪ

ਸੋਲਰ ਐਨਰਜੀ ਕੰਟਰੈਕਟ ਲਈ ਭਾਰਤੀ ਅਧਿਕਾਰੀਆਂ ਨੂੰ ਕਰੋੜਾਂ ਰੁਪਏ ਦੀ ਆਫਰ ਨਵੀਂ ਦਿੱਲੀ/ਬਿਊਰੋ ਨਿਊਜ਼ ਨਿਊਯਾਰਕ …