Breaking News
Home / ਦੁਨੀਆ / ਦਸ ਜਮਾਤਾਂ ਵੀ ਪਾਸ ਨਹੀਂ ਹਨ ਪਾਕਿਸਤਾਨ ਦੇ ਪੰਜ ਪਾਇਲਟ

ਦਸ ਜਮਾਤਾਂ ਵੀ ਪਾਸ ਨਹੀਂ ਹਨ ਪਾਕਿਸਤਾਨ ਦੇ ਪੰਜ ਪਾਇਲਟ

ਲਾਹੌਰ : ਪਾਕਿਸਤਾਨ ਇੰਟਰਨੈਸ਼ਨਲ ਏਅਰਲਾਈਨਸ (ਪੀਆਈਏ) ਦੇ ਪੰਜ ਪਾਇਲਟ ਦਸਵੀਂ ਵੀ ਪਾਸ ਨਹੀਂ। ਹਵਾਬਾਜ਼ੀ ਅਥਾਰਟੀ (ਸੀਏਏ) ਨੇ ਪਾਕਿਸਤਾਨ ਸੁਪਰੀਮ ਕੋਰਟ ਵਿਚ ਇਹ ਸੱਚਾਈ ਉਜਾਗਰ ਕੀਤੀ ਹੈ। ਅਥਾਰਟੀ ਦੀ ਜਾਂਚ ਵਿਚ ਸੱਤ ਪਾਇਲਟਾਂ ਦੀ ਵਿੱਦਿਅਕ ਦਸਤਾਵੇਜ਼ ਫਰਜ਼ੀ ਮਿਲੇ ਸਨ। ਅਸਲ ਵਿਚ ਪਿਛਲੇ ਦਿਨੀਂ ਚੀਫ ਜਸਟਿਸ ਸਾਕਿਬ ਨਿਸਾਰ ਦੀ ਪ੍ਰਧਾਨਗੀ ਵਾਲਾ ਤਿੰਨ ਮੈਂਬਰੀ ਬੈਂਚ ਪੀਆਈਏ ਦੇ ਪਾਇਲਟ ਤੇ ਹੋਰ ਮੁਲਾਜ਼ਮਾਂ ਦੇ ਵਿੱਦਿਅਕ ਦਸਤਾਵੇਜ਼ਾਂ ਦੀ ਸੱਚਾਈ ਨਾਲ ਜੁੜੇ ਮਾਮਲੇ ਦੀ ਸੁਣਵਾਈ ਕਰ ਰਿਹਾ ਸੀ। ਡਾਨ ਅਖ਼ਬਾਰ ਮੁਤਾਬਕ ਸਿਖਰਲੀ ਅਦਾਲਤ ਦੇ ਬੈਂਚ ਵਿਚ ਸ਼ਾਮਲ ਜਸਟਿਸ ਇਜਾਜ਼ੁਲ ਅਹਿਸਾਨ ਨੇ ਇਸ ਜਾਣਕਾਰੀ ‘ਤੇ ਹੈਰਾਨੀ ਪ੍ਰਗਟਾਉਂਦਿਆਂ ਕਿਹਾ, ਦਸਵੀਂ ਪਾਸ ਕੀਤੇ ਬਗ਼ੈਰ ਤਾਂ ਕੋਈ ਬੱਸ ਵੀ ਨਹੀਂ ਚਲਾ ਸਕਦਾ, ਇਹ ਲੋਕ ਤਾਂ ਮੁਸਾਫ਼ਰਾਂ ਦੀ ਜਾਨ ਖ਼ਤਰੇ ਵਿਚ ਪਾਉਂਦਿਆਂ ਜਹਾਜ਼ ਉਡਾ ਰਹੇ ਹਨ। ਸੀਏਏ ਨੇ ਬੈਂਚ ਨੂੰ ਦੱਸਿਆ ਕਿ ਵਿੱਦਿਅਕ ਦਸਤਾਵੇਜ਼ ਜਮ੍ਹਾਂ ਨਾ ਕਰਵਾਉਣ ਕਾਰਨ ਪੀਆਈਏ ਦੇ 50 ਮੁਲਾਜ਼ਮਾਂ ਨੂੰ ਪਹਿਲਾਂ ਹੀ ਬਰਖ਼ਾਸਤ ਕੀਤਾ ਜਾ ਚੁੱਕਿਆ ਹੈ। ਸੀਏਏ ਨੇ ਕਿਹਾ ਕਿ ਮੁਲਾਜ਼ਮਾਂ ਦੇ ਦਸਤਾਵੇਜ਼ਾਂ ਦੀ ਸੱਚਾਈ ਜਾਂਚਣ ਵਿਚ ਵਿੱਦਿਅਕ ਬੋਰਡ ਤੇ ਯੂਨੀਵਰਸਿਟੀਆਂ ਸਾਨੂੰ ਸਹਿਯੋਗ ਨਹੀਂ ਦੇ ਰਹੀਆਂ। ਅਸੀਂ ਪੀਆਈਏ ਦੇ 4321 ਮੁਲਾਜ਼ਮਾਂ ਦੀ ਵਿੱਦਿਅਕ ਯੋਗਤਾ ਦੀ ਜਾਂਚ ਕਰ ਚੁੱਕੇ ਹਨ, ਜਦਕਿ 402 ਦੀ ਜਾਂਚ ਅਜੇ ਬਾਕੀ ਹੈ। ਜ਼ਿਕਰਯੋਗ ਹੈ ਕਿ ਸਾਲਾਂ ਤੋਂ ਘਾਟੇ ਵਿਚ ਚੱਲ ਰਹੀ ਪੀਆਈਏ ਦੀ ਵਿੱਤੀ ਸਥਿਤੀ ਸੁਧਾਰਨ ਲਈ ਪਾਕਿਸਤਾਨ ਸਰਕਾਰ ਨੇ ਲੰਘੇ ਮਹੀਨੇ ਸਰਕਾਰੀ ਏਅਰਲਾਈਨਸ ਨੂੰ 1700 ਕਰੋੜ ਰੁਪਏ ਦਾ ਬੇਲਆਊਟ ਪੈਕੇਜ ਦਿੱਤਾ ਸੀ।

Check Also

ਰੂਸ ਨੇ ਯੂਕਰੇਨ ’ਤੇ ਬੈਲਿਸਟਿਕ ਮਿਜ਼ਾਈਲ ਦਾਗ ਕੇ ਕੀਤੀ ਟੈਸਟਿੰਗ

ਪੂਤਿਨ ਦੀ ਧਮਕੀ : ਯੂਕਰੇਨ ਦੀ ਮੱਦਦ ਕਰਨ ਵਾਲਿਆਂ ’ਤੇ ਕਰਾਂਗੇ ਹਮਲਾ ਨਵੀਂ ਦਿੱਲੀ/ਬਿਊਰੋ ਨਿਊਜ਼ …