ਪੰਜਾਬ ਇਸ ਵੇਲੇ ਗੰਭੀਰ ਸਿਆਸੀ ਸੰਕਟਵਿਚਘਿਰਿਆ ਹੋਇਆ ਨਜ਼ਰ ਆ ਰਿਹਾਹੈ।ਪੰਜਾਬ ਦੇ ਵਿਚ ਸਿਆਸੀ ਪਾਰਟੀਆਂ ਤਾਂ ਅਣਗਿਣਤਨਜ਼ਰਆਉਂਦੀਆਂ ਹਨਪਰ ਇਸ ਦੇ ਬਾਵਜੂਦਪੰਜਾਬ ਦੇ ਹਿੱਤਾਂ ਦੀ ਨੁਮਾਇੰਦਗੀ ਕਰਨਵਾਲੀ ਕੋਈ ਵੀ ਸਿਆਸੀ ਪਾਰਟੀਨਜ਼ਰਨਹੀਂ ਆਉਂਦੀ। ਇਸੇ ਕਾਰਨਪੰਜਾਬਹਰਪਾਸੇ ਤੋਂ ਚੁਣੌਤੀਆਂ, ਸਮੱਸਿਆਵਾਂ ਤੇ ਸੰਕਟਾਂ ਵਿਚਘਿਰਿਆ ਹੋਇਆ ਹੈ।ਪੰਜਾਬ ਦੇ ਪ੍ਰਮੁੱਖ ਸੰਕਟਾਂ ਵਿਚਵਾਤਾਵਰਨਵਿਗਾੜ, ਮਾੜੀ ਵਿੱਤੀ ਸਥਿਤੀ, ਕਿਸਾਨੀ ਖ਼ੁਦਕੁਸ਼ੀਆਂ, ਵਧਦਾਕਰਜ਼ਾ, ਬੇਰੁਜ਼ਗਾਰੀ, ਸਨਅਤਵਿਚਖੜੋਤ, ਸਰਕਾਰੀਸੇਵਾਸੈਕਟਰਦਾ ਸੁੰਗੜਨਾ, ਸਰਕਾਰੀਸਿਹਤਅਤੇ ਸਿੱਖਿਆ ਸਹੂਲਤਾਂ ਦਾਖ਼ਾਤਮਾ, ਵਧਦੇ ਨਸ਼ੇ ਅਤੇ ਅਮਨਕਾਨੂੰਨ ਦੀਵਿਗੜਦੀਹਾਲਤਅਹਿਮਹਨ।ਪੰਜਾਬਦੀਆਂ ਰਵਾਇਤੀ ਸਿਆਸੀ ਪਾਰਟੀਆਂ ਦੀ ਗੱਲ ਕੀਤੀਜਾਵੇ ਤਾਂ ਸ਼੍ਰੋਮਣੀਅਕਾਲੀਦਲਅਤੇ ਕਾਂਗਰਸ ਦੋ, ਪੰਜਾਬਦੀਆਂ ਮੁੱਖ ਸਿਆਸੀ ਪਾਰਟੀਆਂ ਹਨ।ਪਿਛਲੇ 70-71 ਸਾਲਾਂ ਤੋਂ ਪੰਜਾਬ ‘ਚ ਇਨ੍ਹਾਂ ਦੋਵਾਂ ਪਾਰਟੀਆਂ ਦੀਆਂ ਸਰਕਾਰਾਂ ਹੀ ਬਣਦੀਆਂ ਰਹੀਆਂ ਹਨ।ਜਦੋਂ ਕਾਂਗਰਸਦੀਸਰਕਾਰ ਹੁੰਦੀ ਹੈ ਤਾਂ ਪੰਜਾਬਦੀਆਂ ਸਮੱਸਿਆਵਾਂ ਤੇ ਚੁਣੌਤੀਆਂ ਲਈਅਕਾਲੀਦਲ ਕਾਂਗਰਸ ਨੂੰ ਜ਼ਿੰਮੇਵਾਰ ਦੱਸਦਾ ਹੈ ਤੇ ਜਦੋਂ ਅਕਾਲੀਦਲ ਸੱਤਾ ‘ਚ ਹੁੰਦਾ ਹੈ ਤਾਂ ਇਹੀ ਦੋਸ਼ ਕਾਂਗਰਸਅਕਾਲੀਦਲ’ਤੇ ਲਗਾਉਂਦੀਹੈ।ਪਰਜੇਕਰ ਸੰਤੁਲਿਤ ਗੱਲ ਕੀਤੀਜਾਵੇ ਤਾਂ ਪੰਜਾਬ ਦੇ ਮੌਜੂਦਾ ਹਾਲਾਤਲਈਨਾ ਤਾਂ ਇਕ ਪਾਰਟੀ ਜ਼ਿੰਮੇਵਾਰ ਹੈ ਅਤੇ ਨਾ ਹੀ ਇਹ ਬੁਰਾਹਾਲ ਕੋਈ ਇਕ ਦਿਨਵਿਚ ਹੋਇਆ ਹੈ। ਇਸ ਲਈਸਮੇਂ-ਸਮੇਂ ਦੀਆਂ ਮੌਜੂਦਾ ਅਤੇ ਪੁਰਾਣੀਆਂ ਕੇਂਦਰਅਤੇ ਰਾਜਸਰਕਾਰਾਂ ਜ਼ਿੰਮੇਵਾਰਹਨ। ਇਸ ਲਈ ਕਾਂਗਰਸਅਤੇ ਅਕਾਲੀ-ਭਾਜਪਾ ਗਠਜੋੜਦੀਆਂ ਸਰਕਾਰਾਂ ਬਰਾਬਰਦੀਆਂ ਜ਼ਿੰਮੇਵਾਰਹਨ।
ਪੰਜਾਬਪਿਛਲੇ ਲੰਬੇ ਸਮੇਂ ਤੋਂ ਕਾਂਗਰਸਅਤੇ ਅਕਾਲੀਦਲਵਿਚਾਲੇ ਪੰਜਾਬਦੀ ਸੱਤਾ ਹਾਸਲਕਰਨਲਈ ‘ਉਤਰ ਕਾਟੋ ਮੈਂ ਚੜ੍ਹਾਂ’ ਦੀਖੇਡ ਤੋਂ ਅੱਕ ਕੇ ਨਵੇਂ ਬਦਲਦੀਭਾਲਵਿਚਹਨ, ਪਰਪੰਜਾਬ ਨੂੰ ਉਸ ਦੇ ਹਿੱਤਾਂ ਦੀ ਨੁਮਾਇੰਦਗੀ ਕਰਨਵਾਲੀ ਕੋਈ ਤੀਜੀਧਿਰਨਹੀਂ ਮਿਲ ਸਕੀ। ਕਦੇ ਇਹ ਤੀਜਾਬਦਲਪੰਜਾਬੀਆਂ ਨੂੰ ਕਮਿਊਨਿਸਟ ਲੱਗਦੇ ਸਨ, ਪਰਉਨ੍ਹਾਂ ਦੀਆਪਸੀ ਫੁੱਟ ਕਾਰਨ ਇਹ ਕੋਈ ਬਦਲਬਣਨ ਤੋਂ ਪਿੱਛੇ ਰਹਿ ਗਏ। ਕਮਿਊਨਿਸਟਪਾਰਟੀਆਂ ਜੋ ਕੁਝ ਕੇਰਲ, ਬੰਗਾਲਅਤੇ ਤ੍ਰਿਪੁਰਾਵਿਚਕਰ ਸਕੀਆਂ, ਉਹ ਵੀਪੰਜਾਬਵਿਚਕਰਨ ਤੋਂ ਖੁੰਝ ਗਈਆਂ। ਭਾਵੇਂ ਪੰਜਾਬਵਿਚਲੰਮਾਸਮਾਂ ਕਮਿਊਨਿਸਟਆਧਾਰਰਿਹਾ ਹੈ ਅਤੇ ਇਸ ਵਿਚਾਰਧਾਰਾ ਦੇ ਲੋਕਸਾਹਿਤਅਤੇ ਸੱਭਿਆਚਾਰਕ ਬਦਲਾਅਵਿਚ ਮਹੱਤਵਪੂਰਨ ਭੂਮਿਕਾਨਿਭਾਉਂਦੇ ਰਹੇ ਹਨ। ਇਸੇ ਪ੍ਰਕਾਰ ਕਿਸੇ ਸਮੇਂ ਲੱਗਦਾ ਸੀ ਕਿ ਪੰਜਾਬ ‘ਚ ਬਹੁਜਨਸਮਾਜਪਾਰਟੀ ਕੁਝ ਕਰ ਗੁਜ਼ਰੇਗੀ, ਕਾਂਸ਼ੀਰਾਮਪੰਜਾਬ ਦੇ ਜੰਮਪਲਹੋਣ ਦੇ ਬਾਵਜੂਦ ਉਹ ਅਤੇ ਉਨ੍ਹਾਂ ਦੀਪਾਰਟੀ ਉੱਤਰ ਪ੍ਰਦੇਸ਼ਵਰਗਾਕ੍ਰਿਸ਼ਮਾਪੰਜਾਬਵਿਚਨਹੀਂ ਕਰ ਸਕੇ। ਕਿਸੇ ਸਮੇਂ ਪੰਜਾਬ ਦੇ ਲੋਕਾਂ ਨੇ ਲੋਕਸਭਾਦੀਆਂ ਚੋਣਾਂ ਵਿਚਸਿਮਰਨਜੀਤ ਸਿੰਘ ਮਾਨਅਤੇ ਉਨ੍ਹਾਂ ਦੇ ਸਾਥੀਆਂ ਨੂੰ ਵੀਜਿਤਾਇਆ ਸੀ, ਪਰ ਉਹ ਵੀ ਕੋਈ ਬਦਲਦੇਣ ਤੋਂ ਪਹਿਲਾਂ ਹੀ ਪੰਜਾਬ ਦੇ ਲੋਕਾਂ ਦਾਵਿਸ਼ਵਾਸ ਗੁਆ ਬੈਠੇ। ਸਭ ਤੋਂ ਤਾਜ਼ਾਉਦਾਹਰਨਪੰਜਾਬੀਆਂ ਨੇ ਆਮਆਦਮੀਪਾਰਟੀ ਨੂੰ ਹੁੰਗਾਰਾ ਦੇ ਕੇ ਕਾਇਮਕੀਤੀ ਸੀ, ਪਰ ਇਹ ਪਾਰਟੀਵੀਹੋਰਪਾਰਟੀਆਂ ਵਾਂਗ ਹੀ ਅਲਾਮਤਾਂ ਦਾਸ਼ਿਕਾਰ ਹੋ ਗਈ। ਫਿਰਵੀਲੋਕਾਂ ਨੇ ਉਸ ਉੱਪਰਅੰਸ਼ਕਵਿਸ਼ਵਾਸਕਰਕੇ ਉਸ ਨੂੰ ਮੁੱਖ ਵਿਰੋਧੀਧਿਰਦਾਦਰਜਾ ਦਿੱਤਾ, ਪਰ ਉਹ ਵਿਰੋਧੀਧਿਰਦੀਵੀ ਸਹੀ ਭੂਮਿਕਾਨਿਭਾਉਣ ਤੋਂ ਪਿੱਛੇ ਰਹਿ ਗਈ। ਨਤੀਜੇ ਵਜੋਂ ਪੰਜਾਬ ਦੇ ਲੋਕਾਂ ਦੀਆਂ ਆਮਆਦਮੀਪਾਰਟੀ ਤੋਂ ਵੀ ਟੁੱਟ ਗਈਆਂ ਅਤੇ ਪੰਜਾਬ ‘ਚ ਤੀਜੇ ਬਦਲਲਈ ਸਿਆਸੀ ਖਲਾਅਬਰਕਰਾਰਹੈ।ਦੇਸ਼ ‘ਚ ਆਗਾਮੀਲੋਕਸਭਾਦੀਆਂ ਚੋਣਾਂ ਨਜ਼ਦੀਕਹਨ। ਅਕਾਲੀ-ਭਾਜਪਾ ਗਠਜੋੜਅਤੇ ਕਾਂਗਰਸਵਿਚਨੀਤੀਗਤ ਪੱਧਰ ‘ਤੇ ਉੱਨੀ-ਇੱਕੀ ਦਾ ਹੀ ਫ਼ਰਕ ਹੈ, ਇਸੇ ਕਾਰਨਲੋਕ ਮੁੜ ਤੀਜੇ ਬਦਲਦੀਭਾਲਵਿਚਹਨ। ਇਹ ਭਾਲਸਾਲ 2018 ‘ਚ ਇਕੋ ਦਿਨ 7 ਅਕਤੂਬਰ ਨੂੰ ਹੋਈਆਂ ਤਿੰਨਰੈਲੀਆਂ ਵਿਚਵੀਦਿਖਾਈ ਦਿੱਤੀ। ਪਟਿਆਲਾਅਤੇ ਲੰਬੀਹਲਕੇ ਦੀਆਂ ਰੈਲੀਆਂ ਤਾਂ ਰਵਾਇਤੀ ਹੀ ਸਨ, ਪਰਕੋਟਕਪੂਰਾਬਰਗਾੜੀਰੈਲੀਚਿੰਨ੍ਹਾਤਮਕ ਪੱਖੋਂ ਬੜੀ ਮਹੱਤਵਪੂਰਨ ਰਹੀ। ਦੂਜੀਆਂ ਦੋਹਾਂ ਰੈਲੀਆਂ ਦੇ ਮੁਕਾਬਲੇ ਇਹ ਰੈਲੀਸਭ ਤੋਂ ਵੱਧ ਚਿਰ ਚੱਲੀ। ਇਸ ਅੰਦਰਲੋਕਾਂ ਦਾ ਹੁੰਗਾਰਾ ਕਿਸੇ ਨਵੇਂ ਬਦਲਦੀਭਾਲਦੀ ਸੂਹ ਦਿੰਦਾ ਸੀ, ਪਰ ਇਹ ਸਾਰੇ ਰੋਸਮਾਰਚ ਤੇ ਰੈਲੀਵਿਚ ਭਵਿੱਖ ਦੀਆਂ ਮੁਸ਼ਕਲਾਂ ਵੀਨਾਲ ਹੀ ਸਨ। ਇਸ ਵਿਚਸ਼ਾਮਲਧਿਰਾਂ ਭਾਵੇਂ ਸ੍ਰੀ ਗੁਰੂ ਗ੍ਰੰਥਸਾਹਿਬ ਜੀ ਦੀਬੇਅਦਬੀਅਤੇ ਉਸ ਤੋਂ ਬਾਅਦ ਹੋਏ ਬਹਿਬਲਕਲਾਂ ਗੋਲੀਕਾਂਡ ਦੇ ਦੋਸ਼ੀਆਂ ਨੂੰ ਸਜ਼ਾ ਦਿਵਾਉਣ ਦੇ ਮੁੱਦੇ ‘ਤੇ ਇਕੱਠੀਆਂ ਹੋਈਆਂ ਸਨ, ਪਰ ਸਿਆਸੀ ਆਧਾਰ’ਤੇ ਇਹ ਅਸਲਵਿਚ ਕਾਂਗਰਸਅਤੇ ਅਕਾਲੀ-ਭਾਜਪਾ ਗਠਜੋੜਦੋਹਾਂ ਦੇ ਵਿਰੋਧੀਆਂ ਦਾ ਇਕੱਠ ਸੀ। ਆਮਆਦਮੀਪਾਰਟੀ ਦੇ ਦੋਹਾਂ ਧੜਿਆਂ ਨੇ ਆਪੋ-ਆਪਣੇ ਢੰਗ ਨਾਲਆਪਣੀ ਹੋਂਦ ਜਤਾਈ। ਪਰਪਿਛਲੇ ਦਿਨੀਂ ਹੌਲੀ-ਹੌਲੀ ਇਸ ਧਿਰਦਾਜਲਵਾਵੀ ਹੌਲੀ-ਹੌਲੀ ਫਿੱਕਾ ਪੈਂਦਾਨਜ਼ਰ ਆ ਰਿਹਾਹੈ। ਸੁਖਪਾਲ ਸਿੰਘ ਖਹਿਰਾਵਿਚੋਂ ਪੰਜਾਬ ਦੇ ਲੋਕਪੰਜਾਬਦਾਪਹਿਰੇਦਾਰਵੇਖਰਹੇ ਸਨ, ਪਰ ਲੱਗਦਾ ਹੈ ਕਿ ਖਹਿਰਾਦਾਪ੍ਰਭਾਵ ਹੁਣ ਘਟਦਾ ਜਾ ਰਿਹਾਹੈ। ਉਨ੍ਹਾਂ ਦੇ ਕਾਫਲੇ ਵਿਚੋਂ ਹੌਲੀ-ਹੌਲੀ ਉਨ੍ਹਾਂ ਦੇ ਬਗਲਗੀਰਖਿੰਡਦੇ ਜਾ ਰਹੇ ਹਨ।ਦੂਜੀ ਗੱਲ ਇਹ ਕਿ, ਬਰਗਾੜੀਮੋਰਚੇ ਵਿਚੋਂ ਲੋਕ ਕਿਸੇ ਤੀਜੀ ਤੇ ਸੰਤੁਲਿਤ ਸਿਆਸੀ ਦਿਸ਼ਾਦੀ ਆਸ ਰੱਖਦੇ ਸਨ, ਪਰਬਰਗਾੜੀਮੋਰਚਾਵੀਬਿਨਾਂ ਕਿਸੇ ਸਿੱਟਾਮੁਖੀ ਨਤੀਜੇ ਤੋਂ ਸਮਾਪਤਹੋਣਨਾਲਪੰਜਾਬ ਦੇ ਲੋਕਾਂ ਨੂੰ, ਖ਼ਾਸਕਰਕੇ ਸਿੱਖ ਭਾਈਚਾਰੇ ਨੂੰ ਭਾਰੀਨਿਰਾਸ਼ਾ ਹੋਈ ਹੈ।
ਪੰਜਾਬ ਦੇ ਲੋਕਾਂ ਸਾਹਮਣੇ ਮੁੜ ਇਹੀ ਸਵਾਲ ਆ ਖੜ੍ਹਾ ਹੋਇਆ ਹੈ ਕਿ ਆਖ਼ਰਕਾਰਪੰਜਾਬ ਨੂੰ ਤੀਜਾ ਸਿਆਸੀ ਬਦਲ ਕੌਣ ਦੇਵੇਗਾ? ਸਿਆਸੀ ਪਾਰਟੀਆਂ ਦੀ ਕੋਈ ਕਮੀਨਹੀਂ ਹੈ, ਸ਼੍ਰੋਮਣੀਅਕਾਲੀਦਲ (ਬਾਦਲ) ਭਾਵੇਂ ਇਸ ਵੇਲੇ ਵਕਤੀ ਤੌਰ ‘ਤੇ ਸਿਆਸੀ ਹਾਸ਼ੀਏ ‘ਤੇ ਆ ਗਿਆ ਹੈ ਅਤੇ ਅਕਾਲੀਦਲ ਤੋਂ ਬਾਗ਼ੀ ਹੋ ਕੇ ਕੁਝ ਆਗੂਆਂ ਨੇ ਸ਼੍ਰੋਮਣੀਅਕਾਲੀਦਲਟਕਸਾਲੀਦਾਵੀ ਗਠਨਕੀਤਾ ਹੈ, ਪਰ ਇਸ ਦੇ ਬਾਵਜੂਦਪੰਜਾਬ ਦੇ ਲੋਕਾਂ ਨੂੰ ਕੋਈ ਆਸ ਦੀਕਿਰਨਦਿਖਾਈਨਹੀਂ ਦੇ ਰਹੀ।ਦਰਅਸਲਪੰਜਾਬਦੀ ਸਿਆਸੀ ਲੀਡਰਸ਼ਿਪਦੀ ਸਮੱਸਿਆ ਇਹ ਹੈ ਕਿ ਪੰਜਾਬਦੀਲੀਡਰਸ਼ਿਪਪੰਜਾਬ ਦੇ ਸਮੂਹਿਕ ਹਿੱਤਾਂ ਲਈਦ੍ਰਿੜ੍ਹ ਇੱਛਾ-ਸ਼ਕਤੀ ਨਹੀਂ ਰੱਖਦੀ। ਪੰਜਾਬਦੀਵਿਡੰਬਣਾ ਇਹ ਹੈ ਕਿ ਪੰਜਾਬ ਦੇ ਹਿੱਤਾਂ ਦੀ ਗੱਲ ਕੋਈ ਵੀ ਸਿਆਸੀ ਪਾਰਟੀ ਉਦੋਂ ਹੀ ਕਰਦੀ ਹੈ, ਜਦੋਂ ਤੱਕ ਉਸ ਕੋਲ ਸੱਤਾ ‘ਚ ਆਉਣ ਦਾ ਮੌਕਾ ਨਹੀਂ ਮਿਲਦਾ।ਆਪਣੀ ਸਿਆਸੀ ਜ਼ਮੀਨਤਿਆਰਕਰਨਲਈਪੰਜਾਬ ਦੇ ਬੁਨਿਆਦੀ ਅਤੇ ਰਵਾਇਤੀ ਮੁੱਦਿਆਂ ਪ੍ਰਤੀ ਵਚਨਬੱਧਤਾ ਦਿਖਾਈਜਾਂਦੀ ਹੈ ਪਰਜਦੋਂ ਸੱਤਾ ਮਿਲਦੀ ਹੈ ਤਾਂ ਪੰਜਾਬ ਦੇ ਹਿੱਤ ਅਤੇ ਮਸਲੇ, ਸਾਰਾ ਕੁਝ ਭੁਲ-ਭੁਲਾ ਦਿੱਤੇ ਜਾਂਦੇ ਹਨ। ਇਸੇ ਕਾਰਨ ਹੀ ਪੰਜਾਬਦੀਆਂ ਸਮੱਸਿਆਵਾਂ, ਹਕੀਕਤਾਂ ਅਤੇ ਮੁੱਦੇ ਜਿਉਂ ਦੇ ਤਿਉਂ ਖੜ੍ਹੇ ਹਨਅਤੇ ਪੰਜਾਬ ਇਕ ਗੰਭੀਰਸੰਕਟਵਿਚਘਿਰਿਆ ਹੋਇਆ ਹੈ।
Check Also
ਭਾਰਤ ਵਿਚ ਵਧਦੀ ਫਿਰਕੂ ਹਿੰਸਾ
ਮਨੀਪੁਰ ਭਾਰਤ ਦਾ ਉੱਤਰ-ਪੂਰਬੀ ਰਾਜ ਹੈ, ਜਿਸ ਵਿਚ ਲਗਭਗ ਪਿਛਲੇ ਡੇਢ ਸਾਲ ਤੋਂ ਪੈਦਾ ਹੋਈ …