17 C
Toronto
Thursday, September 17, 2026
spot_img
HomeਕੈਨੇਡਾFrontਦਿਲਜੀਤ ਦੋਸਾਂਝ ਨੇ ਦਿੱਲੀ ’ਚ ਚੱਲ ਰਹੇ ਵਿਦਿਆਰਥੀ ਅੰਦੋਲਨ ਦੀ ਕੀਤੀ ਹਮਾਇਤ

ਦਿਲਜੀਤ ਦੋਸਾਂਝ ਨੇ ਦਿੱਲੀ ’ਚ ਚੱਲ ਰਹੇ ਵਿਦਿਆਰਥੀ ਅੰਦੋਲਨ ਦੀ ਕੀਤੀ ਹਮਾਇਤ

ਦਿਲਜੀਤ ਦੋਸਾਂਝ ਨੇ ਦਿੱਲੀ ’ਚ ਚੱਲ ਰਹੇ ਵਿਦਿਆਰਥੀ ਅੰਦੋਲਨ ਦੀ ਕੀਤੀ ਹਮਾਇਤ
ਵਿਦਿਆਰਥੀਆਂ ਦੀਆਂ ਮੰਗਾਂ ਸੁਣਨ ਬਾਰੇ ਸਰਕਾਰ ਨੂੰ ਕੀਤੀ ਅਪੀਲ
ਚੰਡੀਗੜ੍ਹ/ਬਿਊਰੋ ਨਿਊਜ਼
ਪੰਜਾਬੀ ਗਾਇਕ ਤੇ ਅਦਾਕਾਰ ਦਿਲਜੀਤ ਦੋਸਾਂਝ ਨੇ ਹੁਣ ਭਾਰਤ ਦੀ ਜਵਾਨੀ ਦੇ ਹੱਕ ਵਿਚ ਨਾਅਰਾ ਮਾਰਿਆ ਹੈ। ਧਿਆਨ ਰਹੇ ਕਿ ਜਦੋਂ ਦਿੱਲੀ ਵਿਚ ਤਿੰਨ ਖੇਤੀ ਕਾਨੂੰਨਾਂ ਖਿਲਾਫ ਅੰਦੋਲਨ ਚੱਲਿਆ ਸੀ, ਉਸ ਸਮੇਂ ਵੀ ਦਿਲਜੀਤ ਦੋਸਾਂਝ ਕਿਸਾਨਾਂ ਦੀ ਹਮਾਇਤ ਵਿਚ ਡਟ ਗਏ ਸਨ। ਦਿਲਜੀਤ ਨੇ ਹੁਣ ਆਪਣੇ ਸ਼ੋਸ਼ਲ ਮੀਡੀਆ ਖਾਤੇ ’ਤੇ ਵਿਚਾਰ ਸਾਂਝੇ ਕਰਦਿਆਂ, ਦਿੱਲੀ ’ਚ ਚੱਲ ਰਹੇ ਵਿਦਿਆਰਥੀ ਅੰਦੋਲਨ ਦੀ ਹਮਾਇਤ ਕੀਤੀ ਹੈ। ਜ਼ਿਕਰਯੋਗ ਹੈ ਕਿ ‘ਕਾਕਰੋਚ ਜਨਤਾ ਪਾਰਟੀ’ ਦੀ ਅਗਵਾਈ ’ਚ ਲੰਘੇ ਕੱਲ੍ਹ ਸੋਮਵਾਰ ਨੂੰ ਵਿਦਿਆਰਥੀ ਸੰਸਦ ਵੱਲ ਮਾਰਚ ਕਰ ਰਹੇ ਸਨ ਅਤੇ ਪੁਲਿਸ ਨੇ ਵਿਦਿਆਰਥੀ ਵਰਗ ’ਤੇ ਲਾਠੀਚਾਰਜ ਕਰ ਦਿੱਤਾ ਸੀ। ਇਸੇ ਦੌਰਾਨ ਦਿਲਜੀਤ ਨੇ ਕਿਹਾ ਕਿ ਸਟੂਡੈਂਟਸ ਨਾਲ ਇੱਦਾਂ ਟਰੀਟ ਨਹੀਂ ਹੋਣਾ ਚਾਹੀਦਾ ਸੀ। ਉਨ੍ਹਾਂ ਕਿਹਾ ਕਿ ਮੈਂ ਪ੍ਰਸ਼ਾਸਨ ਨੂੰ ਬੇਨਤੀ ਕਰਦਾ ਹਾਂ ਕਿ ਸਟੂਡੈਂਟਸ ਦੀਆਂ ਡਿਮਾਂਡਜ਼ ਨੂੰ ਸੁਣ ਲਿਆ ਜਾਵੇ, ਲੋਕਾਂ ਦੀ ਆਵਾਜ਼ ਰੱਬ ਦੀ ਆਵਾਜ਼ ਹੁੰਦੀ ਹੈ। ਧਿਆਨ ਰਹੇ ਕਿ ਇਨ੍ਹੀਂ ਦਿਨੀਂ ਦਿਲਜੀਤ ਦੋਸਾਂਝ ਦੀ ਫਿਲਮ ‘ਸਤਲੁਜ’ ਵੀ ਪੰਜਾਬ ਦੇ ਪਿੰਡਾਂ ਵਿਚ ਦਿਖਾਈ ਜਾ ਰਹੀ ਹੈ ਅਤੇ ਦਿਲਜੀਤ ਨੇ ਲੋਕ ਮਨਾਂ ਵਿਚ ਪੰਜਾਬ ਦੇ ਪੁੱਤ ਵਜੋਂ ਮੁਹੱਬਤੀ ਥਾਂ ਬਣਾਈ ਹੈ।

RELATED ARTICLES
POPULAR POSTS