27.2 C
Toronto
Sunday, October 5, 2025
spot_img
HomeਕੈਨੇਡਾFront‘ਮੱਲਿਕਾਰੁਜਨ ਖੜਗੇ ਹੋਣਗੇ ‘I.N.D.I.A.’ ਗਠਜੋੜ ਦਾ PM ਚਿਹਰਾ’

‘ਮੱਲਿਕਾਰੁਜਨ ਖੜਗੇ ਹੋਣਗੇ ‘I.N.D.I.A.’ ਗਠਜੋੜ ਦਾ PM ਚਿਹਰਾ’

ਮੱਲਿਕਾਰੁਜਨ ਖੜਗੇ ਹੋਣਗੇ ‘I.N.D.I.A.’ ਗਠਜੋੜ ਦਾ PM ਚਿਹਰਾ

ਚੰਡੀਗੜ੍ਹ / ਬਿਊਰੋ ਨੀਊਜ਼


ਵਿਰੋਧੀ ਗਠਜੋੜ ‘ਇੰਡੀਆ’ ਦੀ ਬੈਠਕ ਵਿਚ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਪੀਐੱਮ ਚਿਹਰੇ ਨੂੰ ਲੈ ਕੇ ਕਾਂਗਰਸ ਪ੍ਰਧਾਨ ਮੱਲਿਕਾਰੁਜਨ ਖੜਗੇ ਦੇ ਨਾਂ ਦਾ ਪ੍ਰਸਤਾਵ ਰੱਖਿਆ। ਇਸ ਪ੍ਰਸਤਾਵ ਦਾ ਸਮਰਥਨ ਦਿੱਲੀ ਦੇ ਮੁੱਖ ਮੰਤਰੀ ਤੇ ਆਮ ਆਦਮੀ ਪਾਰਟੀ ਦੇ ‘ਆਪ’ ਸੁਪਰੀਮੋ ਅਰਵਿੰਦ ਕੇਜਰੀਵਾਲ ਨੇ ਕੀਤਾ ਹੈ।

ਬੈਠਕ ਵਿਚ ਇਨ੍ਹਾਂ 5 ਮੁੱਦਿਆਂ ‘ਤੇ ਚਰਚਾ ਹੋਈ-ਬੈਠਕ ਵਿਚ 2024 ਦੀਆਂ ਲੋਕ ਸਭਾ ਚੋਣਾਂ ਨੂੰ ਲੈ ਕੇ ਸੀਟ ਸ਼ੇਅਰਿੰਗ ਦਾ ਮੁੱਦਾ ਚਰਚਾ ਦਾ ਕੇਂਦਰ ਰਿਹਾ। ਭਾਜਪਾ ਖਿਲਾਫ 400 ਸੀਟਾਂ ‘ਤੇ ਕਾਮਨ ਉਮੀਦਵਾਰ ਉਤਾਰਨ ਦੇ ਟਾਰਗੈੱਟ ‘ਤੇ ਗੱਲ ਹੋਈ। ਦੂਜੇ ਪਾਸੇ ਕਾਂਗਰਸ ਦੀ ਕੋਸ਼ਿਸ਼ ਹੈ ਕਿ ਉਹ 275 ਤੋਂ 300 ਸੀਟਾਂ ‘ਤੇ ਆਪਣੇ ਉਮੀਦਵਾਰ ਉਤਾਰੇ। ਪਾਰਟੀ ਹੋਰਨਾਂ ਨੂੰ ਸਿਰਫ 200-250 ਸੀਟਾਂ ਦੇਣ ਦੇ ਪੱਖ ਵਿਚ ਹੈ।

RELATED ARTICLES
POPULAR POSTS