5.7 C
Toronto
Tuesday, October 28, 2025
spot_img
Homeਭਾਰਤਕਿਸਾਨਾਂ ਨੂੰ ਕੁਚਲਣ ਵਾਲੇ ਮੰਤਰੀ ਦਾ ਬੇਟਾ ਅਜੇ ਤੱਕ ਕਿਉਂ ਨਹੀਂ ਹੋਇਆ...

ਕਿਸਾਨਾਂ ਨੂੰ ਕੁਚਲਣ ਵਾਲੇ ਮੰਤਰੀ ਦਾ ਬੇਟਾ ਅਜੇ ਤੱਕ ਕਿਉਂ ਨਹੀਂ ਹੋਇਆ ਗਿ੍ਰਫ਼ਤਾਰ : ਪਿ੍ਰਯੰਕਾ

ਲਖਨਊ/ਬਿਊਰੋ ਨਿਊਜ਼
ਕਾਂਗਰਸੀ ਆਗੂ ਪਿ੍ਰਯੰਕਾ ਗਾਂਧੀ ਵਾਡਰਾ ਨੇ ਅੱਜ ਨਵੀਂ ਵੀਡੀਓ ਕਲਿੱਪ ਦਿਖਾਉਂਦਿਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਕਿਹਾ ਹੈ ਕਿ ਉਹ ਇਸ ਨੂੰ ਦੇਖਣ। ਇਸ ਕਲਿੱਪ ਵਿੱਚ ਸਾਫ ਨਜਰ ਆ ਰਿਹਾ ਹੈ ਕਿ ਲਖੀਮਪੁਰ ਖੀਰੀ ਵਿੱਚ ਕਿਸਾਨਾਂ ’ਤੇ ਐੱਸਯੂਵੀ ਕਿਵੇਂ ਚੜ੍ਹਾਈ ਗਈ। ਪਿ੍ਰਯੰਕਾ ਨੇ ਪ੍ਰਧਾਨ ਮੰਤਰੀ ਨੂੰ ਕਿਹਾ,‘ਕੀ ਤੁਸੀਂ ਇਹ ਵੀਡੀਓ ਵੇਖਿਆ ਹੈ? ਇਸ ਵੀਡੀਓ ਵਿੱਚ ਤੁਹਾਡੇ ਮੰਤਰੀ ਮੰਡਲ ਦੇ ਮੈਂਬਰ ਦਾ ਪੁੱਤਰ ਨੂੰ ਆਪਣੇ ਵਾਹਨਾਂ ਨਾਲ ਕਿਸਾਨਾਂ ਨੂੰ ਦਰੜ ਰਿਹਾ ਹੈ। ਕਿਰਪਾ ਕਰਕੇ ਇਸਨੂੰ ਵੇਖੋ ਅਤੇ ਦੇਸ਼ ਨੂੰ ਦੱਸੋ ਕਿ ਇਹ ਆਦਮੀ ਅਜੇ ਵੀ ਫਰਾਰ ਕਿਉਂ ਹੈ, ਅਤੇ ਇਸ ਦੇ ਮੰਤਰੀ ਨੂੰ ਅਜੇ ਤੱਕ ਅਹੁਦੇ ਤੋਂ ਬਰਖਾਸਤ ਕਿਉਂ ਨਹੀਂ ਕੀਤਾ ਗਿਆ? ‘ਆਪ’ ਆਗੂ ਸੰਜੇ ਸਿੰਘ ਅਤੇ ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਟਵੀਟ ਕਰਕੇ ਪੁੱਛਿਆ ਕਿ ਤਿੰਨ ਦਿਨ ਬੀਤਣ ਤੋਂ ਬਾਅਦ ਵੀ ਕੋਈ ਗਿ੍ਰਫਤਾਰੀ ਕਿਉਂ ਨਹੀਂ ਕੀਤੀ ਗਈ। ਇਸੇ ਦੌਰਾਨ ਭਾਜਪਾ ਸੰਸਦ ਮੈਂਬਰ ਵਰੁਣ ਗਾਂਧੀ ਨੇ ਵੀ ਉਹੀ ਵੀਡੀਓ ਸਾਂਝੀ ਕਰਦਿਆਂ ਕਿਹਾ ਕਿ ਇਹ ਰੂਹ ਨੂੰ ਹਿਲਾ ਦੇਣ ਵਾਲੀ ਹੈ ਅਤੇ ਕਲਿੱਪ ਵਿੱਚ ਦੇਖੇ ਗਏ ਦੋਸ਼ੀਆਂ ਦੀ ਪਛਾਣ ਕਰਕੇ ਉਨ੍ਹਾਂ ਨੂੰ ਨਿਆਂ ਦੇ ਘੇਰੇ ਵਿੱਚ ਲਿਆਂਦਾ ਜਾਣਾ ਚਾਹੀਦਾ ਹੈ।

RELATED ARTICLES
POPULAR POSTS