14.3 C
Toronto
Thursday, September 18, 2025
spot_img
Homeਭਾਰਤਕੇਜਰੀਵਾਲ ਦੀ ਕੁਰਸੀ ਦੀਆਂ ਲੱਤਾਂ ਹਿੱਲਣ ਲੱਗੀਆਂ

ਕੇਜਰੀਵਾਲ ਦੀ ਕੁਰਸੀ ਦੀਆਂ ਲੱਤਾਂ ਹਿੱਲਣ ਲੱਗੀਆਂ

ਅਰਵਿੰਦ ਕੇਜਰੀਵਾਲ ‘ਤੇ 2 ਕਰੋੜ ਰੁਪਏ ਰਿਸ਼ਵਤ ਲੈਣ ਦਾ ਦੋਸ਼
ਨਵੀਂ ਦਿੱਲੀ/ਬਿਊਰੋ ਨਿਊਜ਼ : ਦਿੱਲੀ ਦੇ ਬਰਤਰਫ਼ ਮੰਤਰੀ ਕਪਿਲ ਮਿਸ਼ਰਾ ਵੱਲੋਂ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਉਤੇ ਜ਼ਮੀਨ ਸੌਦੇ ਵਿੱਚ ਸਾਥੀ ਮੰਤਰੀ ਤੋਂ ਦੋ ਕਰੋੜ ਰੁਪਏ ਲੈਣ ਦਾ ਦੋਸ਼ ਲਾਉਣ ਨਾਲ ਮੁੱਖ ਮੰਤਰੀ ਦੇ ਸਿੰਘਾਸਨ ਦੀਆਂ ਚੂਲਾਂ ਹਿੱਲ ਗਈਆਂ। ਇਨ੍ਹਾਂ ਦੋਸ਼ਾਂ ਨਾਲ ਆਮ ਆਦਮੀ ਪਾਰਟੀ ਵਿੱਚ ਤੂਫ਼ਾਨ ਖੜ੍ਹਾ ਹੋ ਗਿਆ। ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੇ ਮਿਸ਼ਰਾ ਦੇ ਦੋਸ਼ਾਂ ਨੂੰ ਰੱਦ ਕੀਤਾ, ਜਦੋਂ ਕਿ ਵਿਰੋਧੀ ਧਿਰਾਂ ਨੇ ਕੇਜਰੀਵਾਲ ਤੋਂ ਨੈਤਿਕਤਾ ਦੇ ਆਧਾਰ ਉਤੇ ਅਸਤੀਫ਼ਾ ਮੰਗਿਆ। ਦਿੱਲੀ ਪ੍ਰਦੇਸ਼ ਭਾਜਪਾ ਵਿਧਾਇਕ ਦਲ ਦਾ ਵਫ਼ਦ ਉਪ ਰਾਜਪਾਲ ਅਨਿਲ ਬੈਜਲ ਨੂੰ ਮਿਲਿਆ ਤੇ ਮੰਗ ਕੀਤੀ ਕਿ ਉਹ ઠਕੇਜਰੀਵਾਲ ਨੂੰ ਮੁੱਖ ਮੰਤਰੀ ਦੇ ਅਹੁਦੇ ઠਤੋਂ ਬਰਖ਼ਾਸਤ ਕਰਨ ਦੀਆਂ ਸੰਭਾਵਨਾਵਾਂ ਦਾ ਅਧਿਐਨ ਕਰਨ।
ਇਸ ਤੋਂ ਪਹਿਲਾਂ ਸੀਨੀਅਰ ਪਾਰਟੀ ਆਗੂ ਕੁਮਾਰ ਵਿਸ਼ਵਾਸ ਦਾ ਸਾਥ ਦੇਣ ਮਗਰੋਂ ਬਰਤਰਫ਼ ਕੀਤੇ ਕਪਿਲ ਮਿਸ਼ਰਾ ਨੇ ਕਿਹਾ ਕਿ ਉਨ੍ਹਾਂ ਕੇਜਰੀਵਾਲ ਸਰਕਾਰ ਵਿੱਚ ਕੈਬਨਿਟ ਮੰਤਰੀ ਵਜੋਂ ਆਪਣੇ ਦੋ ਸਾਲਾ ਕਾਰਜਕਾਲ ਦੌਰਾਨ ਦੇਖੀਆਂ ਬੇਨਿਯਮੀਆਂ ਬਾਰੇ ਉਪ ਰਾਜਪਾਲ ਨੂੰ ਵੀ ਬਿਆਨ ਦਿੱਤਾ।
ਰਾਜਘਾਟ ਵਿਖੇ ਮਹਾਤਮਾ ਗਾਂਧੀ ਨੂੰ ਸ਼ਰਧਾਂਜਲੀ ਭੇਟ ਕਰਨ ਮਗਰੋਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਮਿਸ਼ਰਾ ਨੇ ਕਿਹਾ ਕਿ ”ਮੈਂ ਆਪਣੀਆਂ ਅੱਖਾਂ ਸਾਹਮਣੇ ਸਤੇਂਦਰ ਜੈਨ ਨੂੰ ਕੇਜਰੀਵਾਲ ਨੂੰ ਨਕਦ ਦੋ ਕਰੋੜ ਰੁਪਏ ਦਿੰਦਿਆਂ ਦੇਖਿਆ। ਜਦੋਂ ਮੈਂ ਕੇਜਰੀਵਾਲ ਨੂੰ ਪੁੱਛਿਆ ਤਾਂ ਉਨ੍ਹਾਂ ਕਿਹਾ ਕਿ ਸਿਆਸਤ ਵਿੱਚ ਅਜਿਹਾ ਵਰਤਾਰਾ ਚਲਦਾ ਹੈ ਅਤੇ ਉਹ ਇਸ ਬਾਰੇ ਬਾਅਦ ਵਿੱਚ ਦੱਸਣਗੇ।” ਉਨ੍ਹਾਂ ਕਿਹਾ, ”ਜੈਨ ਨੇ ਮੈਨੂੰ ਨਿੱਜੀ ਤੌਰ ਉਤੇ ਦੱਸਿਆ ਕਿ ਉਸ ਨੇ ਕੇਜਰੀਵਾਲ ਦੇ ਰਿਸ਼ਤੇਦਾਰ ਨਾਲ ਤਕਰੀਬਨ 50 ਕਰੋੜ ਦੇ ਜ਼ਮੀਨੀ ਸੌਦੇ ਦਾ ਨਿਬੇੜਾ ਕੀਤਾ ਹੈ। ઠਜਦੋਂ ਮੈਂ ਕੇਜਰੀਵਾਲ ਨੂੰ ਪੁੱਛਿਆ ਤਾਂ ਉਸ ਨੇ ਕਿਹਾ ਕਿ ਇਹ ਝੂਠ ਹੈ ਅਤੇ ਮੈਨੂੰ ਵਿਸ਼ਵਾਸ ਰੱਖਣ ਲਈ ਕਿਹਾ ਗਿਆ।”
ਇਸ ਬਾਰੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੇ ਕਿਹਾ ਕਿ ਮਿਸ਼ਰਾ ਦੇ ਦੋਸ਼ਾਂ ਵਿੱਚ ਕੋਈ ਸੱਚਾਈ ਨਹੀਂ ਹੈ। ਇਹ ਦੋਸ਼ ਊਲ-ਜਲੂਲ ਹਨ ਅਤੇ ਕੋਈ ਤੱਥ ਨਹੀਂ ਹੈ। ਮਿਸ਼ਰਾ ਨੂੰ ਘਟੀਆ ਕਾਰਗੁਜ਼ਾਰੀ ਕਾਰਨ ਬਰਤਰਫ਼ ਕੀਤਾ ਗਿਆ ਹੈ। ਦੂਜੇ ਪਾਸੇ ਮਿਸ਼ਰਾ ਦਾ ਦਾਅਵਾ ਹੈ ਕਿ ਉਸ ਨੂੰ ਇਸ ਲਈ ਹਟਾਇਆ ਗਿਆ ਕਿਉਂਕਿ ਉਨ੍ਹਾਂ ਕੁਝ ਸਮੇਂ ਤੋਂ ਚੱਲ ਰਹੇ ਭ੍ਰਿਸ਼ਟਾਚਾਰ ਦੇ ਮਾਮਲਿਆਂ ਕਾਰਨ ਪਾਰਟੀ ਆਗੂਆਂ ਉਤੇ ਦਬਾਅ ਪਾਇਆ ਸੀ।
ਉਨ੍ਹਾਂ ਪੰਜਾਬ ਚੋਣ ਫੰਡਾਂ ਵਿੱਚ ਵੀ ਭ੍ਰਿਸ਼ਟਾਚਾਰ ਦੇ ਦੋਸ਼ ਲਾਏ। ਉਨ੍ਹਾਂ ਕਿਹਾ ਕਿ ਹਵਾਲਾ ਕਾਰੋਬਾਰ, ਕਾਲਾ ਧਨ ਅਤੇ ਮੰਤਰੀ ਜੈਨ ਦੀ ਧੀ ਦੀ ਨਿਯੁਕਤੀ ਤੋਂ ਲੈ ਕੇ ਲਗਜ਼ਰੀ ਬੱਸ ਸਕੀਮ, ਸੀਐਨਜੀ ਫਿਟਨੈੱਸ ਟੈਸਟ ਘਪਲੇ ਉਸ ਦੀ ਜਾਣਕਾਰੀ ਵਿੱਚ ਹਨ।
ਇਸ ਮਗਰੋਂ ਦਿੱਲੀ ਪ੍ਰਦੇਸ਼ ਭਾਜਪਾ ਵਿਧਾਇਕ ਦਲ ਦਾ ਵਫ਼ਦ ਸੂਬਾਈ ਪ੍ਰਧਾਨ ਮਨੋਜ ਤਿਵਾੜੀ ਦੀ ਅਗਵਾਈ ਹੇਠ ਉਪ ਰਾਜਪਾਲ ਅਨਿਲ ਬੈਜਲ ਨੂੰ ਮਿਲਿਆ ਅਤੇ ਮੰਗ ਕੀਤੀ ਕਿ ਉਹ ઠਆਪਣੀਆਂ ਤਾਕਤਾਂ ਦੀ ਵਰਤੋਂ ਕਰਦੇ ਹੋਏ ਕੇਜਰੀਵਾਲ ਨੂੰ ਮੁੱਖ ਮੰਤਰੀ ਦੇ ਅਹੁਦੇ ઠਤੋਂ ਬਰਖ਼ਾਸਤ ਕਰਨ ਦੀਆਂ ਸੰਭਾਵਨਾਵਾਂ ਦਾ ਅਧਿਐਨ ਕਰਨ। ਤਿਵਾੜੀ ਨੇ ਦੱਸਿਆ ਕਿ ઠਉਪ ਰਾਜਪਾਲ ਨੇ ਭਰੋਸਾ ਦਿੱਤਾ ਹੈ ਕਿ ਉਹ ਇਸ ਮਾਮਲੇ ਨੂੰ ਦੇਖਣਗੇ। ਦੂਜੇ ਪਾਸੇ ਦਿੱਲੀ ਪ੍ਰਦੇਸ਼ ਕਾਂਗਰਸ ਦੇ ઠਪ੍ਰਧਾਨ ਅਜੈ ਮਾਕਨ ਨੇ ਵੀ ਕਿਹਾ ਕਿ ਜਿਹੜੇ ਆਦਰਸ਼ਾਂ ਨੂੰ ਲੈ ਕੇ ਕੇਜਰੀਵਾਲ ਸੱਤਾ ਵਿੱਚ ઠਆਏ ਸਨ, ਉਹ ਹੁਣ ਪਿੱਛੇ ਰਹਿ ਗਏ ਹਨ।
ਉਨ੍ਹਾਂ ਕਿਹਾ ਕਿ ਹੁਣ ਤੱਕ ਚਾਰ ਮੰਤਰੀਆਂ ਨੂੰ ઠਹਟਾਇਆ ਜਾ ਚੁੱਕਾ ਹੈ ਅਤੇ ਛੇ ਵਿਧਾਇਕਾਂ, ਮੰਤਰੀਆਂ ‘ਤੇ ਦੋਸ਼ ਲੱਗ ਚੁੱਕੇ ਹਨ। ਸੀਨੀਅਰ ઠਕਾਂਗਰਸੀ ਆਗੂ ਸ਼ਕੀਲ ਅਹਿਮਦ ਨੇ ਕਿਹਾ ਕਿ ਕੇਜਰੀਵਾਲ ਨੂੰ ਤੁਰੰਤ ਅਸਤੀਫ਼ਾ ਦੇ ઠਕੇ ਲਾਂਭੇ ਹੋ ਜਾਣਾ ਚਾਹੀਦਾ ਹੈ। ਕਾਂਗਰਸ ਦੇ ਯੂਥ ਵਿੰਗ ਨੇ ਅਰਵਿੰਦ ਕੇਜਰੀਵਾਲ ਦੇ ਸਰਕਾਰੀ ਗ੍ਰਹਿ ਨੇੜੇ ਰੋਸ ਪ੍ਰਦਰਸ਼ਨ ઠਕੀਤਾ ਤੇ ਕੇਜਰੀਵਾਲ ਦੇ ਅਸਤੀਫ਼ੇ ਦੀ ਮੰਗ ਕੀਤੀ। ਯੂਥ ਵਿੰਗ ਦੇ ਕਾਰਕੁਨ ਬਾਅਦ ਦੁਪਹਿਰ ਸਿਵਲ ਲਾਈਨਜ਼ ਦੀ ਫਲੈਗ ਸਟਾਫ਼ ਰੋਡ ‘ਤੇ ઠਕੇਜਰੀਵਾਲ ਦੀ ਕੋਠੀ ਨੇੜੇ ਇਕੱਠੇ ਹੋਏ ਤੇ ਉਹ ਸਰਕਾਰੀ ਰਿਹਾਇਸ਼ ਵੱਲ ਵਧੇ। ਦਿੱਲੀ ઠਪੁਲਿਸ ਨੇ ਉਨ੍ਹਾਂ ਨੂੰ ਰਾਹ ਵਿੱਚ ਹੀ ਰੋਕ ਲਿਆ। ਜਦੋਂ ਪ੍ਰਦਰਸ਼ਨਕਾਰੀ ਅੱਗੇ ਵਧਣ ਲਈ ਜ਼ਬਰਦਸਤੀ ਕਰਨ ਲੱਗੇ ਤਾਂ ਪੁਲਿਸ ਨੇ ਜਲ-ਤੋਪਾਂ ਨਾਲ ਉਨ੍ਹਾਂ ਨੂੰ ਖਦੇੜ ਦਿੱਤਾ।
ਕੇਜਰੀਵਾਲ ‘ਤੇ ਦੋਸ਼ ਲੱਗਣ ਦਾ ਦੁੱਖ: ਹਜ਼ਾਰੇ : ਮੁੰਬਈ: ਸਮਾਜ ਸੇਵੀ ਅੰਨਾ ਹਜ਼ਾਰੇ ਨੇ ਕਿਹਾ ਕਿ ਭ੍ਰਿਸ਼ਟਾਚਾਰ ਵਿਰੋਧੀ ਮੁਹਿੰਮ ਵਿੱਚ ਸਾਥੀ ਰਹੇ ਅਰਵਿੰਦ ਕੇਜਰੀਵਾਲ ਖ਼ਿਲਾਫ਼ ਵੱਢੀਖੋਰੀ ਦੇ ਦੋਸ਼ ਲੱਗਣ ਨਾਲ ਉਨ੍ਹਾਂ ਨੂੰ ਦੁੱਖ ਹੋਇਆ ਹੈ। ਉਨ੍ਹਾਂ ਕਿਹਾ ਕਿ ਦਿੱਲੀ ਵਿੱਚ ਆਮ ਆਦਮੀ ਪਾਰਟੀ ਦੀ ਜਿੱਤ ਕੇਜਰੀਵਾਲ ਦੀ ਭ੍ਰਿਸ਼ਟਾਚਾਰ ਵਿਰੋਧੀ ਮੁਹਿੰਮ ਵਿੱਚੋਂ ਹੀ ਨਿਕਲੀ ਪਰ ਉਨ੍ਹਾਂ ਨੂੰ ਖ਼ੁਦ ਰਿਸ਼ਵਤ ਲੈਣ ਦੇ ਦੋਸ਼ਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਜੋ ਬੇਹੱਦ ਦੁਖਦਾਈ ਹੈ।
ਕੁਮਾਰ ਵਿਸ਼ਵਾਸ ਕੇਜਰੀਵਾਲਦੇ ਹੱਕ ‘ਚ ਨਿੱਤਰੇ
ਆਮ ਆਦਮੀ ਪਾਰਟੀ ઠਦੇ ਪਰਵਾਸੀ ਮਾਮਲਿਆਂ ਦੇ ਇੰਚਾਰਜ ਕੁਮਾਰ ਵਿਸ਼ਵਾਸ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੇ ਹੱਕ ઠਵਿੱਚ ਨਿੱਤਰ ਆਏ ਹਨ। ਉਨ੍ਹਾਂ ਕਿਹਾ ਕਿ ਉਹ 12 ਸਾਲਾਂ ਤੋਂ ਕੇਜਰੀਵਾਲ ਨੂੰ ਜਾਣਦੇ ਹਨ, ਉਹ ઠਭ੍ਰਿਸ਼ਟਾਚਾਰ ਨਹੀਂ ਕਰ ਸਕਦੇ। ਬਿਨਾਂ ਆਧਾਰ ਦੇ ਦੋਸ਼ ਲਾਉਣਾ ਗ਼ਲਤ ਹੈ। ਕੇਜਰੀਵਾਲ ਵੱਲੋਂ ਰਿਸ਼ਵਤ ਲੈਣ ਦੀ ਗੱਲ ਸੋਚੀ ਵੀ ਨਹੀਂ ਜਾ ਸਕਦੀ।
ਡਿਫਾਲਟਰਾਂ ਦੀਆਂ ਜਾਇਦਾਦਾਂ ਦੀ ਹੁਣ ਹੋਵੇਗੀ ਜਨਤਕ ਨਿਲਾਮੀ
ਨਵੀਂ ਦਿੱਲੀ : ਬੈਂਕਾਂ ਦੇ ਐੱਨ. ਪੀ. ਏ. ਨੂੰ ਲੈ ਕੇ ਆਰਡੀਨੈਂਸ ਨੂੰ ਰਾਸ਼ਟਰਪਤੀ ਨੇ ਮਨਜ਼ੂਰੀ ਦੇ ਦਿੱਤੀ ਹੈ। ਕਰਜ਼ਿਆਂ ਦੇ ਭਾਰੀ ਬੋਝ ਨਾਲ ਦੱਬੇ ਸਰਕਾਰੀ ਬੈਂਕਾਂ ਨੂੰ ਹੁਣ ਭਾਰਤੀ ਰਿਜ਼ਰਵ ਬੈਂਕ ਕਹਿ ਸਕਦਾ ਹੈ ਕਿ ਉਹ ਕਰਜ਼ਾ ਨਾ ਮੋੜਨ ਵਾਲੇ ਡਿਫਾਲਟਰਾਂ ਦੀਆਂ ਜਾਇਦਾਦਾਂ ਦੀ ਜਨਤਕ ਨਿਲਾਮੀ ਕਰਨ। ਸਰਕਾਰ ਨੇ ਬੈਂਕਾਂ ਕੋਲੋਂ ਵੱਡੇ ਡਿਫਾਲਟਰਾਂ ਦੀ ਸੂਚੀ ਵੀ ਮੰਗੀ ਹੈ। ਰਾਸ਼ਟਰਪਤੀ ਪ੍ਰਣਬ ਮੁਖਰਜੀ ਨੇ ਬੈਂਕਾਂ ਦੇ ਡੁੱਬੇ ਕਰਜ਼ੇ ਦੀ ਸਮੱਸਿਆ ਨਾਲ ਨਜਿੱਠਣ ਲਈ ਭਾਰਤੀ ਰਿਜ਼ਰਵ ਬੈਂਕ ਨੂੰ ਜ਼ਿਆਦਾ ਅਧਿਕਾਰ ਦੇਣ ਨਾਲ ਸੰਬੰਧਤ ਬੈਂਕਿੰਗ ਆਰਡੀਨੈਂਸ ਨੂੰ ਮਨਜ਼ੂਰੀ ਦਿੱਤੀ। ਇਸ  ਨਾਲ ਹੀ ਬੈਂਕਿੰਗ ਰੈਗੂਲੇਸ਼ਨ ਕਾਨੂੰਨ ‘ਚ ਬਦਲਾਅ ਨੂੰ ਵੀ ਮਨਜ਼ੂਰੀ ਮਿਲ ਗਈ ਹੈ।

RELATED ARTICLES
POPULAR POSTS