![](https://parvasinewspaper.com/wp-content/uploads/2020/07/ds-4-300x176.jpg)
ਜਾਣਕਾਰੀਆਂ ਲੀਕ ਹੋਣ ਦੇ ਮੱਦੇਨਜ਼ਰ ਲਿਆ ਗਿਆ ਫੈਸਲਾ
ਨਵੀਂ ਦਿੱਲੀ/ਬਿਊਰੋ ਨਿਊਜ਼
ਭਾਰਤੀ ਫੌਜ ਨੇ ਜਵਾਨਾਂ ਨੂੰ ਆਪਣੇ ਸਮਾਰਟ ਫੋਨਾਂ ਵਿਚੋਂ 89 ਮੋਬਾਇਲ ਐਪਸ ਨੂੰ ਹਟਾਉਣ ਲਈ ਕਿਹਾ ਹੈ। ਜ਼ਿਕਰਯੋਗ ਹੈ ਕਿ ਇਨ੍ਹਾਂ ਵਿਚ ਫੇਸਬੁੱਕ, ਇੰਸਟਾਗ੍ਰਾਮ, ਟਰੂ-ਕਾਲਰ ਅਤੇ ਪਬਜੀ ਵਰਗੀਆਂ ਐਪਸ ਵੀ ਸ਼ਾਮਲ ਹਨ। ਭਾਰਤੀ ਫੌਜ ਦੇ ਸੂਤਰਾਂ ਕੋਲੋਂ ਮਿਲੀ ਜਾਣਕਾਰੀ ਮੁਤਾਬਕ ਫੌਜ ਦੇ ਜਵਾਨਾਂ ਨੂੰ ਅਜਿਹਾ ਇਸ ਲਈ ਕਿਹਾ ਗਿਆ ਹੈ ਤਾਂ ਕਿ ਜਾਣਕਾਰੀਆਂ ਲੀਕ ਹੋਣ ਦੀਆਂ ਘਟਨਾਵਾਂ ਨੂੰ ਰੋਕਿਆ ਜਾ ਸਕੇ। ਜਵਾਨਾਂ ਲਈ ਹਾਲ ਹੀ ਵਿਚ ਜਾਰੀ ਕੀਤੇ ਗਏ ਨਿਰਦੇਸ਼ਾਂ ਵਿਚ ਡੇਲੀ ਹੰਟ ਵਰਗੀ ਨਿਊਜ਼ ਐਪ ਨੂੰ ਵੀ ਹਟਾਉਣ ਲਈ ਕਿਹਾ ਗਿਆ ਹੈ। ਫੌਜ ਨੇ ਇਸ ਲਈ 15 ਜੁਲਾਈ ਤੱਕ ਦੀ ਸਮਾਂ ਸੀਮਾ ਨਿਰਧਾਰਿਤ ਕੀਤੀ ਹੈ ਅਤੇ 15 ਜੁਲਾਈ ਤੱਕ ਹਰੇਕ ਜਵਾਨ ਨੂੰ ਆਪਣੇ-ਆਪਣੇ ਸਮਾਰਟ ਫੋਨ ਵਿਚੋਂ ਦੱਸੀਆਂ ਗਈਆਂ ਸਾਰੀਆਂ 89 ਮੋਬਾਇਲ ਐਪਸ ਨੂੰ ਹਟਾਉਣਾ ਪਵੇਗਾ।