11 ਸਾਲਾਂ ਬਾਅਦ ਜੱਜਾਂ ਦੀ ਨਿਰਧਾਰਤ ਸੰਖਿਆ ਹੋਈ ਪੂਰੀ
ਨਵੀਂ ਦਿੱਲੀ/ਬਿਊਰੋ ਨਿਊਜ਼ : ਚੀਫ ਜਸਟਿਸ ਰੰਜਨ ਗੋਗੋਈ ਨੇ ਸੁਪਰੀਮ ਕੋਰਟ ਦੇ ਚਾਰ ਜੱਜਾਂ ਨੂੰ ਅਹੁਦੇ ਦੀ ਸਹੁੰ ਚੁਕਾਈ। ਹੁਣ ਸੁਪਰੀਮ ਕੋਰਟ ਵਿਚ ਜੱਜਾਂ ਦੀ ਨਿਰਧਾਰਿਤ ਸੰਖਿਆ 31 ਪੂਰੀ ਹੋ ਗਈ ਹੈ। ਨਵੇਂ ਜੱਜਾਂ ਵਿਚ ਜਸਟਿਸ ਅਨਿਰੁਧ ਬੋਸ, ਜਸਟਿਸ ਏ.ਐਸ. ਬੋਪੰਨਾ, ਜਸਟਿਸ ਬੀ.ਆਰ. ਗਵੱਈ ਅਤੇ ਜਸਟਿਸ ਸੂਰਿਆਕਾਂਤ ਸ਼ਾਮਲ ਹਨ। ਕੋਲਜ਼ੀਅਮ ਨੇ ਪਿਛਲੇ ਦਿਨੀਂ ਇਨ੍ਹਾਂ 4 ਜੱਜਾਂ ਦੇ ਨਾਵਾਂ ਦੀ ਸਿਫਾਰਸ਼ ਕੀਤੀ ਸੀ ਅਤੇ ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ ਇਨ੍ਹਾਂ ਜੱਜਾਂ ਦੀ ਨਿਯੁਕਤੀ ਲਈ ਨਿਰਦੇਸ਼ ਜਾਰੀ ਕਰ ਦਿੱਤੇ ਸਨ। ਸਰਕਾਰ ਨੇ 2008 ਵਿਚ ਸੁਪਰੀਮ ਕੋਰਟ ‘ਚ ਜੱਜਾਂ ਦੀ ਸੰਖਿਆ 26 ਤੋਂ ਵਧਾ ਕੇ 31 ਕੀਤੀ ਸੀ। ਇਸ ਤੋਂ ਬਾਅਦ ਇਹ ਪਹਿਲਾ ਮੌਕਾ ਹੈ, ਜਦ ਸੁਪਰੀਮ ਕੋਰਟ ਵਿਚ ਜੱਜਾਂ ਦਾ ਕੋਈ ਵੀ ਅਹੁਦਾ ਖਾਲੀ ਨਹੀਂ ਰਿਹਾ। ਹੁਣ ਤੱਕ ਸੁਪਰੀਮ ਕੋਰਟ 27 ਜੱਜਾਂ ਨਾਲ ਹੀ ਕੰਮ ਕਰ ਰਿਹਾ ਸੀ।
Check Also
ਨੈਸ਼ਨਲ ਹੈਰਾਲਡ : ਸੋਨੀਆ ਤੇ ਰਾਹੁਲ ਖਿਲਾਫ ਬਣਦਾ ਹੈ ਭ੍ਰਿਸ਼ਟਾਚਾਰ ਦਾ ਮਾਮਲਾ : ਈਡੀ
ਨਵੀਂ ਦਿੱਲੀ/ਬਿਊਰੋ ਨਿਊਜ਼ : ਨੈਸ਼ਨਲ ਹੈਰਾਲਡ ਮਾਮਲੇ ‘ਚ ਐਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਨੇ ਦਿੱਲੀ ਦੀ ਅਦਾਲਤ …