-1.3 C
Toronto
Sunday, November 9, 2025
spot_img
Homeਜੀ.ਟੀ.ਏ. ਨਿਊਜ਼ਕਾਮਾਗਾਟਾ ਮਾਰੂ ਦੁਖਾਂਤ 'ਤੇ ਟਰੂਡੋ ਦੀ ਮੁਆਫ਼ੀ ਦਾ ਚਹੁੰ ਤਰਫ਼ੋਂ ਸਵਾਗਤ

ਕਾਮਾਗਾਟਾ ਮਾਰੂ ਦੁਖਾਂਤ ‘ਤੇ ਟਰੂਡੋ ਦੀ ਮੁਆਫ਼ੀ ਦਾ ਚਹੁੰ ਤਰਫ਼ੋਂ ਸਵਾਗਤ

pmkomagatamaruapology1 copy copy102 ਵਰ੍ਹੇ ਪਹਿਲਾਂ ਵਾਪਰੇ ਕਾਮਾਗਾਟਾ ਮਾਰੂ ਦੁਖਾਂਤ ‘ਤੇ ਕੈਨੇਡਾ ਦੀ ਸੰਸਦ ਵਿਚ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ ਮੰਗੀ ਗਈ ਮੁਆਫ਼ੀ ਦਾ ਚਹੁੰ ਤਰਫ਼ੋਂ ਸਵਾਗਤ ਹੋਇਆ ਹੈ। ਪਾਰਲੀਮੈਂਟ ਵਿਚ ਜਿੱਥੇ ਸਿੱਖ ਭਾਈਚਾਰੇ ਨੇ ਜੈਕਾਰੇ ਲਗਾ ਕੇ ਇਸ ਮੁਆਫ਼ੀ ਨੂੰ ਸਵੀਕਾਰਿਆ ਉਥੇ ਸੱਤਾਧਾਰੀ ਧਿਰ ਦੇ ਨਾਲ-ਨਾਲ ਵਿਰੋਧੀ ਧਿਰ ਵੱਲੋਂ ਅਤੇ ਵੱਖੋ-ਵੱਖ ਆਗੂਆਂ ਵੱਲੋਂ ਪ੍ਰਧਾਨ ਮੰਤਰੀ ਟਰੂਡੋ ਵੱਲੋਂ ਮੰਗੀ ਮੁਆਫ਼ੀ ਨੂੰ ਸਹੀ ਕਦਮ ਠਹਿਰਾਇਆ ਗਿਆ ਹੈ। ਇਸ ਮੁਆਫ਼ੀ ਦਾ ਸਵਾਗਤ ਕਰਨ ਵਾਲਿਆਂ ਵਿਚੋਂ ਕੁਝ ਧਿਰਾਂ ਦਾ ਪੱਖ ਅਸੀਂ ਇਥੇ ਪਾਠਕਾਂ ਸਾਹਮਣੇ ਰੱਖ ਰਹੇ ਹਾਂ।
ਰੋਨਾ ਅਮਬ੍ਰੋਸ ਵਲੋਂ ਮੁਆਫੀ ਦਾ ਸਵਾਗਤ
ਓਟਵਾ : ਕੈਨੇਡਾ ਦੀ ਕੰਸਰਵੇਟਿਵ ਪਾਰਟੀ ਦੀ ਅੰਤਰਿਮ ਆਗੂ ਅਤੇ ਅਧਿਕਾਰਤ ਵਿਰੋਧੀ ਧਿਰ ਦੀ ਆਗੂ ਰੋਨਾ ਅਮਬ੍ਰੋਸ ਨੇ ਕਾਮਾਗਾਟਾਮਾਰੂ ਦੀ ਘਟਨਾ ਨੂੰ ਯਾਦ ਕਰਦਿਆਂ ਆਖਿਆ ਕਿ ਅੱਜ ਦੇ ਖਾਸ ਦਿਨ ਤੱਕ ਪਹੁੰਚਣ ਤੋਂ ਪਹਿਲਾਂ ਪਿਛਲੀ ਕੰਸਰਵੇਟਿਵ ਸਰਕਾਰ ਨੇ ਕਾਮਾਗਾਟਾਮਾਰੂ ਦੀ ਭਿਆਨਕ ਤ੍ਰਾਸਦੀ ਨੂੰ ਮਾਨਤਾ ਦੇਣ ਲਈ ਕਈ ਕਦਮ ਚੁੱਕੇ ਹਨ। ਸਾਲ 2008 ਵਿਚ ਕੈਨੇਡਾ ਦੀ ਸਰਕਾਰ ਨੇ ਪਹਿਲੀ ਵਾਰ ਇਸ ਤ੍ਰਾਸਦੀ ਨੂੰ ਅਧਿਆਰਕਤ ਤੌਰ ‘ਤੇ ਮਾਨਤਾ ਦਿੱਤੀ ਜਦੋਂ ਪ੍ਰਧਾਨ ਮੰਤਰੀ ਸਟੀਫਨ ਹਾਰਪਰ ਨੇ ਵੈਨਕੂਵਰ ਵਿਚ ਕਾਮਾਗਾਟਾਮਾਰੂ ਦੀ ਘਟਨਾ ਲਈ ਮੁਆਫੀ ਮੰਗੀ।

RELATED ARTICLES
POPULAR POSTS