Breaking News
Home / ਭਾਰਤ / ਗੁਰਮੀਤ ਰਾਮ ਰਹੀਮ ਦੀਆਂ ਮੁਸਕਲਾਂ ਵਧੀਆਂ

ਗੁਰਮੀਤ ਰਾਮ ਰਹੀਮ ਦੀਆਂ ਮੁਸਕਲਾਂ ਵਧੀਆਂ

ਸਾਧੂਆਂ ਨੂੰ ਨਿਪੁੰਸਕ ਬਣਾਉਣ ਦੇ ਮਾਮਲੇ ‘ਚ ਵੀ ਦੋਸ਼ ਤੈਅ
ਪੰਚਕੂਲਾ/ਬਿਊਰੋ ਨਿਊਜ਼ : ਡੇਰਾ ਸਿਰਸਾ ਦੇ ਮੁਖੀ ਰਹੇ ਗੁਰਮੀਤ ਰਾਮ ਰਹੀਮ ਦੀਆਂ ਮੁਸ਼ਕਲਾਂ ਵਿੱਚ ਹੋਰ ਵਾਧਾ ਹੋਣ ਵਾਲਾ ਹੈ। ਡੇਰੇ ਦੇ ਕਈ ਸਾਧੂਆਂ ਨੂੰ ਨਿਪੁੰਸਕ ਬਣਾਏ ਜਾਣ ਦੇ ਮਾਮਲੇ ਨੂੰ ਲੈ ਕੇ ਹਰਿਆਣਾ ਦੀ ਸੀਬੀਆਈ ਅਦਾਲਤ ਵੱਲੋਂ ਪੰਚਕੂਲਾ ਵਿੱਚ ਤਿੰਨ ਵਿਅਕਤੀਆਂ ਖ਼ਿਲਾਫ਼ ਦੋਸ਼ ਤੈਅ ਕੀਤੇ ਗਏ। ਡੇਰੇ ਦੇ ਸਾਬਕਾ ਮੁਖੀ ਗੁਰਮੀਤ ਰਾਮ ਰਹੀਮ ਨੂੰ ਵੀਡੀਓ ਕਾਨਫਰੰਸਿੰਗ ਜ਼ਰੀਏ ਪੇਸ਼ ਕੀਤਾ ਗਿਆ ਜਦ ਕਿ ਇਸ ਮਾਮਲੇ ਵਿੱਚ ਪੀ.ਆਰ ਨੈਨ ਵੀ ਅਦਾਲਤ ‘ਚ ਪੇਸ਼ੀ ਹੋਈ।
ਮੈਡੀਕਲ ਗਰਾਊਂਡ ‘ਤੇ ਚੱਲ ਰਹੇ ਡਾ. ਮਹਿੰਦਰ ਇੰਸਾਂ ਦੀ ਵੀ ਸੀਬੀਆਈ ਅਦਾਲਤ ਵਿੱਚ ਪੇਸ਼ੀ ਹੋਈ। ਇਨ੍ਹਾਂ ‘ਤੇ ਇਸ ਮਾਮਲੇ ਵਿੱਚ ਲੱਗੀਆਂ ਧਾਰਾਵਾਂ ਤਹਿਤ ਦੋਸ਼ ਤੈਅ ਕੀਤੇ ਗਏ।ਹੁਣ ਜਲਦ ਹੀ ਟਰਾਇਲ ਸ਼ੁਰੂ ਹੋਵੇਗਾ ਅਤੇ ਕਿਸੇ ਵੀ ਸਮੇਂ ਗਵਾਹਾਂ ਦੇ ਬਿਆਨ ਲੈ ਕੇ ਅਹਿਮ ਫੈਸਲਾ ਸੀਬੀਆਈ ਅਦਾਲਤ ਪੰਚਕੂਲਾ ਸੁਣਾ ਸਕਦੀ ਹੈ।
50 ਹਜ਼ਾਰ ਦਾ ਇਨਾਮੀ ਗੁਲਾਬ ਸਿੰਘ ਗ੍ਰਿਫ਼ਤਾਰ
ਪਿਛਲੇ ਸਾਲ 25 ਅਗਸਤ ਨੂੰ ਪੰਚਕੂਲਾ ‘ਚ ਹੋਈ ਹਿੰਸਾ ਅਤੇ ਸਾੜਫੂਕ ਮਾਮਲੇ ਵਿਚ ਲੋੜੀਂਦੇ ਗੁਲਾਬ ਸਿੰਘ ਨੂੰ ਐੱਸਆਈਟੀ ਨੇ ਗ੍ਰਿਫ਼ਤਾਰ ਕਰ ਲਿਆ ਹੈ। ਗੁਲਾਬ ਸਿੰਘ ‘ਤੇ 50 ਹਜ਼ਾਰ ਰੁਪਏ ਦਾ ਇਨਾਮ ਸੀ। ਡੇਰਾ ਪ੍ਰਬੰਧਨ ਕਮੇਟੀ ਦੇ ਮੈਂਬਰ ਗੁਲਾਬ ਸਿੰਘ ਨੂੰ ਜ਼ੀਰਕਪੁਰ ਤੋਂ ਗ੍ਰਿਫ਼ਤਾਰ ਕੀਤਾ ਗਿਆ ਹੈ। ਗੁਲਾਬ ਸਿੰਘ ਦੀ ਪੰਚਕੂਲਾ ਪੁਲਿਸ ਨੂੰ ਐੱਫਆਈਆਰ ਨੰਬਰ 345 ਵਿਚ ਭਾਲ ਸੀ ਜਿਸ ਵਿਚ ਹਨੀਪ੍ਰੀਤ, ਡਾ. ਆਦਿੱਤਿਆ ਇੰਸਾਂ, ਚਮਕੌਰ ਸਿੰਘ ਵੀ ਦੋਸ਼ੀ ਹਨ।
ਨਸ਼ਿਆਂ ਦੀ ਰੋਕਥਾਮ ਲਈ ਪੰਜਾਬ ਅਤੇ ਹਰਿਆਣਾ ਹੋਏ ਇਕੱਠੇ
ਚੰਡੀਗੜ੍ਹ : ਪਾਣੀਆਂ ਦੀ ਵੰਡ ਤੇ ਰਾਜਧਾਨੀ ਚੰਡੀਗੜ੍ਹ ਸਮੇਤ ਕੁਝ ਹੋਰ ਮੁੱਦਿਆਂ ‘ਤੇ ਹਮੇਸ਼ਾ ਟਕਰਾਉਣ ਵਾਲੇ ਪੰਜਾਬ ਤੇ ਹਰਿਆਣਾ ਆਪਣੇ ਸਾਰੇ ਗੁੱਸੇ ਛੱਡ ਨਸ਼ਿਆਂ ਖਿਲਾਫ ਇੱਕ ਹੋ ਗਏ ਹਨ। ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟੜ ਨੇ ਪੰਜਾਬ, ਹਰਿਆਣਾ ਤੇ ਰਾਜਸਥਾਨ ਦੇ ਸੀਨੀਅਰ ਪੁਲਿਸ ਅਧਿਕਾਰੀਆਂ ਨੂੰ ਨਸ਼ਿਆਂ ਦੀ ਰੋਕਥਾਮ ਲਈ ਲਗਾਤਾਰ ਬੈਠਕਾਂ ਕਰਨ ਦਾ ਸੁਝਾਅ ਦਿੱਤਾ ਹੈ।ઠ ਡਰੱਗ ਤਸਕਰਾਂ ਦਾ ਨੈੱਟਵਰਕ ਤੋੜਨ ਲਈ ਪਿਛਲੇ ਦਿਨੀਂ ਪੰਜਾਬ ਦੇ ਮੁੱਖ ਮੰਤਰੀ ਅਮਰਿੰਦਰ ਸਿੰਘ ਨੇ ਮਨੋਹਰ ਲਾਲ ਖੱਟਰ ਨੂੰ ਚਿੱਠੀ ਲਿਖ ਕੇ ਸਹਿਯੋਗ ਮੰਗਿਆ ਸੀ। ਜਵਾਬੀ ਚਿੱਠੀ ‘ਚ ਮਨੋਹਰ ਲਾਲ ਨੇ ਲਿਖਿਆ ਕਿ ਜਦੋਂ ਵੀ ਪੰਜਾਬ ਪੁਲਿਸ ਵਲੋਂ ਕੋਈ ਜਾਣਕਾਰੀ ਸਾਂਝੀ ਕੀਤੀ ਜਾਂਦੀ ਹੈ ਤਾਂ ਉਹ ਤੁਰੰਤ ਕਾਰਵਾਈ ਕਰਨ ਦਾ ਭਰੋਸਾ ਦਿੰਦੇ ਹਨ। ਖੱਟਰ ਨੇ ਚਿੱਠੀ ‘ਚ ਲਿਖਿਆ ਹੈ ਕਿ ਹਰਿਆਣਾ ਸਰਕਾਰ ਨਸ਼ੀਲੀਆਂ ਦਵਾਈਆਂ ਦੀ ਤਸਕਰੀ ਤੇ ਵਿਕਰੀ ‘ਤੇ ਰੋਕ ਲਾਉਣ ਲਈ ਦੂਜੇ ਸੂਬਿਆਂ ਨਾਲ ਸਹਿਯੋਗ ਕਰਨ ਲਈ ਵਚਨਬੱਧ ਹੈ।

Check Also

ਸੰਵਿਧਾਨ ਦਿਵਸ ਮੌਕੇ ਰਾਸ਼ਟਰਪਤੀ ਨੇ ਸੰਸਦ ਦੇ ਸਾਂਝੇ ਸਦਨ ਨੂੰ ਕੀਤਾ ਸੰਬੋਧਨ

ਇਕ ਵਿਸ਼ੇਸ਼ ਯਾਦਗਾਰੀ ਸਿੱਕਾ ਅਤੇ ਡਾਕ ਟਿਕਟ ਵੀ ਜਾਰੀ ਨਵੀਂ ਦਿੱਲੀ/ਬਿਊਰੋ ਨਿਊਜ਼ ਅੱਜ ਮੰਗਲਵਾਰ ਨੂੰ …