27.2 C
Toronto
Sunday, October 5, 2025
spot_img
Homeਜੀ.ਟੀ.ਏ. ਨਿਊਜ਼ਫਲਸਤੀਨੀਆਂ ਲਈ ਆਰਜ਼ੀ ਵੀਜ਼ਾ ਪ੍ਰੋਗਰਾਮ ਵਾਸਤੇ ਰੱਖੀ ਸ਼ਰਤ ਪੱਥਰ ਉੱਤੇ ਲਕੀਰ ਨਹੀਂ...

ਫਲਸਤੀਨੀਆਂ ਲਈ ਆਰਜ਼ੀ ਵੀਜ਼ਾ ਪ੍ਰੋਗਰਾਮ ਵਾਸਤੇ ਰੱਖੀ ਸ਼ਰਤ ਪੱਥਰ ਉੱਤੇ ਲਕੀਰ ਨਹੀਂ : ਮਿਲਰ

ਓਟਵਾ/ਬਿਊਰੋ ਨਿਊਜ਼ : ਕੈਨੇਡਾ ਦੇ ਇਮੀਗ੍ਰੇਸ਼ਨ ਮੰਤਰੀ ਮਾਰਕ ਮਿਲਰ ਦਾ ਕਹਿਣਾ ਹੈ ਕਿ ਗਾਜ਼ਾ ਤੋਂ ਬਚ ਨਿਕਲਣ ਲਈ ਕਾਹਲੇ ਫਲਸਤੀਨੀਆਂ ਵਾਸਤੇ ਆਰਜ਼ੀ ਰੈਜ਼ੀਡੈਂਟ ਵੀਜ਼ਾ ਜਾਰੀ ਕਰਨ ਲਈ ਜਿਹੜੀ 1000 ਵਿਅਕਤੀਆਂ ਦੀ ਸ਼ਰਤ ਰੱਖੀ ਗਈ ਸੀ ਉਹ ਕੋਈ ਪੱਥਰ ਉੱਤੇ ਲਕੀਰ ਨਹੀਂ ਹੈ। ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਸਰਕਾਰ ਵੱਲੋਂ ਸਿਰਫ 1000 ਵਿਅਕਤੀਆਂ ਨੂੰ ਇਹ ਵੀਜ਼ੇ ਜਾਰੀ ਕਰਨ ਦੀ ਗੱਲ ਆਖੀ ਗਈ ਸੀ।
ਇਮੀਗ੍ਰੇਸ਼ਨ ਮੰਤਰੀ ਮਾਰਕ ਮਿਲਰ ਨੇ ਅੱਗੇ ਆਖਿਆ ਕਿ ਇਸ ਤਰ੍ਹਾਂ ਦੇ ਪ੍ਰੋਗਰਾਮ ਲਈ ਸਰਕਾਰ ਵੱਲੋਂ ਇੱਕ ਅੰਕੜਾ ਨਿਰਧਾਰਤ ਕੀਤਾ ਜਾਂਦਾ ਹੈ ਤਾਂ ਕਿ ਅਜਿਹੀਆਂ ਥਾਂਵਾਂ ਤੋਂ ਆਉਣ ਵਾਲੇ ਲੋਕਾਂ ਦੇ ਫਲੋਅ ਨੂੰ ਮੈਨੇਜ ਕੀਤਾ ਜਾ ਸਕੇ। ਪਰ ਜੇ ਲੱਗਦਾ ਹੋਇਆ ਕਿ ਇਸ ਨਾਲ ਨਹੀਂ ਸਰਨਾ ਤਾਂ ਸਰਕਾਰ ਇਸ ਬਾਰੇ ਹੋਰ ਵਿਚਾਰ ਕਰਨ ਲਈ ਸਾਰੇ ਬਦਲ ਖੁੱਲ੍ਹੇ ਰੱਖੇਗੀ। ਸਰਕਾਰ ਵੱਲੋਂ ਇਹ ਯੂ-ਟਰਨ ਤਾਂ ਵੀ ਮਾਰਿਆ ਗਿਆ ਲੱਗਦਾ ਹੈ ਕਿਉਂਕਿ ਫਲਸਤੀਨੀ-ਕੈਨੇਡੀਅਨਜ਼ ਤੇ ਫਲਸਤੀਨੀਆਂ ਦੀ ਪੈਰਵੀ ਕਰਨ ਵਾਲਿਆਂ ਦਾ ਕਹਿਣਾ ਸੀ ਕਿ ਅਜਿਹੀ ਸ਼ਰਤ ਰੱਖ ਕੇ ਸਰਕਾਰ ਉਨ੍ਹਾਂ ਲੋਕਾਂ ਨਾਲ ਮਾੜਾ ਵਿਵਹਾਰ ਕਰ ਰਹੀ ਹੈ ਤੇ ਇਹ ਗੈਰਮਨੁੱਖੀ ਵੀ ਹੈ ਕਿਉਂਕਿ ਰੂਸ ਨਾਲ ਸੰਘਰਸ਼ ਕਰ ਰਹੇ ਯੂਕਰੇਨੀ ਲੋਕਾਂ ਲਈ ਅਜਿਹੀ ਕੋਈ ਸ਼ਰਤ ਨਹੀਂ ਰੱਖੀ ਗਈ।

 

RELATED ARTICLES
POPULAR POSTS