12.8 C
Toronto
Thursday, September 24, 2026
spot_img
Homeਜੀ.ਟੀ.ਏ. ਨਿਊਜ਼ਏਅਰ ਕੈਨੇਡਾ ਦੇ ਜਹਾਜ਼ ਦਾ ਪੈਸੈਂਜਰ ਨੇ ਦਰਵਾਜ਼ਾ ਖੋਲ੍ਹਿਆ

ਏਅਰ ਕੈਨੇਡਾ ਦੇ ਜਹਾਜ਼ ਦਾ ਪੈਸੈਂਜਰ ਨੇ ਦਰਵਾਜ਼ਾ ਖੋਲ੍ਹਿਆ

ਏਅਰ ਕੈਨੇਡਾ ਦੇ ਜਹਾਜ਼ ਦਾ ਪੈਸੈਂਜਰ ਨੇ ਦਰਵਾਜ਼ਾ ਖੋਲ੍ਹਿਆਟੋਰਾਂਟੋ/ਬਿਊਰੋ ਨਿਊਜ਼ : ਏਅਰ ਕੈਨੇਡਾ ਵੱਲੋਂ ਦਿੱਤੀ ਗਈ ਜਾਣਕਾਰੀ ਅਨੁਸਾਰ ਉਨ੍ਹਾਂ ਦੇ ਇੱਕ ਪੈਸੈਂਜਰ ਵੱਲੋਂ ਟੋਰਾਂਟੋ ਤੋਂ ਦੁਬਈ ਜਾਣ ਵਾਲੀ ਫਲਾਈਟ ਦੇ ਕੈਬਿਨ ਦਾ ਦਰਵਾਜ਼ਾ ਖੋਲ੍ਹ ਦਿੱਤਾ ਤੇ ਉਹ ਪੀਅਰਸਨ ਏਅਰਪੋਰਟ ਉੱਤੇ ਹੇਠਾਂ ਜ਼ਮੀਨ ਉੱਤੇ ਜਾ ਡਿੱਗਿਆ। ਜਿਸ ਕਾਰਨ ਉਸ ਨੂੰ ਕਾਫੀ ਸੱਟਾਂ ਲੱਗੀਆਂ। ਏਅਰ ਕੈਨੇਡਾ ਨੇ ਦੱਸਿਆ ਕਿ ਇਹ ਘਟਨਾ ਲੰਘੇ ਦਿਨੀਂ ਫਲਾਈਟ ਏਸੀ 056 ਉੱਤੇ ਉਸ ਸਮੇਂ ਵਾਪਰੀ ਜਦੋਂ ਜਹਾਜ਼ ਗੇਟ ਉੱਤੇ ਸੀ। ਏਅਰਲਾਈਨ ਅਨੁਸਾਰ ਇੱਕ ਪੈਸੈਂਜਰ ਆਰਾਮ ਨਾਲ ਜਹਾਜ਼ ਚੜ੍ਹਿਆ ਪਰ ਉਹ ਆਪਣੀ ਸੀਟ ਉੱਤੇ ਜਾਣ ਦੀ ਥਾਂ ਕੈਬਿਨ ਡੋਰ ਵੱਲ ਚਲਾ ਗਿਆ ਤੇ ਉਸ ਨੇ ਡੋਰ ਖੋਲ੍ਹ ਵੀ ਦਿੱਤਾ।
ਐਮਰਜੰਸੀ ਸਰਵਿਸਿਜ਼ ਤੇ ਪੁਲਿਸ ਮੌਕੇ ਉੱਤੇ ਪਹੁੰਚੀ। 319 ਪੈਸੈਂਜਰਜ਼ ਵਾਲੀ ਇਹ ਫਲਾਈਟ ਡਿਲੇਅ ਹੋ ਗਈ ਤੇ ਥੋੜ੍ਹੀ ਦੇਰ ਬਾਅਦ ਉਡਾਨ ਭਰ ਸਕੀ। ਏਅਰ ਕੈਨੇਡਾ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।

 

RELATED ARTICLES
POPULAR POSTS