-0.3 C
Toronto
Thursday, January 8, 2026
spot_img
Homeਜੀ.ਟੀ.ਏ. ਨਿਊਜ਼ਬੰਦੂਕ ਦੀ ਨੋਕ ਉੱਤੇ ਰਿਟੇਲਰ ਨੂੰ ਲੁੱਟਣ ਵਾਲੇ ਦੋ ਟੀਨੇਜਰਜ਼ ਨੂੰ ਕੀਤਾ...

ਬੰਦੂਕ ਦੀ ਨੋਕ ਉੱਤੇ ਰਿਟੇਲਰ ਨੂੰ ਲੁੱਟਣ ਵਾਲੇ ਦੋ ਟੀਨੇਜਰਜ਼ ਨੂੰ ਕੀਤਾ ਗਿਆ ਗ੍ਰਿਫਤਾਰ

ਮਿਸੀਸਾਗਾ : ਇਸ ਹਫਤੇ ਬੰਦੂਕ ਦੀ ਨੋਕ ਉੱਤੇ ਰਿਟੇਲਰ ਨੂੰ ਲੁੱਟਣ ਵਾਲੇ ਦੋ ਟੀਨੇਜਰਜ਼ ਨੂੰ ਗ੍ਰਿਫਤਾਰ ਤੇ ਚਾਰਜ ਕੀਤਾ ਗਿਆ ਹੈ। ਇਨ੍ਹਾਂ ਵਿੱਚੋਂ ਇੱਕ 14 ਸਾਲਾ ਲੜਕਾ ਵੀ ਹੈ।
ਪੀਲ ਰੀਜਨਲ ਪੁਲਿਸ ਨੇ ਦੱਸਿਆ ਕਿ ਸੋਮਵਾਰ ਨੂੰ ਤਿੰਨ ਮਸ਼ਕੂਕ ਡਿਕਸੀ ਰੋਡ ਤੇ ਡੰਡਾਸ ਸਟਰੀਟ ਏਰੀਆ ਵਿੱਚ ਆਟੋਮੋਟਿਵ ਡਾਇਗਨੌਸਟਿਕ ਇਕਿਉਪਮੈਂਟ ਵੇਚਣ ਵਾਲੇ ਰਿਟੇਲਰ ਕੋਲ ਪਹੁੰਚੇ। ਇਹ ਦੋਸ਼ ਲਾਇਆ ਗਿਆ ਹੈ ਕਿ ਮਸ਼ਕੂਕਾਂ ਕੋਲ ਹੈਂਡਗੰਨ ਸੀ ਤੇ ਭਵਿੱਖ ਵਿੱਚ ਚੋਰੀਆਂ ਕਰਨ ਦੇ ਇਰਾਦੇ ਨਾਲ ਉਨ੍ਹਾਂ ਨੇ ਇਲੈਕਟ੍ਰੌਨਿਕ ਇਕਿਉਪਮੈਂਟ ਚੋਰੀ ਕਰ ਲਿਆ। ਰੀਟੇਲਰ ਦੇ ਕਿਸੇ ਵੀ ਕਰਮਚਾਰੀ ਨੂੰ ਇਸ ਘਟਨਾਕ੍ਰਮ ਦੌਰਾਨ ਕੋਈ ਸੱਟ ਫੇਟ ਨਹੀਂ ਲੱਗੀ।
ਦੋ ਮਸ਼ਕੂਕਾਂ ਦੀ ਪੈੜ ਨੱਪਦਿਆਂ ਹੋਇਆਂ ਜਾਂਚਕਾਰਾਂ ਵੱਲੋਂ ਉਨ੍ਹਾਂ ਨੂੰ ਟੋਰਾਂਟੋ ਵਿੱਚ ਗ੍ਰਿਫਤਾਰ ਕਰ ਲਿਆ ਗਿਆ। ਇਨ੍ਹਾਂ ਕੋਲੋਂ ਡਾਕਾ ਮਾਰਨ ਲਈ ਵਰਤਿਆ ਗਿਆ ਬਣਾਉਟੀ ਹਥਿਆਰ ਵੀ ਬਰਾਮਦ ਹੋਇਆ। ਪੁਲਿਸ ਨੇ ਦੱਸਿਆ ਕਿ ਟੋਰਾਂਟੋ ਦੇ 17 ਸਾਲਾ ਲੜਕੇ ਨੂੰ ਡਾਕਾ ਮਾਰਨ, ਜਾਣਬੁੱਝ ਕੇ ਆਪਣੀ ਪਛਾਣ ਲੁਕਾਉਣ ਲਈ ਭੇਸ ਬਦਲਣ, ਬਣਾਉਟੀ ਹਥਿਆਰ ਦੀ ਵਰਤੋਂ ਕਰਨ ਤੇ ਪੀਸ ਆਫੀਸਰ ਦੇ ਰਾਹ ਵਿੱਚ ਅੜਿੱਕਾ ਡਾਹੁਣ ਦੇ ਦੋਸ਼ ਵਿੱਚ ਚਾਰਜ ਕੀਤਾ ਗਿਆ ਹੈ।

RELATED ARTICLES
POPULAR POSTS