Breaking News
Home / ਘਰ ਪਰਿਵਾਰ / ਜਾਨਲੇਵਾ ਬਿਮਾਰੀ ਬਣ ਚੁੱਕੀ ਹੈ ਕੈਂਸਰ

ਜਾਨਲੇਵਾ ਬਿਮਾਰੀ ਬਣ ਚੁੱਕੀ ਹੈ ਕੈਂਸਰ

ਅਨਿਲ ਧੀਰ
ਵਿਸ਼ਵ ਭਰ ਵਿਚ ਜਾਨਲੇਵਾ ਬਿਮਾਰੀ ਕੈਂਸਰ ਬੱਚੇ, ਨੌਜਵਾਨ, ਮੱਧ ਉਮਰ ਅਤੇ ਸੀਨੀਅਰਜ਼ ਵਿਚ ਤੇਜ਼ੀ ਨਾਲ ਵਧ ਰਹੀ ਹੈ। ਕੈਂਸਰ ਦੁਨੀਆ ਭਰ ਵਿਚ ਮੌਤ ਦਾ ਦੂਜਾ ਕਾਰਨ ਬਣ ਗਈ ਹੈ। ਹਰ ਸਾਲ ਘੱਟ ਅਤੇ ਦਰਮਿਆਨੀ ਆਮਦਨੀ ਵਾਲੇ ਦੇਸ਼ਾਂ ਵਿਚ ਲੱਗਭਗ 75%, ਅਤੇ ਅੰਦਾਜ਼ਨ 9.6 ਮਿਲੀਅਨ ਲੋਕ ਕੈਂਸਰ ਦੇ ਕਾਰਨ ਮੌਤ ਦਾ ਸ਼ਿਕਾਰ ਹੋ ਜਾਂਦੇ ਹਨ। ਹਰ ਸਾਲ ਵਿਸ਼ਵ ਭਰ ਵਿੱਚ ਅੰਦਾਜ਼ਨ 300,000 ਤੋਂ ਵੱਧ ਬੱਚੇ ਕੈਂਸਰ ਦਾ ਸ਼ਿਕਾਰ ਹੋ ਰਹੇ ਹਨ। ਡਬਲਯੂਐਚਓ ਨੇ ਕਿਹਾ ਹੈ ਕਿ ਬਚਪਨ ਦੇ ਕੈਂਸਰ ਪ੍ਰਤੀ ਵਚਨਬੱਧਤਾ ਅਤੇ ਕੈਂਸਰ ਅਵੇਅਰਨੈਸ ਪ੍ਰੋਗਰਾਮਾਂ ਨੂੰ ਤਰਜੀਹ ਵੀ ਦੇ ਰਿਹਾ ਹੈ। ਗਲੋਬਲ ਅਤੇ ਰਾਸ਼ਟਰੀ, ਖੇਤਰੀ ਪੱਧਰ ‘ਤੇ ਵੱਖਰੀ ਰਣਨੀਤੀ ਅਤੇ ਗਤੀਵਿਧੀਆਂ ਨਾਲ ਕੈਂਸਰ ਨਾਲ ਪੀੜਤ ਬੱਚਿਆਂ ਲਈ ਮਿਆਰੀ ਸੇਵਾਵਾਂ ਪ੍ਰਦਾਨ ਕਰਨ ਲਈ ਠੋਸ ਉਪਰਾਲੇ ਕਰ ਰਹੇ ਹਾਂ। ਕੈਂਸਰ ਦਾ ਭਾਰ ਵਿਸ਼ਵਵਿਆਪੀ ਪੱਧਰ ‘ਤੇ ਵੱਧਦਾ ਜਾ ਰਿਹਾ ਹੈ। ਸਿਰਫ ਅਮਰੀਕਾ ਵਿਚ ਕੈਂਸਰ ਦੀ ਕੁੱਲ ਸਲਾਨਾ ਆਰਥਿਕ ਲਾਗਤ 1.16 ਟ੍ਰਿਲੀਅਨ ਦਾ ਅਨੁਮਾਨ ਹੈ ਪਰ ਦੁਨੀਆ ਭਰ ਵਿਚ ਕੈਂਸਰ ਕਾਰਨ ਹੋਣ ਵਾਲਾ ਖਰਚ ਵੀ ਕਈ ਟ੍ਰਿਲੀਅਨ ਤੋਂ ਵੱਧ ਹੈ। ਬਿਮਾਰੀ ਦਾ ਛੇਤੀ ਪਤਾ ਲਗਾਉਣ ਅਤੇ ਇਲਾਜ ਦੇ ਸਾਧਨਾਂ ਦੀ ਨਵੀਂ ਰਣਨੀਤੀ ਨਾਲ ਹਰ ਸਾਲ ਕਰੀਬਨ 3.7 ਮਿਲੀਅਨ ਲੋਕਾਂ ਦੀ ਜ਼ਿੰਦਗੀ ਬਚਾਈ ਜਾ ਸਕਦੀ ਹੈ। ਕੈਂਸਰ ਦੇ ਬੋਝ ਨੂੰ ਘੱਟ ਕਰਨ ਵਿਚ ਹਰ ਆਦਮੀ ਨੂੰ ‘ਮੈਂ ਕਰ ਸਕਦਾ ਹਾਂ, ਯਾਨਿ ਅਸੀਂ ਕਰ ਸਕਦੇ ਹਾਂ’ ਵਰਗੀ ਸੋਚ ਨੂੰ ਬਰਕਰਾਰ ਰੱਖਣ ਦੀ ਲੋੜ ਹੈ ਤਾਂਕਿ ਕੈਂਸਰ ਨਾਲ ਹੋਣ ਵਾਲੀਆਂ ਮੌਤਾਂ ਨੂੰ ਘੱਟ ਕਰਨ ਲਈ ਰਲ-ਮਿਲ ਕੇ ਗਲੋਬਲ ਟੀਚਿਆਂ ਨੂੰ ਹਾਸਲ ਕੀਤਾ ਜਾ ਸਕੇ। ਕੈਂਸਰ ਇਕ ਜੈਨੇਟਿਕ ਬਿਮਾਰੀ ਹੈ- ਯਾਨਿ ਕੈਂਸਰ ਜੀਨਾਂ ਵਿਚ ਕੁੱਝ ਤਬਦੀਲੀਆਂ ਕਰਕੇ ਹੋ ਜਾਂਦਾ ਹੈ, ਜੋ ਸਾਡੇ ਸੈਲਾਂ ਦੇ ਕੰਮ ਨੂੰ ਕੰਟਰੋਲ ਕਰਦੇ ਹਨ। ਕੈਂਸਰ ਬਿਮਾਰੀਆਂ ਦਾ ਇੱਕ ਵੱਡਾ ਸਮੂਹ ਹੁੰਦਾ ਹੈ ਜੋ ਸਰੀਰ ਦੇ ਲਗਭਗ ਕਿਸੇ ਵੀ ਅੰਗ ਜਾਂ ਟਿਸ਼ੂ ਵਿੱਚ ਸ਼ੁਰੂ ਹੋ ਸਕਦਾ ਹੈ ਜਦੋਂ ਅਸਾਧਾਰਨ ਸ਼ੈਲ ਬੇਕਾਬੂ ਹੋ ਜਾਂਦੇ ਹਨ। ਸਰੀਰ ਦੇ ਨਾਲ ਲੱਗਦੇ ਅੰਗਾਂ ਜਾਂ ਹਿੱਸਿਆਂ ਉੱਤੇ ਅਟੈਕ ਅਤੇ ਅੰਗਾਂ ਵਿਚ ਫੈਲਣ ਦੀਆਂ ਸੀਮਾਵਾਂ ਪਾਰ ਕਰ ਜਾਂਦੇ ਹਨ। ਬਾਅਦ ਦੀ ਪ੍ਰਕਿਰਿਆ ਨੂੰ ਮੈਟਾਸਟਾਸਾਈਜ਼ਿੰਗ ਕਿਹਾ ਜਾਂਦਾ ਹੈ ਅਤੇ ਇਹ ਕੈਂਸਰ ਤੋਂ ਮੌਤ ਦਾ ਕਾਰਨ ਬਣਦਾ ਹੈ। ਫੇਫੜੇ, ਪ੍ਰੌਸਟੇਟ, ਕੋਲੋਰੇਕਟਲ, ਪੇਟ ਅਤੇ ਜਿਗਰ ਦਾ ਕੈਂਸਰ ਮਰਦਾਂ ਵਿੱਚ ਅਤੇ ਔਰਤਾਂ ਵਿੱਚ ਛਾਤੀ, ਬੱਚੇਦਾਨੀ, ਥਾਇਰਾਈਡ, ਫੇਫੜੇ ਅਤੇ ਕੋਲੋਰਟਲ ਦਾ ਕੈਂਸਰ ਆਮ ਦੇਖਣ ਨੂੰ ਮਿਲ ਰਿਹਾ ਹੈ। 30-50% ਕੈਂਸਰ ਨਾਲ ਹੋਣ ਵਾਲੀਆਂ ਮੌਤਾਂ ਦੇ ਮੁੱਖ ਜੋਖਮ ਕਾਰਕਾਂ ਨੂੰ ਕੰਟਰੋਲ ਜਾਂ ਪਰਹੇਜ਼ ਕਰਕੇ ਅਤੇ ਰੋਕਥਾਮ ਰਣਨੀਤੀਆਂ ਨੂੰ ਲਾਗੂ ਕਰਕੇ ਮੌਤ ਦਾ ਅੰਕੜਾ ਘਟਾਇਆ ਜਾ ਸਕਦਾ ਹੈ। ਕੈਂਸਰ ਦੀ ਸ਼ੁਰੂਆਤ ਦਾ ਪਤਾ ਲਗਾਉਣ ਲਈ ਸਟੀਕ ਅਡਵਾਂਸ ਜਾਂਚ ਪ੍ਰਕਿਰਿਆ ਨਾਲ ਬਿਮਾਰੀ ਨੂੰ ਨਿਯੰਤਰਣ ਕੀਤਾ ਜਾ ਸਕਦਾ ਹੈ।
ਕਾਰਨ: * ਊਮਰ: ਉਮਰ ਦੇ ਮੁਤਾਬਿਕ 61 ਸਾਲ ਦੀ ਉਮਰ ਵਿਚ ਛਾਤੀ ਦਾ ਕੈਂਸਰ, 66 ਸਾਲ ਵਿਚ ਪ੍ਰੋਸਟੇਟ, 68 ਦੀ ਉਮਰ ਵਿਚ ਕੋਲੋਰੇਟਲ ਕੈਂਸਰ, 70 ਦੀ ਉਮਰ ਵਿਚ ਫੇਫੜਿਆਂ ਦਾ ਕੈਂਸਰ ਜ਼ਿਆਦਾ ਦੇਖਿਆ ਜਾ ਰਿਹਾ ਹੈ।
ੲਅਲਕੋਹਲ: ਦੀ ਬੇਹਿਸਾਬ ਵਰਤੋਂ ਮੂੰਹ, ਠੋਡੀ, ਵੌਇਸ ਬਾਕਸ, ਜਿਗਰ ਅਤੇ ਛਾਤੀ ਦੇ ਕੈਂਸਰ ਦੇ ਖਤਰੇ ਨੂੰ ਵਧਾ ਰਹੀ ਹੈ।
ੲਸੋਜਸ਼: ਇੱਕ ਸਧਾਰਣ ਸਰੀਰਕ ਪ੍ਰਤੀਕਰਮ ਹੈ ਜੋ ਟਿਸ਼ੂ ਨੂੰ ਠੀਕ ਕਰਨ ਦਾ ਕਾਰਨ ਬਣਦਾ ਹੈ। ਇਹ ਪ੍ਰਕਿਰਿਆ ੳਦੋਂ ਸ਼ੁਰੂ ਹੁੰਦੀ ਹੈ ਜਦੋਂ ਖਰਾਬ ਹੋਏ ਟਿਸ਼ੂ ਦੁਆਰਾ ਰਸਾਇਣ ਜਾਰੀ ਕੀਤੇ ਜਾਂਦੇ ਹਨ। ਇਸਦੇ ਜਵਾਬ ਵਿਚ ਚਿੱਟੇ ਖੂਨ ਦੇ ਸੈਲ ਉਹ ਪਦਾਰਥ ਬਣਾਉਂਦੇ ਹਨ ਜੋ ਸੈੱਲਾਂ ਵਿਚ ਵੰਡ ਪਾਉਂਦੇ ਹਨ ਅਤੇ ਸੱਟ ਨੂੰ ਠੀਕ ਕਰਨ ਵਿਚ ਮਦਦ ਕਰਨ ਲਈ ਟਿਸ਼ੂ ਦੁਬਾਰਾ ਬਣਾਉਣ ਵਿਚ ਵਾਧਾ ਕਰਦੇ ਹਨ।
ੲਹਾਰਮੋਨਜ਼: ਫੀਮੇਲ ਸੈਕਸ ਹਾਰਮੋਨਜ਼ ਐਸਟਰੋਜਨਜ਼ ਗਰੁੱਪ ਨੂੰ ਕਾਰਸਿਨਜ ਦੇ ਤੌਰ ਲਈ ਜਾਣਿਆ ਜਾਂਦਾ ਹੈ। ਹਾਲਾਂਕਿ ਇਨ੍ਹਾਂ ਦੀ ਔਰਤ-ਮਰਦਾਂ ਵਿਚ ਖਾਸ ਸਰੀਰਕ ਭੂਮਿਕਾ ਹੈ। ਮੇਨੋਪੋਜਲ ਹਾਰਮੋਨ ਥੈਰੇਪੀ (ਐਸਟ੍ਰੋਜਨ ਪਲੱਸ ਪ੍ਰਜੈਸਟਿਨ, ਜੋਕਿ ਫੀਮੇਲ ਹਾਰਮੋਨ ਪ੍ਰੋਜੇਸਟੀਰੋਨ ਦਾ ਸਿੰਥੈਟਿਕ ਸੰਸਕਰਣ ਹੈ ਲੈਣ ਨਾਲ ਛਾਤੀ ਦੇ ਕੈਂਸਰ ਦਾ ਖਤਰਾ ਵਧਾ ਸਕਦਾ ਹੈ।
ੲਇਮਯੂਨੋਸਪਰੈਸਿਵ: ਦਵਾਈਆਂ ਦੀ ਵਰਤੋਂ ਕੈਂਸਰ ਦਾ ਕਾਰਨ ਬਣਨ ਵਾਲੀ ਇਨਫੈਕਸ਼ਨ ਨਾਲ ਲੜਨ ਲਈ ਕੀਤੀ ਜਾਂਦੀ ਹੈ।
ੲਵਾਇਰਸ: ਬੈਕਟਰੀਆ ਅਤੇ ਪਰਜੀਵੀ ਸਮੇਤ ਕੁੱਝ ਛੂਤਕਾਰੀ ਏਜੰਟ ਕੈਂਸਰ ਦੇ ਖਤਰੇ ਨੂੰ ਵਧਾ ਸਕਦੇ ਹਨ। ਕੁੱਝ ਵਾਇਰਸ, ਬੈਕਟਰੀਆ ਅਤੇ ਪਰਜੀਵੀ ਵੀ ਗੰਭੀਰ ਸੋਜਸ਼ ਦਾ ਕਾਰਨ ਬਣਦੇ ਹਨ, ਜਿਸ ਨਾਲ ਕੈਂਸਰ ਹੋ ਸਕਦਾ ਹੈ।
ੲਮੋਟਾਪਾ: ਔਰਤਾਂ ਵਿਚ ਛਾਤੀ, ਕੋਲਨ, ਗੁਦਾ, ਐਂਡੋਮੇਟ੍ਰੀਅਮ(ਬੱਚੇਦਾਨੀ), ਕਿਡਨੀ ਅਤੇ ਪੈਨਕ੍ਰੀਅਸ ਦੇ ਕੈਂਸਰ ਦਾ ਖਤਰਾ ਵਧਾ ਸਕਦਾ ਹੈ।
ੲਰੇਡੀਏਸ਼ਨ: ਡੀ ਅੇਨ ਏ ਨੂੰ ਨੁਕਸਾਨ ਪਹੁੰਚਾਉਣ ਅਤੇ ਕੈਂਸਰ ਦਾ ਕਾਰਨ ਬਣਨ ਵਿਚ ਆਇਓਨਾਈਜ਼ਿੰਗ ਰੇਡੀਏਸ਼ਨ ਵਿਚ ਰੇਡਨ, ਐਕਸ-ਰੇ, ਗਾਮਾ ਕਿਰਨਾਂ, ਵੀ ਕੈਂਸਰ ਦੀ ਸੰਭਾਵਨਾ ਵਧਾ ਦਿੰਦੀ ਹੈ।
ੲਸੂਰਜ ਦੀਆਂ ਕਿਰਣਾਂ: ਸੂਰਜ, ਸਨਲੈਂਪਸ, ਅਤੇ ਟੈਨਿੰਗ, ਯੂਵੀ ਰੇਡੀਏਸ਼ਨ ਦੇ ਐਕਸਪੋਜਰ ਹੋਣ ਨਾਲ ਚਮੜੀ ਦਾ ਕੈਂਸਰ ਹੋ ਸਕਦਾ ਹੈ।
ੲਇੰਡਸਟਰੀਅਲ, ਸਿਗਰੇਟ ਅਤੇ ਘਰੇਲੂ ਧੂੰਆਂ ਵੀ ਕਾਰਨ ਬਣ ਸਕਦਾ ਹੈ।
ੲਫੇਫੜਿਆਂ ਦੇ ਕੈਂਸਰ ਨਾਲ ਹੋਣ ਵਾਲੀ ਮੌਤ ਦਾ ਕਾਰਨ ਸਿਗਰੇਟ-ਤੰਬਾਕੂ ਪੀਣ ਵਾਲੇ ਲੋਕ ਹਨ। ਕਦੇ-ਕਦੇ ਸਿਗਰੇਟ ਪੀਣ ਵਾਲੇ ਵੀ 15-30% ਜ਼ਿਆਦਾ ਲੰਗ ਕੈਂਸਰ ਦੇ ਸ਼ਿਕਾਰ ਹੋ ਸਕਦੇ ਹਨ। 10 ਵਿੱਚੋਂ 9 ਫੇਫੜਿਆਂ ਦੇ ਕੈਂਸਰ ਦੀਆਂ ਮੌਤਾਂ ਸਿਗਰੇਟ ਪੀਣ ਜਾਂ ਦੂਜੀ ਧੂੰਏ ਦੇ ਐਕਸਪੋਜਰ ਕਾਰਨ ਹੁੰਦੀਆਂ ਹਨ।
ਖਿਆਲ ਰੱਖੋ: ੲਤੰਬਾਕੂ ਦੀ ਵਰਤੋਂ ਜਾਨਲੇਵਾ ਹੋ ਸਕਦੀ ਹੈ, ਇਸਤੇਮਾਲ ਤੋਂ ਬਚੋ।
ੲਪ੍ਰੋਸੈਸ ਕੀਤੇ ਮੀਟ ਘੱਟ ਵਰਤੋ।
ੲਸਰੀਰ ਦੇ ਵਜ਼ਨ ਨੂੰ ਮੇਨਟੇਨ ਕਰਕੇ ਰੱਖੋ।
ੲਖੁਰਾਕ ਵਿਚ ਤਾਜ਼ੇ ਫੱਲ-ਸਬਜ਼ੀਆਂ ਨੂੰ ਸ਼ਾਮਿਲ ਕਰੋ।
ੲਰੋਜ਼ਾਨਾ ਵਰਕ-ਆਊਟ, ਯੋਗਾ, ਸੈਰ ਕਰਨ ਦੀ ਆਦਤ ਪਾ ਲਵੋ।
ੲਸ਼ਰਾਬ ਦੀ ਵਰਤੋਂ ਨੂੰ ਲਿਮਿਟ ਵਿੱਚ ਰੱਖੋ।
ੲਸ਼ਾਦੀਸ਼ੁਦਾ ਔਰਤ-ਮਰਦ ਸੈਕਸ ਰਿਸ਼ਤਿਆਂ ਪ੍ਰਤੀ ਇਮਾਨਦਾਰੀ ਵਰਤਣ।
ੲਇੰਡਸਟਰੀਅਲ, ਸਿਗਰੇਟ ਅਤੇ ਘਰੇਲੂ ਧੂੰਏ ਦੇ ਮਾਹੌਲ ਤੋਂ ਬਚੋ।
ੲਹਰ 6 ਮਹੀਨੇ ਬਾਅਦ ਆਪਣਾ ਬਲੱਡ-ਵਰਕ ਜ਼ਰੂਰ ਕਰਾਓ। ਗੰਭੀਰ ਕਿਸਮ ਦੀ ਇਨਫੈਕਸ਼ਨ ਨਾਲ ਕੈਂਸਰ ਹੋ ਸਕਦਾ ਹੈ।
ਨੋਟ: ਸਰੀਰ ਅੰਦਰ ਕਿਸੇ ਵੀ ਬਿਮਾਰੀ ਦੇ ਲੱਛਣ ਜ਼ਿਆਦਾ ਦੇਰ ਰਹਿਣ ਦੀ ਹਾਲਤ ਵਿਚ ਸਮਾਂ ਬਰਬਾਦ ਕੀਤੇ ਬਿਨਾਂ ਆਪਣੇ ਫੈਮਿਲੀ ਡਾਕਟਰ ਜਾਂ ਹਸਪਤਾਲ ਨਾਲ ਸੰਪਰਕ ਕਰੋ। ਕਿਉਂਕਿ ਸ਼ੁਰੂ ਵਿਚ ਹੀ ਜਾਂਚ ਰਾਹੀਂ ਅਤੇ ਥਿਰੈਪੀ ਨਾਲ ਉਮਰ ਵਧਾਈ ਜਾ ਸਕਦੀ ਹੈ। ਅਸਲੀ ਧਨ ਤੰਦਰੁਸਤੀ ਹੀ ਹੈ।
Anil Dheer Columnist, Certified in IPC W.H.O Alternative Therapist,
Health Educator Awardee [email protected]

Check Also

ਵਾਲਾਂ ਦਾ ਝੜਨਾ : ਕਾਰਨਾਂ ਨੂੰ ਸਮਝਣਾ

ਵਾਲਾਂ ਦਾ ਝੜਨਾ, ਜਾਂ ਅਲੋਪੇਸ਼ੀਆ, ਇੱਕ ਆਮ ਸਥਿਤੀ ਹੈ ਜੋ ਹਰ ਉਮਰ ਅਤੇ ਲਿੰਗ ਦੇ …