Breaking News
Home / ਜੀ.ਟੀ.ਏ. ਨਿਊਜ਼ / ਪੰਜਾਬੀ ਵਿਅਕਤੀ ਵਲੋਂ ਪਾਰਕ ‘ਚ ਸੱਦ ਕੇ ਪਤਨੀ ਦੀ ਚਾਕੂ ਨਾਲ ਹੱਤਿਆ

ਪੰਜਾਬੀ ਵਿਅਕਤੀ ਵਲੋਂ ਪਾਰਕ ‘ਚ ਸੱਦ ਕੇ ਪਤਨੀ ਦੀ ਚਾਕੂ ਨਾਲ ਹੱਤਿਆ

ਟੋਰਾਂਟੋ/ਸਤਪਾਲ ਸਿੰਘ ਜੌਹਲ : ਬਰੈਂਪਟਨ ਵਿਖੇ ਸਪੈਰੋ ਪਾਰਕ ਵਿਚ ਬੀਤੇ ਦਿਨੀਂ ਦਵਿੰਦਰ ਕੌਰ (43) ਦੀ ਉਸ ਦੇ ਪਤੀ ਨਵਨਿਸ਼ਾਨ ਸਿੰਘ (44) ਨੇ ਚਾਕੂ ਦੇ ਵਾਰ ਕਰਕੇ ਹੱਤਿਆ ਕਰ ਦਿੱਤੀ ਅਤੇ ਪੁਲਿਸ ਵਲੋਂ ਮੁਲਜ਼ਮ ਨੂੰ ਘਟਨਾ ਸਥਾਨ ਤੋਂ 2 ਕੁ ਕਿਲੋਮੀਟਰ ਦੀ ਦੂਰੀ ਤੋਂ ਗ੍ਰਿਫਤਾਰ ਕੀਤਾ ਗਿਆ। ਜਾਣਕਾਰੀ ਅਨੁਸਾਰ ਦੋਵੇਂ 20 ਕੁ ਸਾਲ ਪਹਿਲਾਂ ਵਿਆਹੇ ਗਏ ਸਨ ਪਰ ਬੀਤੇ ਛੇ ਕੁ ਮਹੀਨਿਆਂ ਤੋਂ ਵੱਖ ਰਹਿ ਰਹੇ ਸਨ। ਉਨ੍ਹਾਂ ਦੇ ਚਾਰ ਬੱਚੇ ਹਨ। ਮ੍ਰਿਤਕਾ ਦੇ ਭਰਾ ਲਖਵਿੰਦਰ ਸਿੰਘ ਜੋ ਅਮਰੀਕਾ ਦਾ ਵਾਸੀ ਹੈ, ਨੇ ਮੀਡੀਆ ਨੂੰ ਦੱਸਿਆ ਕਿ ਨਵਨਿਸ਼ਾਨ ਨੇ ਸਮਝੌਤਾ ਕਰਕੇ ਮੁੜ ਇਕੱਠੇ ਰਹਿਣ ਬਾਰੇ ਗੱਲਬਾਤ ਕਰਨ ਲਈ ਦਵਿੰਦਰ ਨੂੰ ਪਾਰਕ ਵਿਚ ਸੱਦਿਆ ਅਤੇ ਘਟਨਾ ਨੂੰ ਅੰਜਾਮ ਦੇ ਦਿੱਤਾ। ਦਵਿੰਦਰ ਦੀ ਮੌਕੇ ‘ਤੇ ਮੌਤ ਹੋ ਗਈ। ਨਵਨਿਸ਼ਾਨ ਨੂੰ ਕਤਲ ਕੇਸ ਵਿਚ ਬਰੈਂਪਟਨ ਵਿਖੇ ਅਦਾਲਤ ਵਿਚ ਪੇਸ਼ ਕੀਤਾ ਜਾ ਚੁੱਕਾ ਹੈ।

Check Also

ਪੈਟ੍ਰਿਕ ਬ੍ਰਾਊਨ ਨੇ 2024 ਲਈ ਪ੍ਰਸਤਾਵਿਤ ਬਜਟ ਕੀਤਾ ਪੇਸ਼

ਪਬਲਿਕ ਟਜਾਂਜ਼ਿਟ, ਹੈਲਥ ਕੇਅਰ, ਐਨਵਾਇਰਮੈਂਟ ਤੇ ਕਮਿਊਨਿਟੀ ਸੇਫਟੀ ‘ਤੇ ਧਿਆਨ ਕੇਂਦਰਿਤ ਬਰੈਂਪਟਨ/ਬਿਊਰੋ ਨਿਊਜ਼ : ਸਿਟੀ …