16 C
Toronto
Tuesday, August 25, 2026
spot_img
Homeਭਾਰਤਕੁਸ਼ਤੀ ’ਚ ਰਵੀ ਦਹੀਆ ਨੇ ਜਿੱਤੀ ਚਾਂਦੀ

ਕੁਸ਼ਤੀ ’ਚ ਰਵੀ ਦਹੀਆ ਨੇ ਜਿੱਤੀ ਚਾਂਦੀ

ਕੁਸ਼ਤੀ ’ਚ ਰਵੀ ਦਹੀਆ ਨੇ ਜਿੱਤੀ ਚਾਂਦੀਫਾਈਨਲ ਮੁਕਾਬਲੇ ’ਚ ਰੂਸ ਦਾ ਖਿਡਾਰੀ ਰਿਹਾ ਜੇਤੂ
ਨਵੀਂ ਦਿੱਲੀ/ਬਿਊਰੋ ਨਿਊਜ਼
ਕੁਸ਼ਤੀ ਦੇ 57 ਕਿਲੋ ਭਾਰ ਵਰਗ ’ਚ ਭਾਰਤ ਦੇ ਰਵੀ ਦਹੀਆ ਨੇ ਚਾਂਦੀ ਦਾ ਮੈਡਲ ਜਿੱਤ ਲਿਆ ਹੈ। ਦਹੀਆ ਫਾਈਨਲ ਮੁਕਾਬਲੇ ਵਿਚ ਦੋ ਵਾਰ ਦੇ ਵਿਸ਼ਵ ਚੈਂਪੀਅਨ ਰੂਸ ਦੇ ਖਿਡਾਰੀ ਤੋਂ ਹਾਰ ਗਏ। ਰੂਸ ਦੇ ਖਿਡਾਰੀ ਨੇ ਦਹੀਆ ’ਤੇ ਸ਼ੁਰੂਆਤੀ ਹਮਲਾ ਕਰਦਿਆਂ 4 ਅੰਕ ਹਾਸਲ ਕੀਤੇ। ਇਸ ਤੋਂ ਬਾਅਦ ਦਹੀਆ ਨੇ ਵਾਪਸੀ ਕਰਦੇ ਹੋਏ 4 ਅੰਕ ਹਾਸਲ ਕੀਤੇ ਪ੍ਰੰਤੂ ਅੰਤ ’ਚ ਦਹੀਆ 4-7 ਦੇ ਫਰਕ ਨਾਲ ਰੂਸ ਦੇ ਖਿਡਾਰੀ ਤੋਂ ਹਾਰ ਗਏ। ਭਾਰਤ ਨੂੰ ਰਵੀ ਤੋਂ ਗੋਲਡ ਮੈਡਲ ਦੀਆਂ ਕਾਫ਼ੀ ਉਮੀਦਾਂ ਸਨ ਕਿਉਂਕਿ ਭਾਰਤ ਵੱਲੋਂ ਅਜੇ ਤੱਕ ਕੋਈ ਵੀ ਪਹਿਲਵਾਨ ਕੁਸ਼ਤੀ ਮੁਕਾਬਲੇ ’ਚ ਗੋਲਡ ਮੈਡਲ ਨਹੀਂ ਜਿੱਤ ਸਕਿਆ। ਕੁਸ਼ਤੀ ਵਿਚ ਭਾਰਤ ਦਾ ਇਹ ਦੂਜਾ ਚਾਂਦੀ ਦਾ ਮੈਡਲ ਹੈ। ਇਸ ਤੋਂ ਪਹਿਲਾਂ ਸੁਸ਼ੀਲ ਕੁਮਾਰ ਨੇ ਲੰਡਨ ਉਲੰਪਿਕ ’ਚ 2012 ’ਚ ਚਾਂਦੀ ਦਾ ਮੈਡਲ ਜਿੱਤਿਆ ਸੀ। ਦਹੀਆ ਨੇ ਕੁਸ਼ਤੀ ਦੇ ਸੈਮੀਫਾਈਨਲ ’ਚ ਕਜਾਕਿਸਤਾਨ ਦੇ ਖਿਡਾਰੀ ਨੂੰ ਹਰਾ ਕੇ ਫਾਈਨਲ ’ਚ ਜਗ੍ਹਾ ਬਣਾਈ ਸੀ। ਦੂਜੇ ਪਾਸੇ 86 ਕਿਲੋ ਭਾਰ ਵਰਗ ’ਚ ਪਹਿਲਵਾਨ ਦੀਪਕ ਪੂਨੀਆ ਵੀ ਹਾਰ ਕੇ ਕਾਂਸੇ ਦੇ ਮੈਡਲ ਦੀ ਦੌੜ ਤੋਂ ਬਾਹਰ ਹੋ ਗਏ ਹਨ।

 

RELATED ARTICLES
POPULAR POSTS