Breaking News
Home / ਭਾਰਤ / ਇਟਲੀ-ਸਪੇਨ ‘ਚ ਘਟੇ ਕਰੋਨਾ ਦੇ ਮਰੀਜ਼

ਇਟਲੀ-ਸਪੇਨ ‘ਚ ਘਟੇ ਕਰੋਨਾ ਦੇ ਮਰੀਜ਼

ਭਾਰਤ ‘ਚ ਤੇਜ਼ੀ ਨਾਲ ਪੈਰ ਪਸਾਰ ਰਿਹਾ ਹੈ ਕਰੋਨਾ ਵਾਇਰਸ
ਨਵੀਂ ਦਿੱਲੀ/ਬਿਊਰੋ ਨਿਊਜ਼ ਯੂਰਪੀਅਨ ਦੇਸ਼ਾਂ ‘ਚ ਕਰੋਨਾ ਦੇ ਮਾਮਲਿਆਂ ਵਿੱਚ ਲਗਾਤਾਰ ਗਿਰਾਵਟ ਆ ਰਹੀ ਹੈ। ਇਟਲੀ, ਸਪੇਨ ਤੇ ਫ਼ਰਾਂਸ ਵਿੱਚ ਪਿਛਲੇ ਦਿਨਾਂ ‘ਚ ਨਵੇਂ ਕੇਸਾਂ ਦੀ ਗਿਣਤੀ ਵਿੱਚ ਕਮੀ ਆਈ ਹੈ, ਜਦਕਿ ਭਾਰਤ ‘ਚ ਕਰੋਨਾ ਵਾਇਰਸ ਲਗਾਤਾਰ ਪੈਰ ਪਸਾਰਦਾ ਜਾ ਰਿਹਾ ਹੈ ਅਤੇ ਮਰੀਜ਼ਾਂ ਦੀ ਗਿਣਤੀ ਵਧਦੀ ਜਾ ਰਹੀ ਹੈ। ਭਾਰਤ ਵਿਚ ਕਰੋਨਾ ਪੀੜਤਾਂ ਦਾ ਅੰਕੜਾ 46 ਹਜ਼ਾਰ ਨੂੰ ਟੱਪ ਚੁੱਕਿਆ ਜਦਕਿ 1500 ਤੋਂ ਵੱਧ ਵਿਅਕਤੀਆਂ ਦੀ ਮੌਤ ਹੋ ਚੁੱਕੀ ਹੈ। ਭਾਰਤ ‘ਚ ਹੁਣ ਕਰੋਨਾ ਵਾਇਰਸ ਨੇ ਭਾਰਤ ਦੇ ਫੌਜੀ ਜਵਾਨਾਂ ਨੂੰ ਵੀ ਆਪਣਾ ਸ਼ਿਕਾਰ ਬਣਾਉਣਾ ਸ਼ੁਰੂ ਕਰ ਦਿੱਤਾ ਹੈ। ਅੱਜ ਆਈਆਂ ਰਿਪੋਰਟਾਂ ਤੋਂ ਬਾਅਦ ਆਈਟੀਬੀਪੀ ਦੇ 45 ਫੌਜੀ ਜਵਾਨਾਂ ਦੇ ਕਰੋਨਾ ਤੋਂ ਪੀੜਤ ਹੋਣ ਦਾ ਪਤਾ ਲੱਗਿਆ ਹੈ। ਦੂਜੇ ਪਾਸੇ ਕਰੋਨਾ ਵਾਇਰਸ ਦੁਨੀਆ ਭਰ ਵਿਚ 2 ਲੱਖ 52 ਹਜ਼ਾਰ ਤੋਂ ਵੱਧ ਵਿਅਕਤੀਆਂ ਦੀ ਜਾਨ ਲੈ ਚੁੱਕਾ ਹੈ ਅਤੇ 36 ਲੱਖ 45 ਹਜ਼ਾਰ ਤੋਂ ਵੱਧ ਵਿਅਕਤੀ ਅਜੇ ਵੀ ਕਰੋਨਾ ਦੀ ਲਪੇਟ ਵਿਚ ਜ਼ਿੰਦਗੀ ਅਤੇ ਮੌਤ ਦੀ ਲੜਾਈ ਲੜ ਰਹੇ ਹਨ। ਉਧਰ ਇਜ਼ਰਾਇਲ ਦੇ ਰੱਖਿਆ ਮੰਤਰੀ ਨੈਫਟਲੀ ਨੇ ਆਖਿਆ ਹੈ ਕਿ ਇਜ਼ਰਾਇਲ ਇੰਸਟੀਚਿਊਟ ਫਾਰ ਬਾਇਲੋਜੀਕਲ ਰਿਸਰਚ ਨੇ ਕਰੋਨਾ ਦੀ ਵੈਕਸੀਨ ਤਿਆਰ ਕਰ ਲਈ ਹੈ। ਇੰਸਟੀਚਿਊਟ ਨੇ ਵਾਇਰਸ ਦਾ ਐਂਟੀਬਾਡੀ ਵਿਕਸਤ ਕਰਨ ‘ਚ ਵੱਡੀ ਕਾਮਯਾਬੀ ਹਾਸਲ ਕੀਤੀ ਹੈ। ਮਹਾਮਾਰੀ ਦੇ ਇਲਾਜ਼ ਦੀ ਦਿਸ਼ਾ ‘ਚ ਇਹ ਇਕ ਵੱਡਾ ਕਦਮ ਹੈ ਅਤੇ ਇਸ ਦੇ ਪੇਟੈਂਟ ਅਤੇ ਵੱਡੇ ਪੱਧਰ ‘ਤੇ ਉਤਪਾਦਨ ਤਿਆਰੀ ਕੀਤੀ ਜਾ ਰਹੀ ਹੈ।

Check Also

ਅਰਵਿੰਦ ਕੇਜਰੀਵਾਲ ਦੀ ਨਿਆਂਇਕ ਹਿਰਾਸਤ 7 ਮਈ ਤੱਕ ਵਧੀ

ਸ਼ੂਗਰ ਲੈਵਲ ਵਧਣ ਕਾਰਨ ਜੇਲ੍ਹ ’ਚ ਕੇਜਰੀਵਾਲ ਨੂੰ ਪਹਿਲੀ ਵਾਰ ਦਿੱਤੀ ਗਈ ਇੰਸੁਲਿਨ ਨਵੀਂ ਦਿੱਲੀ/ਬਿਊਰੋ …