Breaking News
Home / ਭਾਰਤ / ਦੇਸ਼ ਦੇ ਕਈ ਰਾਜਾਂ ‘ਚ ਨੋਟਬੰਦੀ ਵਰਗੇ ਹਾਲਾਤ ਬਣੇ

ਦੇਸ਼ ਦੇ ਕਈ ਰਾਜਾਂ ‘ਚ ਨੋਟਬੰਦੀ ਵਰਗੇ ਹਾਲਾਤ ਬਣੇ

ਏ ਟੀ ਐਮਜ਼ ਅੱਗੇ ਫਿਰ ਲੱਗਣ ਲੱਗੀਆਂ ਲਾਈਨਾਂ
ਨਵੀ ਦਿੱਲੀ/ਬਿਊਰੋ ਨਿਊਜ਼
ਨੋਟਬੰਦੀ ਤੋਂ ਬਾਅਦ ਦੇਸ਼ ਦੇ ਕਈ ਰਾਜਾਂ ਵਿਚ ਲੋਕਾਂ ਨੂੰ ਨਕਦੀ ਲਈ ਏ.ਟੀ.ਐੱਮ. ਅੱਗੇ ਲਾਈਨਾਂ ਲਗਾਉਣੀਆਂ ਪੈ ਰਹੀਆਂ ਹਨ। ਇਸ ਤੋਂ ਲੱਗਦਾ ਹੈ ਕਿ ਇਕ ਵਾਰ ਫਿਰ ਤੋਂ ਨੋਟਬੰਦੀ ਵਰਗੇ ਹਾਲਾਤ ਪੈਦਾ ਹੋ ਰਹੇ ਹਨ। ਬਿਹਾਰ, ਗੁਜਰਾਤ, ਮੱਧ ਪ੍ਰਦੇਸ਼ ਤੇ ਯੂਪੀ ਦੇ ਕਈ ਸ਼ਹਿਰਾਂ ਵਿਚ ਲੰਘੇ ਕਈ ਹਫਤਿਆਂ ਤੋਂ ਕੈਸ਼ ਦੀ ਕਿੱਲਤ ਦੇਖਣ ਨੂੰ ਮਿਲ ਰਹੀ ਹੈ। ਪੂਰਬੀ ਮਹਾਰਾਸ਼ਟਰ, ਬਿਹਾਰ ਅਤੇ ਗੁਜਰਾਤ ਵਿਚ ਵੀ ਕੈਸ਼ ਦੀ ਕਮੀ ਦੀਆਂ ਸ਼ਿਕਾਇਤਾਂ ਮਿਲੀਆਂ। ਦਿੱਲੀ ਵਿਚ ਵੀ ਲੋਕਾਂ ਨੂੰ ਏ.ਟੀ.ਐੱਮ. ਦੇ ਚੱਕਰ ਲਗਾਉਣੇ ਪੈ ਰਹੇ ਹਨ। ਇੱਥੋਂ ਤੱਕ ਕਿ ਗੁੜਗਾਓਂ ਵਿਚ 80 ਫੀਸਦੀ ਏ.ਟੀ.ਐੱਮ. ਕੈਸ਼ਲੈੱਸ ਹੋ ਗਏ ਹਨ। ਜਾਣਕਾਰੀ ਅਨੁਸਾਰ ਇਨ੍ਹਾਂ ਰਾਜਾਂ ਵਿਚ ਰਿਜ਼ਰਵ ਬੈਂਕ ਵਲੋਂ ਨਕਦੀ ਦਾ ਪ੍ਰਵਾਹ ਘਟਾਉਣ ਕਾਰਨ ਇਸ ਤਰ੍ਹਾਂ ਦੇ ਹਾਲਾਤ ਪੈਦਾ ਹੋਏ ਹਨ।
ਇਸ ਮਾਮਲੇ ‘ਤੇ ਵਿੱਤ ਮੰਤਰੀ ਅਰੁਣ ਜੇਟਲੀ ਦਾ ਟਵੀਟ ਆਇਆ ਹੈ। ਵਿੱਤ ਮੰਤਰੀ ਨੇ ਲਿਖਿਆ ਹੈ ਕਿ ਦੇਸ਼ ਵਿੱਚ ਕਰੰਸੀ ਦੇ ਹਾਲਾਤ ਦੀ ਸਮੀਖਿਆ ਕੀਤੀ ਗਈ ਹੈ। ਬਾਜ਼ਾਰ ਵਿੱਚ ਜ਼ਰੂਰਤ ਮੁਤਾਬਕ ਕੈਸ਼ ਹੈ। ਬੈਂਕਾਂ ਕੋਲ ਵੀ ਕੈਸ਼ ਦੀ ਘਾਟ ਨਹੀਂ। ਕੁਝ ਥਾਵਾਂ ‘ਤੇ ਪ੍ਰੇਸ਼ਾਨੀ ਇਸ ਲਈ ਹੋਈ ਕਿਉਂਕਿ ਕੁਝ ਖੇਤਰਾਂ ਵਿੱਚ ਅਚਾਨਕ ਡਿਮਾਂਡ ਵਧ ਗਈ ਹੈ।

Check Also

ਭਾਰਤ ਨੇ ਆਸਟਰੇਲੀਆ ਨੂੰ ਟੈਸਟ ਮੈਚ ’ਚ ਵੱਡੇ ਫਰਕ ਨਾਲ ਹਰਾਇਆ

ਜਸਪ੍ਰੀਤ ਬੁਮਰਾਹ ਨੂੰ ਮਿਲਿਆ ਮੈਨ ਆਫ ਦਾ ਮੈਚ ਨਵੀਂ ਦਿੱਲੀ/ਬਿਊਰੋ ਨਿਊਜ਼ ਭਾਰਤੀ ਕ੍ਰਿਕਟ ਟੀਮ ਨੇ …