Breaking News
Home / ਹਫ਼ਤਾਵਾਰੀ ਫੇਰੀ / ਖਹਿਰਾ ਹੋਏ ‘ਆਪ’ ਲਈ ‘ਬੇਗਾਨੇ’

ਖਹਿਰਾ ਹੋਏ ‘ਆਪ’ ਲਈ ‘ਬੇਗਾਨੇ’

ਵਿਰੋਧੀ ਧਿਰ ਦੇ ਆਗੂ ਦਾ ਅਹੁਦਾ ਸੁਖਪਾਲ ਖਹਿਰਾ ਤੋਂ ਖੋਹ ਕੇ ਹਰਪਾਲ ਚੀਮਾ ਨੂੰ ਦਿੱਤਾ
ਚੰਡੀਗੜ੍ਹ : ਆਮ ਆਦਮੀ ਪਾਰਟੀ ਪੰਜਾਬ ਦਾ ਕਲੇਸ਼ ਵਧਦਾ ਹੀ ਜਾ ਰਿਹਾ ਹੈ। ਹੁਣ ਪਾਰਟੀ ਹਾਈਕਮਾਨ ਨੇ ਸੁਖਪਾਲ ਸਿੰਘ ਖਹਿਰਾ ਨੂੰ ਵਿਰੋਧੀ ਧਿਰ ਦੇ ਆਗੂ ਦੇ ਅਹੁਦੇ ਤੋਂ ਹਟਾ ਦਿੱਤਾ ਹੈ। ਸੁਖਪਾਲ ਖਹਿਰਾ ਦੀ ਜਗ੍ਹਾ ਹੁਣ ਹਰਪਾਲ ਸਿੰਘ ਚੀਮਾ ਵਿਰੋਧੀ ਧਿਰ ਦੇ ਆਗੂ ਹੋਣਗੇ। ਇਸ ਦੀ ਜਾਣਕਾਰੀ ਦਿੱਲੀ ਦੇ ਉੱਪ ਮੁੱਖ ਮੰਤਰੀ ਅਤੇ ‘ਆਪ’ ਦੇ ਪੰਜਾਬ ਇੰਚਾਰਜ ਮਨੀਸ਼ ਸਿਸੋਦੀਆ ਨੇ ਟਵੀਟ ਕਰਕੇ ਦਿੱਤੀ ਹੈ। ਮਨੀਸ਼ ਸਿਸੋਦੀਆ ਨੇ ਟਵੀਟ ਵਿਚ ਲਿਖਿਆ, ‘ਆਮ ਆਦਮੀ ਪਾਰਟੀ ਨੇ ਪੰਜਾਬ ਵਿਚ ਵਿਰੋਧੀ ਧਿਰ ਦੇ ਨੇਤਾ ਨੂੰ ਬਦਲਣ ਦਾ ਫੈਸਲਾ ਕੀਤਾ ਹੈ ਅਤੇ ਹਰਪਾਲ ਸਿੰਘ ਚੀਮਾ ਨੂੰ ਪੰਜਾਬ ਵਿਧਾਨ ਸਭਾ ਵਿਚ ਵਿਰੋਧੀ ਧਿਰ ਦੇ ਨੇਤਾ ਵਜੋ ਲਗਾਇਆ ਹੈ।’ ਹਰਪਾਲ ਸਿੰਘ ਚੀਮਾ ਸੰਗਰੂਰ ਦੇ ਦਿੜ੍ਹਬਾ ਤੋਂ ਵਿਧਾਇਕ ਹਨ। ਇਸ ਸਬੰਧੀ ‘ਆਪ’ ਪੰਜਾਬ ਦੇ ਸਹਿ ਪ੍ਰਧਾਨ ਡਾ. ਬਲਬੀਰ ਸਿੰਘ ਦਾ ਕਹਿਣਾ ਹੈ ਕਿ ਹਾਈਕਮਾਨ ਨੇ ਸਾਰਿਆਂ ਦੀ ਸਲਾਹ ਨਾਲ ਇਹ ਫੈਸਲਾ ਲਿਆ ਹੈ।???????
ਫੂਲਕਾ ਨੇ ਕਿਹਾ ਸਭ ਤੋਂ ਪਹਿਲਾਂ ਪਾਰਟੀ ਮੈਂ ਛੱਡਾਂਗਾ
ਜੇਕਰ ‘ਆਪ’ ਹਾਈ ਕਮਾਂਡ ਨੇ ਕਾਂਗਰਸ ਨਾਲ ਸਮਝੌਤੇ ਦਾ ਫੈਸਲਾ ਲਿਆ
ਲੁਧਿਆਣਾ : ਪਾਰਟੀ ਦੇ ਸੀਨੀਅਰ ਆਗੂ ਐਚ ਐਸ ਫੂਲਕਾ ਨੇ ਪਾਰਟੀ ਹਾਈਕਮਾਂਡ ਦੇ ਧਿਆਨ ਵਿਚ ਇਕ ਹੋਰ ਗੱਲ ਲਿਆ ਦਿੱਤੀ। ਫੂਲਕਾ ਨੇ ਕਿਹਾ ਕਿ ਜੇਕਰ ਪਾਰਟੀ ਵਲੋਂ ਕਾਂਗਰਸ ਨਾਲ ਕੋਈ ਸਮਝੌਤਾ ਕੀਤਾ ਜਾਂਦਾ ਹੈ ਤਾਂ ਉਹ ਆਮ ਆਦਮੀ ਪਾਰਟੀ ਨੂੰ ਅਲਵਿਦਾ ਸਭ ਤੋਂ ਪਹਿਲਾਂ ਕਹਿਣਗੇ ਕਿਉਂਕਿ ਅਜਿਹਾ ਗਠਜੋੜ 1984 ਦੇ ਸਿੱਖ ਕਤਲੇਆਮ ਦੇ ਮੁਜਰਮਾਂ ਨੂੰ ਕਲੀਨ ਚਿੱਟ ਦੇਣ ਬਰਾਬਰ ਹੋਏਗਾ। ਫੂਲਕਾ ਨੇ ਆਪਣੀ ਗੱਲ ਦੁਹਰਾਉਂਦੇ ਹੋਏ ਕਿਹਾ ਕਿ ਜੇਕਰ ‘ਆਪ’ ਸਿੱਧੇ ਜਾਂ ਅਸਿਧੇ ਤੌਰ ‘ਤੇ ਕਾਂਗਰਸ ਨਾਲ ਕੋਈ ਚੋਣਾਵੀ ਸਹਿਮਤੀ ਦਿਖਾਉਂਦੀ ਹੈ ਤਾਂ ਵੀ ਉਹ ਪਾਰਟੀ ਛੱਡ ਦੇਣਗੇ।
‘ਆਪ’ ਦੇ ਵਿਧਾਇਕ ਸੰਦੋਆ ਤੇ ਸੰਧਵਾਂ ਨੂੰ ਕੈਨੇਡਾ ਦੇ ਏਅਰ ਪੋਰਟ ਤੋਂ ਬੇਰੰਗ ਮੋੜਿਆ
ਚੰਡੀਗੜ੍ਹ : ਕੈਨੇਡਾ ਸਰਕਾਰ ਵੱਲੋਂ ਓਟਵਾ ਹਵਾਈ ਅੱਡੇ ਤੋਂ ਬੇਰੰਗ ਮੋੜੇ ਆਮ ਆਦਮੀ ਪਾਰਟੀ (ਆਪ) ਦੇ ਵਿਧਾਇਕ ਕੁਲਤਾਰ ਸਿੰਘ ਸੰਧਵਾਂ ਤੇ ਅਮਰਜੀਤ ਸਿੰਘ ਸੰਦੋਆ ਵਾਪਸ ਪਰਤ ਆਏ ਹਨ। ਇਨ੍ਹਾਂ ਦੋਵਾਂ ਵਿਧਾਇਕਾਂ ਨੂੰ ਕੈਨੇਡਾ ਵਿਚਲੇ ਆਪਣੇ ਪ੍ਰੋਗਰਾਮ ਦੀ ਉਥੋਂ ਦੀ ਸਰਕਾਰ ਨੂੰ ਅਗਾਊਂ ਸੂਚਨਾ ਨਾ ਦੇਣ ਕਾਰਨ ਹਵਾਈ ਅੱਡੇ ਤੋਂ ਹੀ ਵਾਪਸ ਮੋੜਿਆ ਗਿਆ ਹੈ। ਇਸ ਘਟਨਾ ਤੋਂ ਅਜਿਹੇ ਸੰਕੇਤ ਮਿਲੇ ਹਨ ਕਿ ਪੰਜਾਬ ਦੀਆਂ ਸਿਆਸੀ ਪਾਰਟੀਆਂ ਦੇ ਆਗੂਆਂ ਨੂੰ ਕੈਨੇਡਾ ਜਾਣ ਤੋਂ ਪਹਿਲਾਂ ਸੌ ਵਾਰ ਸੋਚਣਾ ਪਵੇਗਾ। ਉਥੇ ਹੁਣ ਪਹਿਲਾਂ ਵਾਂਗ ਸਿਆਸੀ ਇਕੱਠ ਕਰਵਾ ਕੇ ਸਨਮਾਨ ਲੈਣੇ ਵੀ ਔਖਾ ਕਾਰਜ ਹੋ ਗਿਆ ਹੈ। ਦੋਵਾਂ ਵਿਧਾਇਕਾਂ ਨੇ ਵਾਪਸ ਪਹੁੰਚਣ ਮਗਰੋਂ ਗੱਲਬਾਤ ਕਰਦਿਆਂ ਦੱਸਿਆ ਕਿ ਉਨ੍ਹਾਂ ਨੂੰ ਕਿਸੇ ਕੇਸ ਜਾਂ ਸ਼ਿਕਾਇਤ ਕਾਰਨ ਹਵਾਈ ਅੱਡੇ ਤੋਂ ਵਾਪਸ ਨਹੀਂ ਭੇਜਿਆ ਸਗੋਂ ਬਤੌਰ ਵਿਧਾਇਕ ਆਪਣੀ ਯਾਤਰਾ ਦਾ ਅਗਾਊਂ ਪ੍ਰੋਗਰਾਮ ਨਾ ਦੱਸਣ ਕਾਰਨ ਕੈਨੇਡਾ ਵਿੱਚ ਦਾਖ਼ਲਾ ਨਹੀਂ ਦਿੱਤਾ ਗਿਆ। ਉਨ੍ਹਾਂ ਦਾ ਦੌਰਾ ਨਿੱਜੀ ਹੈ ਜਾਂ ਸਿਆਸੀ, ਇਸ ਦੁਚਿੱਤੀ ਕਾਰਨ ਹੀ ਉਨ੍ਹਾਂ ਨੂੰ ਵਾਪਸ ਭੇਜਿਆ ਗਿਆ ਹੈ। ਉਨ੍ਹਾਂ ਦੱਸਿਆ ਕਿ ਓਟਵਾ ਹਵਾਈ ਅੱਡੇ ‘ਤੇ ਉਨ੍ਹਾਂ ਦੀ ਆਮ ਵਾਂਗ ਇਮੀਗ੍ਰੇਸ਼ਨ ਕਲੀਅਰੈਂਸ ઠਹੋ ਗਈ ਸੀ, ਪਰ ਅੱਗੇ ਸਕਿਓਰਿਟੀ ਕਾਊਂਟਰ ‘ਤੇ ਜਾ ਕੇ ਉਨ੍ਹਾਂ ਨੂੰ ਰੋਕ ਲਿਆ ਗਿਆ ਤੇ ਕੈਨੇਡਾ ਆਉਣ ਦਾ ਮਕਸਦ ਪੁੱਛਿਆ। ਸੰਧਵਾਂ ਨੇ ਦੱਸਿਆ ਕਿ ਉਨ੍ਹਾਂ ਜਾਣਕਾਰੀ ਦਿੱਤੀ ਕਿ ਉਹ ਕੁਝ ਦਿਨ ਇਥੇ ਆਪਣੀ ਭੈਣ ਕੋਲ ਰੁਕਣਗੇ ਅਤੇ ਇਸ ਤੋਂ ਇਲਾਵਾ ਆਪਣੇ ਤਿੰਨ ਦੋਸਤਾਂ ਨੂੰ ਮਿਲਣਗੇ, ਜੋ ਅੱਗੇ ਪ੍ਰੋਗਰਾਮ ਬਣਾਉਣਗੇ। ਸੰਧਵਾਂ ਅਨੁਸਾਰ ਅੱਗੋਂ ਪੁਲਿਸ ਅਧਿਕਾਰੀਆਂ ਨੇ ਕਿਹਾ ਕਿ ਉਨ੍ਹਾਂ ਵੱਲੋਂ ਦੱਸਿਆ ਪ੍ਰੋਗਰਾਮ ਪੁਲਿਸ ਨੂੰ ਮਿਲੀ ਸੂਚਨਾ ਨਾਲ ਮੇਲ ਨਹੀਂ ਖਾਂਦਾ। ਇਸ ਤੋਂ ਇਲਾਵਾ ਪੁਲਿਸ ਅਧਿਕਾਰੀਆਂ ਨੇ ਸਵਾਲ ਕੀਤਾ ਕਿ ਜਦੋਂ ਉਨ੍ਹਾਂ ਨੇ ਫੈਮਿਲੀ ਵੀਜ਼ਾ ਲਿਆ ਹੈ ਤਾਂ ਉਹ ਇਕੱਲੇ ਕਿਉਂ ਆਏ ਹਨ। ਸੰਧਵਾਂ ਅਨੁਸਾਰ ਪੁਲਿਸ ਅਧਿਕਾਰੀਆਂ ਨੇ ਕਿਹਾ ਕਿ ਉਹ (ਵਿਧਾਇਕ) ਪੰਜਾਬ ਵਿਧਾਨ ਸਭਾ ਦੇ ਮੈਂਬਰ ਹਨ ਅਤੇ ਉਨ੍ਹਾਂ ਨੂੰ ਕੈਨੇਡਾ ਦੇ ਪ੍ਰੋਗਰਾਮ ਦੀ ਪਹਿਲਾਂ ਸੂਚਨਾ ਦੇਣੀ ਬਣਦੀ ਸੀ। ਸੰਦੋਆ ਨੇ ਦੱਸਿਆ ਕਿ ਉਹ ਅਦਾਲਤ ਤੋਂ ਬਾਕਾਇਦਾ ਇਜਾਜ਼ਤ ਲੈ ਕੇ ਕੈਨੇਡਾ ਗਿਆ ਸੀ ਅਤੇ ਉਸ ਨੂੰ ਕੈਨੇਡਾ ਪੁਲਿਸ ਨੇ ਉਨ੍ਹਾਂ ਦੇ ਕੇਸਾਂ ਬਾਰੇ ਕੁਝ ਨਹੀਂ ਪੁੱਛਿਆ। ਦੋਵਾਂ ਵਿਧਾਇਕਾਂ ਨੇ ਦੱਸਿਆ ਕਿ ਪੁਲਿਸ ਨੇ ਉਨ੍ਹਾਂ ਨਾਲ ઠਚੰਗਾ ਵਤੀਰਾ ਅਖਤਿਆਰ ਕੀਤਾ ਅਤੇ ਉਨ੍ਹਾਂ ਨੂੰ ਚਾਹ-ਕੌਫੀ ਵੀ ਪੁੱਛੀ ਗਈ। ઠਇਸ ਤੋਂ ਇਲਾਵਾ ਉਨ੍ਹਾਂ ਦੀ ਰਿਟਰਨ ਟਿਕਟ ਵਾਲੀ ਏਅਰਲਾਈਨਜ਼ ਵਿਚ ਹੀ ਸੀਟਾਂ ਦਿਵਾਉਣ ਦਾ ਪ੍ਰਬੰਧ ਵੀ ਪੁਲਿਸ ਨੇ ਹੀ ਕਰਵਾਇਆ ਹੈ। ਉਨ੍ਹਾਂ ਨੂੰ ਵਾਪਸੀ ਟਿਕਟਾਂ ਦਾ ਕੋਈ ਵੱਖਰਾ ਖਰਚਾ ਨਹੀਂ ਪਿਆ।
ਕੈਨੇਡੀਅਨ ਇਮੀਗ੍ਰੇਸ਼ਨ ਨੇ ਭੇਜੇ ਵਾਪਸ, ਹੁਣ ਕਹਿੰਦੇ ਅਸੀਂ ਆਪਣੀ ਮਰਜ਼ੀ ਨਾਲ ਆਏ ਹਾਂ
ਨਵੀਂ ਦਿੱਲੀ : ਆਮ ਆਦਮੀ ਪਾਰਟੀ ਪੰਜਾਬ ਦੇ ਸਿਤਾਰੇ ਕੁਝ ਧੁੰਦਲੇ ਜਿਹੇ ਨਜ਼ਰ ਆ ਰਹੇ ਹਨ। ਪਾਰਟੀ ਦੇ ਦੋ ਵਿਧਾਇਕ ਅਮਰਜੀਤ ਸਿੰਘ ਸੰਦੋਆ ਅਤੇ ਕੁਲਜੀਤ ਸਿੰਘ ਸੰਧਵਾਂ ਨੂੰ ਕੈਨੇਡੀਅਨ ਇਮੀਗਰੇਸ਼ਨ ਨੇ ਵਾਪਸ ਭੇਜ ਦਿੱਤਾ ਅਤੇ ਉਹ ਦਿੱਲੀ ਪਹੁੰਚ ਵੀ ਗਏ ਹਨ। ਹੁਣ ਦੋਵੇਂ ਵਿਧਾਇਕ ਕਹਿ ਰਹੇ ਹਨ ਕਿ ਉਨ੍ਹਾਂ ਨੂੰ ਇਮੀਗ੍ਰੇਸ਼ਨ ਨੇ ਕੱਢਿਆ ਨਹੀਂ, ਸਗੋਂ ਉਹ ਖੁਦ ਆਪਣੀ ਮਰਜ਼ੀ ਨਾਲ ਆਏ ਹਨ। ਉਨ੍ਹਾਂ ਕਿਹਾ ਕਿ ਇਮੀਗ੍ਰੇਸ਼ਨ ਵਾਲਿਆਂ ਨੂੰ ਉਨ੍ਹਾਂ ਤੋਂ ਪੂਰੀ ਜਾਣਕਾਰੀ ਨਹੀਂ ਮਿਲ ਪਾਈ ਸੀ ਜਿਸ ਕਾਰਨ ਉਨ੍ਹਾਂ ਨੂੰ ਵਾਪਸ ਭੇਜ ਦਿੱਤਾ ਗਿਆ। ਜਾਣਕਾਰੀ ਅਨੁਸਾਰ ਅਮਨਦੀਪ ਬੈਂਸ ਨਾਮ ਦੇ ਇਕ ਵਿਅਕਤੀ ਨੇ ਉਨ੍ਹਾਂ ਦੋਹਾਂ ਦੀ ਇਮੀਗ੍ਰੇਸ਼ਨ ਵਿਚ ਸ਼ਿਕਾਇਤ ਕੀਤੀ ਸੀ ਜਿਸ ਕਾਰਨ ਉਨ੍ਹਾਂ ਨੂੰ ਵਾਪਸ ਭੇਜ ਦਿੱਤਾ ਗਿਆ। ਜ਼ਿਕਰਯੋਗ ਹੈ ਕਿ ਅਮਰਜੀਤ ਸਿੰਘ ਸੰਦੋਆ ‘ਤੇ ਨਬਾਲਗ ਲੜਕੇ ਦੇ ਯੌਨ ਸ਼ੋਸ਼ਣ ਤੇ ਮਹਿਲਾ ਨਾਲ ਛੇੜਛਾੜ ਕਰਨ ਦਾ ਮਾਮਲਾ ਵੀ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ।

Check Also

ਕਾਂਗਰਸੀ ਆਗੂ ਨੇ ਪ੍ਰਧਾਨ ਮੰਤਰੀ ਦੀਆਂ ਗੱਲਾਂ ਹੁਣ ਹਲਕੀਆਂ ਲੱਗਣ ਦਾ ਕੀਤਾ ਦਾਅਵਾ

ਜੈਪੁਰ : ਕਾਂਗਰਸੀ ਆਗੂ ਪ੍ਰਿਅੰਕਾ ਗਾਂਧੀ ਵਾਡਰਾ ਨੇ ਆਰੋਪ ਲਾਇਆ ਕਿ ਭਾਜਪਾ ਦੇਸ਼ ਵਿੱਚ ਸੰਵਿਧਾਨ …