ਚੰਡੀਗੜ੍ਹ/ਬਿਊਰੋ ਨਿਊਜ਼
ਸਾਬਕਾ ਮੁੱਖ ਮੰਤਰੀ ਰਜਿੰਦਰ ਕੌਰ ਭੱਠਲ ਨੂੰ ਪੰਜਾਬ ਰਾਜ ਯੋਜਨਾ ਬੋਰਡ ਦੀ ਉਪ ਚੇਅਰਪਰਸਨ ਨਿਯੁਕਤ ਕੀਤਾ ਗਿਆ ਹੈ ਅਤੇ ਉਨ੍ਹਾਂ ਨੂੰ ਕੈਬਨਿਟ ਮੰਤਰੀ ਦਾ ਰੈਂਕ ਅਤੇ ਰੁਤਬਾ ਦਿੱਤਾ ਗਿਆ ਹੈ।
ਨੋਟੀਫਿਕੇਸ਼ਨ ਅਨੁਸਾਰ ਉਨ੍ਹਾਂ ਦੀ ਨਿਯੁਕਤੀ ਉਨ੍ਹਾਂ ਵੱਲੋਂ ਅਹੁਦਾ ਸੰਭਾਲਣ ਦੀ ਤਾਰੀਖ ਤੋਂ ਮੰਨੀ ਜਾਵੇਗੀ। ਉਨ੍ਹਾਂ ਦੀ ਨਿਯੁਕਤੀ ਸਬੰਧੀ ਸ਼ਰਤਾਂ ਬਾਅਦ ਵਿਚ ਨਿਰਧਾਰਿਤ ਕੀਤੀਆਂ ਜਾਣਗੀਆਂ। ਇਸ ਦੇ ਨਾਲ ਹੀ ਉਨ੍ਹਾਂ ਦੀ ਸਰਕਾਰੀ ਕੋਠੀ ਦਾ ਕਿਰਾਇਆ ਤਕਰੀਬਨ ਚਾਲੀ ਲੱਖ ਰੁਪਏ ਹੈ ਜਿਸ ਨੂੰ ਮੁਆਫ ਕਰਨ ਲਈ ਮਾਮਲਾ ਮੁੜ ਵਜ਼ਾਰਤ ਵਿੱਚ ਜਾਵੇਗਾ। ਕੈਪਟਨ ਸਰਕਾਰ ਪਹਿਲਾਂ ਵੀ ਇਕ ਵਾਰ ਉਨ੍ਹਾਂ ਦੀ ਕੋਠੀ ਦਾ ਕਿਰਾਇਆ ਮੁਆਫ ਕਰ ਚੁੱਕੀ ਹੈ।
Check Also
ਓਟਵਾ-ਮੈਕਸੀਕੋ ਲਈ ਪੋਰਟਰ ਏਅਰਲਾਈਨਜ਼ 13 ਦਸੰਬਰ ਤੋਂ ਚਲਾਏਗਾ ਨਾਨ-ਸਟਾਪ ਉਡਾਣਾਂ
ਪੀਕ ਸੀਜ਼ਨ ਵਿਚ ਓਟਵਾ-ਕੈਨਕਨ ਵਿਚਾਲੇ ਹੋਣਗੀਆਂ ਹਫ਼ਤੇ ‘ਚ ਤਿੰਨ ਉਡਾਨਾਂ ਓਟਵਾ/ਬਿਊਰੋ ਨਿਊਜ਼ : ਯਾਤਰੀ ਓਟਵਾ …