16 C
Toronto
Sunday, October 5, 2025
spot_img
Homeਹਫ਼ਤਾਵਾਰੀ ਫੇਰੀਫਰਜ਼ੀ ਯੂਨੀਵਰਸਿਟੀ ਵਿਚ ਦਾਖਲਾ ਲੈਣ ਦਾ ਮਾਮਲਾ

ਫਰਜ਼ੀ ਯੂਨੀਵਰਸਿਟੀ ਵਿਚ ਦਾਖਲਾ ਲੈਣ ਦਾ ਮਾਮਲਾ

ਅਮਰੀਕਾ ‘ਚ ਗ੍ਰਿਫ਼ਤਾਰ 129 ਭਾਰਤੀ ਵਿਦਿਆਰਥੀਆਂ ਦੀਆਂ ਮੁਸ਼ਕਿਲਾਂ ਵਧੀਆਂ
ਵੀਜ਼ਾ ਘੋਟਾਲੇ ‘ਚ ਫਸੇ ਵਿਦਿਆਰਥੀਆਂ ਨੂੰ ਅਪਰਾਧ ਦਾ ਪਤਾ ਸੀ : ਅਮਰੀਕਾ
ਵਾਸ਼ਿੰਗਟਨ : ਅਮਰੀਕਾ ‘ਚ ਵਸੇ ਰਹਿਣ ਦੇ ਲਈ ਫਰਜ਼ੀ ਯੂਨੀਵਰਸਿਟੀ ‘ਚ ਦਾਖਲਾ ਲੈਣ ਦੇ ਮਾਮਲੇ ‘ਚ ਗ੍ਰਿਫ਼ਤਾਰ ਕੀਤੇ 129 ਭਾਰਤੀਆਂ ਸਮੇਤ ਸਾਰੇ 130 ਵਿਦੇਸ਼ੀ ਵਿਦਿਆਰਥੀਆਂ ਨੂੰ ਪਤਾ ਸੀ ਕਿ ਉਹ ਅਮਰੀਕਾ ‘ਚ ਗੈਰਕਾਨੂੰਨੀ ਢੰਗ ਨਾਲ ਰਹਿਣ ਦੇ ਲਈ ਧੋਖਾਧੜੀ ਕਰ ਰਹੇ ਹਨ। ਭਾਰਤੀ ਵਿਦਿਆਰਥੀਆਂ ਨੂੰ ਹਿਰਾਸਤ ‘ਚ ਲਏ ਜਾਣ ‘ਤੇ ਨਵੀਂ ਦਿੱਲੀ ‘ਚ ਅਮਰੀਕੀ ਦੂਤਾਵਾਸ ਨੂੰ ‘ਡਿਮਾਸ਼ੋ’ ਜਾਰੀ ਕਰਨ ਤੋਂ ਬਾਅਦ ਅਮਰੀਕਾ ਦੇ ਵਿਦੇਸ਼ ਮੰਤਰਾਲੇ ਨੇ ਇਹ ਬਿਆਨ ਦਿੱਤਾ ਹੈ। ਅਧਿਕਾਰੀਆਂ ਨੇ ਦੱਸਿਆ ਕਿ ਵਿਦਿਆਰਥੀਆਂ ਨੇ ਜਾਣ ਬੁੱਝ ਕੇ ਫਰਜ਼ੀ ਫਾਰਮਿੰਗਟਨ ਯੂਨੀਵਰਸਿਟੀ ‘ਚ ਦਾਖਲਾ ਲਿਆ ਜਿਸ ਨੂੰ ਅਮਰੀਕੀ ਗ੍ਰਹਿ ਵਿਭਾਗ ਨੇ ‘ਪੇ ਐਂਡ ਸਟੇ’ ਵੀਜ਼ਾ ਗਿਰੋਹ ਦਾ ਭਾਂਡਾ ਭੰਨਣ ਦੇ ਲਈ ਗ੍ਰੇਟਰ ਡੇਟ੍ਰਾਈਟ ਖੇਤਰ ‘ਚ ਜੀਐਚਐਸ ਦੀ ਜਾਂਚ ਇਕਾਈ ਨੇ ਸਥਾਪਿਤ ਕੀਤਾ ਸੀ। ਵਿਭਾਗ ਦੇ ਬੁਲਾਰੇ ਨੇ ਕਿਹਾ ਕਿ ‘ਸਾਰੇ ਵਿਦਿਆਰਥੀਆਂ ਨੂੰ ਇਹ ਚੰਗੀ ਤਰ੍ਹਾਂ ਪਤਾ ਸੀ ਕਿ ਫਾਰਮਿੰਗਟਨ ਯੂਨੀਵਰਸਿਟੀ ‘ਚ ਨਾ ਤਾਂ ਕੋਈ ਪੜ੍ਹਾਉਣ ਵਾਲਾ ਹੈ ਅਤੇ ਨਾ ਹੀ ਇਥੇ ਕੋਈ ਕਲਾਸ ਲਗਦੀ ਹੈ। ਇਹੀ ਨਹੀਂ, ਉਥੇ ਆਨਲਾਈਨ ਅਧਿਐਨ ਸਹੂਲਤ ਵੀ ਨਹੀਂ ਹੈ। ਇਹ ਵਿਦਿਆਰਥੀ ਜਾਣਦੇ ਸਨ। ਬੁਲਾਰੇ ਅਨੁਸਾਰ ਇਨ੍ਹਾਂ ਵਿਦਿਆਰਥੀਆਂ ਨੇ ਜਾਣਬੁੱਝ ਕੇ ਅਮਰੀਕਾ ‘ਚ ਰਹਿਣ ਦੇ ਲਈ ਇਹ ਅਪਰਾਧ ਕੀਤਾ ਹੈ।
ਭਾਰਤ ਸਰਕਾਰ ਮੁਸ਼ਕਿਲ ਦੀ ਘੜੀ ‘ਚ ਵਿਦਿਆਰਥੀਆਂ ਦੇ ਨਾਲ ਖੜ੍ਹੀ
ਨਵੀਂ ਦਿੱਲੀ : ਵਿਦੇਸ਼ ਵਿਭਾਗ ਨੇ ਕਿਹਾ ਕਿ ਅਮਰੀਕਾ ‘ਚ ਫਰਜ਼ੀ ਯੂਨੀਵਰਸਿਟੀ ‘ਚ ਦਾਖਲਾ ਮਾਮਲੇ ‘ਚ ਗ੍ਰਿਫ਼ਤਾਰ 129 ‘ਚੋਂ 117 ਵਿਦਿਆਰਥੀਆਂ ਨੂੰ ਰਾਜਨੀਤਕ ਪਹੁੰਚ ਮਿਲ ਗਈ ਹੈ। ਭਾਰਤ ਸਰਕਾਰ ਇਸ ਮਾਮਲੇ ਦੀ ਲਗਾਤਾਰ ਨਿਗਰਾਨੀ ਕਰ ਰਹੀ ਹੈ। ਮੰਤਰਾਲੇ ਦਾ ਕਹਿਣਾ ਹੈ ਕਿ ਬਾਕੀ ਬਚੇ 12 ਵਿਦਿਆਰਥੀਆਂ ਤੱਕ ਰਾਜਨੀਤਕ ਪਹੁੰਚ ਦੇ ਲਈ ਲਗਾਤਾਰ ਯਤਨ ਕੀਤੇ ਜਾ ਰਹੇ ਹਨ। ਭਾਰਤ ਦਾ ਮੰਨਣਾ ਹੈ ਕਿ ਵਿਦਿਆਰਥੀਆਂ ਨਾਲ ਧੋਖੇਬਾਜ਼ ਟ੍ਰੈਵਲ ਏਜੰਟਾਂ ਨੇ ਠੱਗੀ ਕੀਤੀ ਹੋ ਸਕਦੀ ਹੈ।

RELATED ARTICLES
POPULAR POSTS