8.9 C
Toronto
Monday, November 3, 2025
spot_img
Homeਪੰਜਾਬਕਾਂਗਰਸੀ ਸਰਕਾਰਾਂ ਨੇ ਟਕਸਾਲੀ ਆਗੂ ਅਣਗੌਲੇ ਕੀਤੇ : ਨਵਜੋਤ ਸਿੱਧੂ

ਕਾਂਗਰਸੀ ਸਰਕਾਰਾਂ ਨੇ ਟਕਸਾਲੀ ਆਗੂ ਅਣਗੌਲੇ ਕੀਤੇ : ਨਵਜੋਤ ਸਿੱਧੂ

ਸਾਬਕਾ ਸੂਬਾ ਪ੍ਰਧਾਨ ਵੱਲੋਂ ਸੋਸ਼ਲ ਮੀਡੀਆ ਰਾਹੀਂ ਮਲਿਕਾਰਜੁਨ ਖੜਗੇ ਦਾ ਸਵਾਗਤ
ਪਟਿਆਲਾ : ਸਮਰਾਲਾ ਵਿੱਚ ਕਾਂਗਰਸ ਵੱਲੋਂ ਕਰਵਾਈ ਗਈ ਕਨਵੈਨਸ਼ਨ ਵਿੱਚ ਸਾਬਕਾ ਸੂਬਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਨਹੀਂ ਪੁੱਜੇ ਪਰ ਉਨ੍ਹਾਂ ਇਸ ਕਨਵੈਨਸ਼ਨ ਤੋਂ ਪਹਿਲਾਂ ਸੋਸ਼ਲ ਮੀਡੀਆ ਪਲੈਟਫਾਰਮ ‘ਐਕਸ’ ਉੱਤੇ ਲਗਾਤਾਰ ਤਿੰਨ ਪੋਸਟਾਂ ਸ਼ੇਅਰ ਕਰਦਿਆਂ ਖੜਗੇ ਦਾ ਸਵਾਗਤ ਕੀਤਾ ਹੈ। ਆਪਣੀ ਪਹਿਲੀ ਪੋਸਟ ਵਿੱਚ ਸਿੱਧੂ ਨੇ ਕਾਂਗਰਸ ਪ੍ਰਧਾਨ ਦਾ ਪੰਜਾਬ ਆਉਣ ‘ਤੇ ਸਵਾਗਤ ਕਰਦਿਆਂ ਕਿਹਾ, ”ਅਸੀਂ ਖੜਗੇ ਸਾਹਿਬ ਦਾ ਮਹਾਨ ਗੁਰੂਆਂ ਦੀ ਪਵਿੱਤਰ ਧਰਤੀ ‘ਤੇ ਨਿੱਘਾ ਸਵਾਗਤ ਕਰਦੇ ਹਾਂ। ਕਾਂਗਰਸ ਦਾ ਹਰੇਕ ਵਰਕਰ ਉਨ੍ਹਾਂ ਕੋਲੋਂ ਮਾਰਗਦਰਸ਼ਨ ਦੀ ਆਸ ਕਰਦਾ ਹੈ ਅਤੇ ਸਭ ਤੋਂ ਪੁਰਾਣੀ ਪਾਰਟੀ ਦੇ ਸੁਪਰੀਮ ਕਮਾਂਡਰ ਹੋਣ ਦੇ ਨਾਤੇ ਉਨ੍ਹਾਂ ਦੀ ਇੱਛਾ ਸਾਡੀ ਕਮਾਂਡ ਹੋਵੇਗੀ।’ ਇਸ ਦੇ ਨਾਲ ਹੀ ਕੁਝ ਸਮੇਂ ਬਾਅਦ ਇੱਕ ਹੋਰ ਪੋਸਟ ਸ਼ੇਅਰ ਕਰਦਿਆਂ ਸਿੱਧੂ ਨੇ ਆਪਣੇ ਵਿਰੋਧੀਆਂ ਨੂੰ ਮੁਆਫ਼ ਕਰਨ ਦੀ ਗੱਲ ਵੀ ਆਖੀ। ਆਪਣੀ ਤੀਸਰੀ ਪੋਸਟ ਵਿੱਚ ਨਵਜੋਤ ਸਿੱਧੂ ਨੇ ਸੀਨੀਅਰ ਕਾਂਗਰਸੀ ਆਗੂਆਂ ‘ਤੇ ਨਿਸ਼ਾਨਾ ਸੇਧਦਿਆਂ ਇਕ ਪੁਰਾਣੀ ਵੀਡੀਓ ਸਾਂਝੀ ਕੀਤੀ ਹੈ ਜਿਸ ਵਿੱਚ ਸਿੱਧੂ ਨੇ ਕਿਹਾ ਹੈ, 2002/2007 ਅਤੇ 2017/2022 ਤੱਕ ਸਰਕਾਰ ਵਿੱਚ 8000 ਤੋਂ ਵੱਧ ਉੱਚ ਅਹੁਦੇ (ਹਰ ਕਾਰਜਕਾਲ ਵਿੱਚ ਚਾਰ ਹਜ਼ਾਰ) ਸਿਰਫ਼ 3 ਫ਼ੀਸਦ ਕਾਂਗਰਸੀ ਵਰਕਰਾਂ ਕੋਲ ਗਏ ਅਤੇ ਬਾਕੀ ਪ੍ਰਭਾਵਸ਼ਾਲੀ ਵੱਡੇ ਅਧਿਕਾਰੀਆਂ, ਵਿਧਾਇਕਾਂ ਦੇ ਰਿਸ਼ਤੇਦਾਰਾਂ ਨੇ ਹੜੱਪ ਲਏ ਜਿਨ੍ਹਾਂ ਕੋਲ ਨਿਯੁਕਤੀਆਂ ਕਰਨ ਦੀ ਪ੍ਰਸ਼ਾਸਨਿਕ ਸ਼ਕਤੀ ਸੀ।

RELATED ARTICLES
POPULAR POSTS