ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਉਹ ਅੱਜ ਤੱਕ ਨਾ ਤਾਂ ਮੁਖਤਾਰ ਅੰਸਾਰੀ ਨੂੰ ਕਦੇ ਮਿਲੇ ਹਨ ਅਤੇ ਨਾ ਹੀ ਉਸ ਦੀ ਸ਼ਕਲ ਹੀ ਪਹਿਚਾਣ ਸਕਦੇ ਹਨ ਅਤੇ ਨਾ ਹੀ ਉਨ੍ਹਾਂ ਦੇ ਕੇਸ ਸੰਬੰਧੀ ਖ਼ਰਚੇ ਗਏ ਪੈਸੇ ਬਾਰੇ ਹੀ ਕੋਈ ਜਾਣਕਾਰੀ ਹੈ। ਉਨ੍ਹਾਂ ਕਿਹਾ ਕਿ ਇਹ ਮੁੱਖ ਮੰਤਰੀ ਦਾ ਕੰਮ ਨਹੀਂ ਹੁੰਦਾ ਕਿ ਜਾਂਚ ਲਈ ਕਿਸੇ ਦੋਸ਼ੀ ਨੂੰ ਦੂਜੇ ਰਾਜ ਤੋਂ ਲਿਆਂਦਾ ਜਾਵੇ ਤੇ ਜਾਂਚ ਬਾਅਦ ਵਾਪਸ ਭੇਜਿਆ ਜਾਵੇ। ਇਹ ਕੰਮ ਪੁਲਿਸ ਦਾ ਹੈ ਅਤੇ ਇਹ ਸਥਾਪਤ ਪ੍ਰਕਿਰਿਆ ਨਾਲ ਚਲਦਾ ਰਹਿੰਦਾ ਹੈ। ਉਨ੍ਹਾਂ ਕਿਹਾ ਕਿ ਅਸਲੀਅਤ ਇਹ ਹੈ ਕਿ ਸੂਬੇ ਨੂੰ ਇਕ ਅਜਿਹਾ ਮੁੱਖ ਮੰਤਰੀ ਮਿਲ ਗਿਆ ਹੈ, ਜਿਸ ਨੂੰ ਨਾ ਤਾਂ ਸਰਕਾਰੀ ਪ੍ਰਣਾਲੀ ਜਾਂ ਤੰਤਰ ਦੀ ਸਮਝ ਹੈ ਅਤੇ ਨਾ ਹੀ ਕਾਨੂੰਨ ਸੰਬੰਧੀ ਜਾਣਕਾਰੀ ਹੈ। ਉਨ੍ਹਾਂ ਕਿਹਾ ਕਿ ਸਰਕਾਰ ਮੇਰੀ ਪੈਨਸ਼ਨ ਬੰਦ ਕਰਕੇ ਵੇਖੇ, ਮੈਂ ਹਾਈ ਕੋਰਟ ‘ਚ ਲੜਾਈ ਲੜਾਂਗਾ। ਸਰਕਾਰ ਦਾ ਕੰਮ ਕਰਨ ਦਾ ਇਕ ਤੌਰ ਤਰੀਕਾ ਹੁੰਦਾ ਹੈ, ਪਰ ਮੁੱਖ ਮੰਤਰੀ ਨੇ ਸਾਰੀ ਉਮਰ ਚੁਟਕਲੇ ਹੀ ਸੁਣਾਏ।
ਕੈਪਟਨ ਆਪਣੇ ਬੇਟੇ ਕੋਲੋਂ ਪੁੱਛਣ ਅੰਸਾਰੀ ਨੂੰ ਕਿੰਨੀ ਵਾਰ ਜੇਲ੍ਹ ‘ਚ ਮਿਲਿਆ : ਭਗਵੰਤ ਮਾਨ
ਭਗਵੰਤ ਮਾਨ ਨੇ ਕਿਹਾ ਕਿ ਅੰਸਾਰੀ ਬਾਰੇ ਅਗਿਆਨਤਾ ਜ਼ਾਹਿਰ ਕਰਨ ਤੋਂ ਪਹਿਲਾਂ ਅਮਰਿੰਦਰ ਸਿੰਘ ਆਪਣੇ ਪੁੱਤਰ ਰਣਇੰਦਰ ਸਿੰਘ ਨੂੰ ਜ਼ਰੂਰ ਪੁੱਛ ਲੈਣ ਕਿ ਉਹ ਕਿੰਨੀ ਵਾਰੀ ਅੰਸਾਰੀ ਨੂੰ ਜੇਲ੍ਹ ‘ਚ ਮਿਲਿਆ ਸੀ। ਮੁੱਖ ਮੰਤਰੀ ਮਾਨ ਨੇ ਕਿਹਾ ਕਿ ਕੈਪਟਨ ਇਸ ਮਾਮਲੇ ‘ਤੇ ਢਕਵੰਜ ਕਰ ਰਹੇ ਹਨ। ਮੁੱਖ ਮੰਤਰੀ ਨੇ ਦੁਹਰਾਇਆ ਕਿ ਕਾਨੂੰਨੀ ਖ਼ਰਚੇ ਦੇ 55 ਲੱਖ ਦੀ ਅਮਰਿੰਦਰ ਸਿੰਘ ਅਤੇ ਸੁਖਜਿੰਦਰ ਸਿੰਘ ਰੰਧਾਵਾ ਤੋਂ ਵਸੂਲੀ ਕੀਤੀ ਜਾਵੇਗੀ।
Check Also
ਫੈਡਰਲ ਚੋਣਾਂ : ਤਾਜ਼ਾ ਸਰਵੇਖਣਾਂ ਅਨੁਸਾਰ ਲਿਬਰਲ ਪਾਰਟੀ ਦਾ ਹੱਥ ਕੰਸਰਵੇਟਿਵਾਂ ਤੋਂ ਉਪਰ
45 % ਵੋਟਰ ਮਾਰਕ ਕਾਰਨੀ ਨੂੰ ਤੇ 34 % ਪੀਅਰ ਪੋਲੀਵਰ ਨੂੰ ਪ੍ਰਧਾਨ ਮੰਤਰੀ ਦੇਖਣ …