Breaking News
Home / ਹਫ਼ਤਾਵਾਰੀ ਫੇਰੀ / 20 ਜੁਲਾਈ ਨੂੰ ਮਿਲੇਗਾ ਭਾਰਤ ਨੂੰ ਨਵਾਂ ਰਾਸ਼ਟਰਪਤੀ

20 ਜੁਲਾਈ ਨੂੰ ਮਿਲੇਗਾ ਭਾਰਤ ਨੂੰ ਨਵਾਂ ਰਾਸ਼ਟਰਪਤੀ

17 ਜੁਲਾਈ ਨੂੰ ਪੈਣਗੀਆਂ ਵੋਟਾਂ
ਨਵੀਂ ਦਿੱਲੀ : ਭਾਰਤ ਨੂੰ ਨਵਾਂ ਰਾਸ਼ਟਰਪਤੀ 20 ਜੁਲਾਈ ਨੂੰ ਮਿਲ ਜਾਵੇਗਾ। ਇਸੇ ਮਹੀਨੇ ਦੀ 14 ਜੂਨ ਤੋਂ ਰਾਸ਼ਟਰਪਤੀ ਦੀ ਚੋਣ ਲਈ ਪ੍ਰਕਿਰਿਆ ਸ਼ੁਰੂ ਹੋ ਜਾਵੇਗੀ ਤੇ ਵੋਟਾਂ 17 ਜੁਲਾਈ ਨੂੰ ਪੈਣਗੀਆਂ। ਨਵੀਂ ਦਿੱਲੀ ਵਿਚ ਪ੍ਰੈਸ ਕਾਨਫਰੰਸ ਦੌਰਾਨ ਮੁੱਖ ਚੋਣ ਕਮਿਸ਼ਨਰ ਨਸੀਮ ਜੈਦੀ ਨੇ ਦੱਸਿਆ ਕਿ ਰਾਸ਼ਟਰਪਤੀ ਦੀ ਚੋਣ ਲਈ 17 ਜੁਲਾਈ ਨੂੰ ਵੋਟਾਂ ਪੈਣਗੀਆਂ ਤੇ ਵੋਟਾਂ ਦੀ ਗਿਣਤੀ 20 ਜੁਲਾਈ ਨੂੰ ਹੋਵੇਗੀ। ਚੇਤੇ ਰਹੇ ਕਿ ਮੌਜੂਦਾ ਰਾਸ਼ਟਰਪਤੀ ਪ੍ਰਣਬ ਮੁਖਰਜੀ ਦਾ ਕਾਰਜਕਾਲ 24 ਜੁਲਾਈ ਨੂੰ ਖ਼ਤਮ ਹੋਣ ਜਾ ਰਿਹਾ ਹੈ। ਨਸੀਮ ਜੈਦੀ ਨੇ ਕਿਹਾ ਕਿ 14 ਜੂਨ ਨੂੰ ਰਾਸ਼ਟਰਪਤੀ ਦੀ ਚੋਣ ਲਈ ਨੋਟੀਫਿਕੇਸ਼ਨ ਜਾਰੀ ਹੋਵੇਗਾ। ਨਾਮਜ਼ਦਗੀ ਭਰਨ ਲਈ ਆਖਰੀ ਮਿਤੀ 28 ਜੂਨ ਹੋਵੇਗੀ। ਨਾਮ ਵਾਪਸ ਲੈਣ ਦੀ ਮਿਤੀ 1 ਜੁਲਾਈ ਹੈ। ਜ਼ਿਕਰਯੋਗ ਹੈ ਕਿ ਇਸ ਵਾਰ ਰਾਸ਼ਟਰਪਤੀ ਦੀ ਕੁਰਸੀ ਵੀ ਬੀਜੇਪੀ ਨੂੰ ਹੀ ਮਿਲ ਸਕਦੀ ਹੈ। ਇਹ ਵੀ ਧਿਆਨ ਰਹੇ ਕਿ ਕਿਸੇ ਤਰ੍ਹਾਂ ਦੇ ਅਪਰਾਧਿਕ ਮਾਮਲੇ ‘ਚ ਘਿਰਿਆ ਵਿਅਕਤੀ ਇਹ ਚੋਣ ਨਹੀਂ ਲੜ ਸਕਦਾ। ਇੰਝ ਲਾਲ ਕ੍ਰਿਸ਼ਨ ਅਡਵਾਨੀ ਦਾ ਨਾਂ ਫਿਲਹਾਲ ਬਾਹਰ ਲਗਦਾ ਹੈ। ਜਦੋਂਕਿ ਸੰਘ ਦੇ ਮੁਖੀ ਮੋਹਨ ਭਾਗਵਤ ਨੇ ਪਹਿਲਾਂ ਹੀ ਇਨਕਾਰ ਕਰ ਦਿੱਤਾ ਹੈ ਤੇ ਪ੍ਰਣਬ ਮੁਖਰਜੀ ਵੀ ਮੁੜ ਰਾਸ਼ਟਰਪਤੀ ਬਣਨ ਦੇ ਇੱਛੁਕ ਨਹੀਂ ਹਨ।
ਕੈਪਟਨ ਸਰਕਾਰ ਦਾ ਪਹਿਲਾ ਬਜਟ 20 ਜੂਨ ਨੂੰ
ਕਿਸਾਨਾਂ ਨੂੰ ਉਮੀਦ ਅਮਰਿੰਦਰ ਸਿੰਘ ਤੇ ਮਨਪ੍ਰੀਤ ਬਾਦਲ ਕਰਜ਼ੇ ਤੋਂ ਦਿਵਾਉਣਗੇ ਮੁਕਤੀ
ਚੰਡੀਗੜ੍ਹ : ਕੈਪਟਨ ਅਮਰਿੰਦਰ ਸਿੰਘ ਸਰਕਾਰ ਨੇ ਪੰਜਾਬ ਵਿਧਾਨ ਸਭਾ ਦਾ 15ਵਾਂ ਬਜਟ ਇਜਲਾਸ 14 ਤੋਂ 23 ਜੂਨ ਤੱਕ ਸੱਦ ਲਿਆ ਹੈ। ਇਸ ਦੌਰਾਨ 20 ਜੂਨ ਨੂੰ ਸਾਲ 2017-18 ਲਈ ਸਲਾਨਾ ਬਜਟ ਪੇਸ਼ ਕੀਤਾ ਜਾਏਗਾ। ਇਸ ਬਾਰੇ ਫੈਸਲਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਪ੍ਰਧਾਨਗੀ ਹੇਠ ਹੋਈ ਮੰਤਰੀ ਮੰਡਲ ਦੀ ਮੀਟਿੰਗ ਦੌਰਾਨ ਲਿਆ ਗਿਆ। ਮੰਤਰੀ ਮੰਡਲ ਵਲੋਂ ਪ੍ਰਵਾਨ ਕੀਤੇ ਪ੍ਰੋਗਰਾਮ ਮੁਤਾਬਕ ਬਜਟ ਇਜਲਾਸ ਦਾ ਆਗਾਜ਼ 14 ਜੂਨ ਨੂੰ ਬਾਅਦ ਦੁਪਹਿਰ 2 ਵਜੇ ਵਿਛੜੀਆਂ ਸ਼ਖਸੀਅਤਾਂ ਨੂੰ ਸ਼ਰਧਾਂਜਲੀ ਦੇਣ ਨਾਲ ਹੋਵੇਗਾ ਅਤੇ 23 ਜੂਨ ਨੂੰ ਤਜਵੀਜ਼ਤ ਵਿਧਾਨਿਕ ਕੰਮ-ਕਾਜ ਉਪਰੰਤ ਅਣਮਿੱਥੇ ਸਮੇਂ ਲਈ ਮੁਲਤਵੀ ਕਰ ਦਿੱਤਾ ਜਾਵੇਗਾ। ਰਾਜਪਾਲ ਦੇ ਭਾਸ਼ਣ ‘ਤੇ ਬਹਿਸ 16 ਅਤੇ 19 ਜੂਨ ਨੂੰ ਹੋਵੇਗੀ। ਚੇਤੇ ਰਹੇ ਕਿ ਮੁੱਖ ਮੰਤਰੀ ਵਲੋਂ ਵਿੱਤ ਅਤੇ ਹੋਰ ਮਹੱਤਵਪੂਰਨ ਫੈਸਲਿਆਂ ਦਾ ਐਲਾਨ ਬਜਟ ਇਜਲਾਸ ਵਿੱਚ ਕਰਨ ਬਾਰੇ ਪਹਿਲਾਂ ਹੀ ਸੰਕੇਤ ਦਿੱਤੇ ਗਏ ਹਨ ਤਾਂ ਕਿ ਸਰਕਾਰ ਆਪਣੇ ਮੁੱਖ ਚੋਣ ਵਾਅਦੇ ਪੂਰੇ ਕਰ ਸਕੇ।

Check Also

ਲਿਬਰਲ ਪਾਰਟੀ ਵੱਲੋਂ ਪੇਸ਼ ਕੀਤੇ ਗਏ ਬਜਟ ਤੋਂ ਬਹੁਤੇ ਕੈਨੇਡਾ ਵਾਸੀ ਨਾ ਖੁਸ਼

ਓਟਵਾ/ਬਿਊਰੋ ਨਿਊਜ਼ : ਇੱਕ ਨਵੇਂ ਸਰਵੇਖਣ ਤੋਂ ਸਾਹਮਣੇ ਆਇਆ ਹੈ ਕਿ ਲਿਬਰਲਾਂ ਵੱਲੋਂ ਪੇਸ਼ ਕੀਤੇ …