25 ਵਿਅਕਤੀਆਂ ਤੋਂ ਵੱਧ ਹੋਏ ਇਕੱਠੇ ਤਾਂ ਲੱਗੇਗਾ 10 ਹਜ਼ਾਰ ਡਾਲਰ ਦਾ ਜੁਰਮਾਨਾ
ਓਨਟਾਰੀਓ/ਪਰਵਾਸੀ ਬਿਊਰੋ: ਓਨਟਾਰੀਓ ‘ਚ ਕਰੋਨਾ ਵਾਇਰਸ ਦੇ ਮੁੜ ਤੋਂ ਵਧਦੇ ਕੇਸਾਂ ਨੂੰ ਦੇਖਦਿਆਂ ਓਨਟਾਰੀਓ ਸਰਕਾਰ ਨੇ ਓਟਵਾ, ਟੋਰਾਂਟੋ ਅਤੇ ਪੀਲ ਰੀਜਨ ਵਿਚ ਬਿਲਡਿੰਗ ਦੇ ਅੰਦਰ ਤੇ ਬਾਹਰ ਹੋਣ ਵਾਲੇ ਇਕੱਠਾਂ ਦੀ ਗਿਣਤੀ ਵਿਚ ਵੱਡੀ ਕਮੀ ਦਾ ਐਲਾਨ ਕੀਤਾ ਹੈ। ਵਰਨਣਯੋਗ ਹੈ ਕਿ ਹੁਣ ਤੱਕ ਕਿਸੇ ਵੀ ਜਨਤਕ ਬਿਲਡਿੰਗ ਦੇ ਅੰਦਰ 50 ਅਤੇ ਬਾਹਰ ਵੱਧ ਤੋਂ ਵੱਧ 100 ਵਿਅਕਤੀਆਂ ਦੇ ਇਕੱਠੇ ਹੋਣ ਦੀ ਇਜਾਜ਼ਤ ਸੀ। ਇਨ੍ਹਾਂ ਸਮਾਗਮਾਂ ਵਿਚ ਪਾਰਟੀਆਂ, ਬਾਰਵੀਕਿਊ, ਵਿਆਹਾਂ ਦੀਆਂ ਪਾਰਟੀਆਂ ਜੋ ਕਿ ਲੋਕਾਂ ਦੇ ਘਰਾਂ ਵਿਚ, ਬੈਕਯਾਰਡਾਂ ਵਿਚ, ਪਾਰਕਾਂ ਵਿਚ ਅਤੇ ਕਈ ਹੋਰ ਜਨਤਕ ਥਾਵਾਂ ਵਿਚ ਜਿਨ੍ਹਾਂ ਦੀ ਆਗਿਆ ਸੀ। ਹੁਣ ਅਜਿਹੇ ਸਾਰਿਆਂ ਮੌਕਿਆਂ ‘ਤੇ ਇਨਡੋਰ ਵੱਧ ਤੋਂ ਵੱਧ 10 ਅਤੇ ਆਊਟਡੋਰ ਵੱਧ ਤੋਂ ਵੱਧ 25 ਵਿਅਕਤੀਆਂ ਦੇ ਇਕੱਠੇ ਹੋਣ ਦੀ ਇਜਾਜ਼ਤ ਹੋਵੇਗੀ। ਇਹ ਨਵਾਂ ਕਾਨੂੰਨ 18 ਸਤੰਬਰ ਨੂੰ ਸਵੇਰੇ 12 ਵਜੇ ਤੋਂ ਬਾਅਦ ਲਾਗੂ ਹੋ ਜਾਵੇਗਾ। ਇਸ ਵਿਚ ਇਹ ਵੀ ਸਪੱਸ਼ਟ ਕੀਤਾ ਜਾਂਦਾ ਹੈ ਕਿ ਅੰਦਰ ਅਤੇ ਬਾਹਰ ਮਿਲਾ ਕੇ ਵੀ 25 ਤੋਂ ਵੱਧ ਵਿਅਕਤੀਆਂ ਦੇ ਇਕੱਠੇ ਹੋਣ ਦੀ ਆਗਿਆ ਨਹੀਂ ਹੋਵੇਗੀ। ਇਸ ਕਾਨੂੰਨ ਦੀ ਉਲੰਘਣਾ ਕਰਨ ਵਾਲੇ ਨੂੰ ਘੱਟੋ-ਘੱਟ 10 ਹਜ਼ਾਰ ਡਾਲਰ ਦਾ ਜੁਰਮਾਨਾ ਹੋਵੇਗਾ। ਇਸ ਤੋਂ ਇਲਾਵਾ ਹਰ ਮੌਕੇ ‘ਤੇ ਬਿਲਡਿੰਗ ਦੇ ਅੰਦਰ ਅਤੇ ਬਾਹਰ ਮਾਸਕ ਪਾ ਕੇ ਰੱਖਣਾ ਅਤੇ 6 ਫੁੱਟ ਦੀ ਦੂਰੀ ਬਣਾ ਕੇ ਰੱਖਣਾ ਲਾਜ਼ਮੀ ਹੋਵੇਗਾ। ਸਰਕਾਰ ਵੱਲੋਂ ਇਹ ਵੀ ਹਦਾਇਤ ਕੀਤੀ ਜਾਂਦੀ ਹੈ ਕਿ ਜੇ ਕੋਈ ਵਿਅਕਤੀ ਬਿਮਾਰ ਹੈ ਤਾਂ ਅਤੇ ਉਸ ਨੂੰ ਕਰੋਨਾ ਵਾਇਰਸ ਦੇ ਮਾਮੂਲੀ ਲੱਛਣ ਵੀ ਹਨ ਤਾਂ ਉਸ ਨੂੰ ਘਰ ‘ਚ ਹੀ ਰਹਿਣ ਦੀ ਹਦਾਇਤ ਪਹਿਲਾਂ ਵਾਂਗ ਜਾਰੀ ਰਹੇਗੀ। ਵਧੇਰੇ ਜਾਣਕਾਰੀ ਲਈ Ontario.ca/coronavirus ਵੈਬਸਾਈਟ ‘ਤੇ ਜਾਓ। ਇਸ ਸਮੇਂ ਓਨਟਾਰੀਓ ਵਿਚ 147 ਟੈਸਟ ਸੈਂਟਰ ਹਨ ਜਿਨ੍ਹਾਂ ਵਿਚੋਂ ਕਿਸੇ ਵੀ ਨੇੜਲੇ ਟੈਸਟ ਸੈਂਟਰ ‘ਤੇ ਆਪਣਾ ਕਰੋਨਾ ਵਾਇਰਸ ਦਾ ਟੈਸਟ ਕਰਵਾ ਸਕਦੇ ਹੋ।
Check Also
ਜਸਟਿਨ ਟਰੂਡੋ ਮੁੜ ਸਰਕਾਰ ਬਚਾਉਣ ‘ਚ ਹੋਏ ਸਫਲ
ਟੋਰਾਂਟੋ/ਬਿਊਰੋ ਨਿਊਜ਼ : ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਇਕ ਵਾਰ ਆਪਣੀ ਸਰਕਾਰ ਬਚਾਉਣ ਵਿਚ …