Breaking News
Home / ਕੈਨੇਡਾ / Front / ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਲੋਕ ਸਭਾ ਦੀਆਂ 370 ਸੀਟਾਂ ਜਿੱਤਣ ਦੇ ਦਾਅਵੇ ’ਤੇ ਉਠਣ ਲੱਗੇ ਸਵਾਲ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਲੋਕ ਸਭਾ ਦੀਆਂ 370 ਸੀਟਾਂ ਜਿੱਤਣ ਦੇ ਦਾਅਵੇ ’ਤੇ ਉਠਣ ਲੱਗੇ ਸਵਾਲ

ਅਧੀਰ ਰੰਜਨ ਚੌਧਰੀ ਨੇ ਪੁੱਛਿਆ : ਕੀ ਇਸਦਾ ਰਾਜ ਈਵੀਐਮ ’ਚ ਲੁਕਿਆ ਹੈ
ਨਵੀਂ ਦਿੱਲੀ/ਬਿਊਰੋ ਨਿਊਜ਼
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਲੰਘੇ ਕੱਲ੍ਹ ਸੋਮਵਾਰ ਨੂੰ ਸੰਸਦ ਵਿਚ ਕਿਹਾ ਸੀ ਕਿ ਦੇਸ਼ ਦਾ ਮਾਹੌਲ ਦੱਸ ਰਿਹਾ ਹੈ ਕਿ ਅਬਕੀ ਵਾਰ 400 ਪਾਰ। ਲੋਕ ਸਭਾ ਚੋਣਾਂ ਵਿਚ ਭਾਜਪਾ ਇਕੱਲਿਆਂ 370 ਸੀਟਾਂ ਜਿੱਤੇਗੀ। ਪ੍ਰਧਾਨ ਮੰਤਰੀ ਮੋਦੀ ਲੋਕ ਸਭਾ ਵਿਚ ਰਾਸ਼ਟਰਪਤੀ ਦਰੋਪਦੀ ਮੁਰਮੂ ਦੇ ਭਾਸ਼ਣ ਦੇ ਧੰਨਵਾਦ ਮਤੇ ’ਤੇ ਜਵਾਬ ਦੇ ਰਹੇ ਸਨ। ਆਪਣੇ 100 ਮਿੰਟ ਦੇ ਭਾਸ਼ਣ ਵਿਚ ਪ੍ਰਧਾਨ ਮੰਤਰੀ ਨੇ ਕਾਂਗਰਸ, ਪਰਿਵਾਰਵਾਦ, ਭਿ੍ਰਸ਼ਟਾਚਾਰ, ਰੋਜ਼ਗਾਰ, ਮਹਿੰਗਾਈ, ਰਾਮ ਮੰਦਿਰ ਸਬੰਧੀ ਗੱਲ ਕੀਤੀ। ਪ੍ਰਧਾਨ ਮੰਤਰੀ ਮੋਦੀ ਵਲੋਂ ਲੋਕ ਸਭਾ ਦੀਆਂ 370 ਸੀਟਾਂ ਜਿੱਤਣ ਦੇ ਕੀਤੇ ਗਏ ਦਾਅਵੇ ਤੋਂ ਬਾਅਦ ਕਾਂਗਰਸ ਪਾਰਟੀ ਦੇ ਸੰਸਦ ਮੈਂਬਰ ਅਧੀਰ ਰੰਜਨ ਚੌਧਰੀ ਨੇ ਵੀ ਸਵਾਲ ਚੁੱਕੇ ਹਨ। ਅਧੀਰ ਰੰਜਨ ਚੌਧਰੀ ਨੇ ਅੱਜ ਮੰਗਲਵਾਰ ਨੂੰ ਸਦਨ ਦੀ ਕਾਰਵਾਈ ਤੋਂ ਪਹਿਲਾਂ ਪੁੱਛਿਆ ਕਿ ਚੋਣਾਂ ਤੋਂ ਪਹਿਲਾਂ ਮੋਦੀ ਜੀ ਨੂੰ ਕਿਸ ਤਰ੍ਹਾਂ ਲੱਗਦਾ ਹੈ ਕਿ ਭਾਜਪਾ ਇੱਕਲਿਆਂ 370 ਸੀਟਾਂ ਜਿੱਤੇਗੀ। ਅਧੀਰ ਨੇ ਕਿਹਾ ਕਿ ਜੇਕਰ ਕੋਈ ਦਾਅਵੇ ਨਾਲ ਇਹ ਕਹਿ ਰਿਹਾ ਹੈ ਤਾਂ ਇਸ ਵਿਚ ਵੀ ਕੋਈ ਰਾਜ਼ ਹੈ, ਜੋ ਈਵੀਐਮ ਵਿਚ ਵੀ ਲੁਕਿਆ ਹੋਇਆ ਹੈ।

Check Also

ਗਿਆਨੀ ਰਘਬੀਰ ਸਿੰਘ ਨਾਲ ਸੰਸਦ ਮੈਂਬਰ ਸਰਬਜੀਤ ਸਿੰਘ ਖਾਲਸਾ ਨੇ ਕੀਤੀ ਮੁਲਾਕਾਤ

ਪ੍ਰਕਾਸ਼ ਸਿੰਘ ਬਾਦਲ ਤੋਂ ਫਖਰ ਏ ਕੌਮ ਸਨਮਾਨ ਵਾਪਸ ਲੈਣ ਦੀ ਕੀਤੀ ਮੰਗ ਅੰਮਿ੍ਰਤਸਰ/ਬਿਊਰੋ ਨਿਊਜ਼ …