17 C
Toronto
Sunday, October 5, 2025
spot_img
Homeਜੀ.ਟੀ.ਏ. ਨਿਊਜ਼ਟਰੈਵਲਰਜ਼ ਨੂੰ ਪੇਸ਼ ਆ ਰਹੀਆਂ ਦਿਕੱਤਾਂ ਬਾਰੇ ਕੰਸਰਵੇਟਿਵਾਂ ਅਤੇ ਐਨਡੀਪੀ ਨੇ ਕਮੇਟੀ...

ਟਰੈਵਲਰਜ਼ ਨੂੰ ਪੇਸ਼ ਆ ਰਹੀਆਂ ਦਿਕੱਤਾਂ ਬਾਰੇ ਕੰਸਰਵੇਟਿਵਾਂ ਅਤੇ ਐਨਡੀਪੀ ਨੇ ਕਮੇਟੀ ਮੀਟਿੰਗ ਸੱਦਣ ਦੀ ਕੀਤੀ ਮੰਗ

ਓਟਵਾ/ਬਿਊਰੋ ਨਿਊਜ਼ : ਛੁੱਟੀਆਂ ਦੇ ਇਸ ਸੀਜਨ ਵਿੱਚ ਸੈਂਕੜੇ ਟਰੈਵਲਰਜ਼ ਦੇ ਵੱਖ-ਵੱਖ ਥਾਂਵਾਂ ਉੱਤੇ ਬੁਰੀ ਤਰ੍ਹਾਂ ਫਸ ਜਾਣ ਦੇ ਮਾਮਲੇ ਵਿੱਚ ਫੈਡਰਲ ਕੰਸਰਵੇਟਿਵਾਂ ਤੇ ਐਨਡੀਪੀ ਵੱਲੋਂ ਲਿਬਰਲ ਸਰਕਾਰ ਤੋਂ ਸਪੱਸ਼ਟੀਕਰਣ ਮੰਗਿਆ ਜਾ ਰਿਹਾ ਹੈ।
ਹਾਊਸ ਆਫ ਕਾਮਨਜ਼ ਦੀ ਟਰਾਂਸਪੋਰਟ ਕਮੇਟੀ ਦੇ ਟੋਰੀ ਤੇ ਨਿਊ ਡੈਮੋਕ੍ਰੈਟ ਮੈਂਬਰਾਂ ਵੱਲੋਂ ਕਮੇਟੀ ਦੇ ਚੇਅਰ ਨੂੰ ਪੱਤਰ ਭੇਜ ਕੇ ਇਸ ਸਬੰਧ ਵਿੱਚ ਜਲਦ ਤੋਂ ਜਲਦ ਮੀਟਿੰਗ ਸੱਦਣ ਦੀ ਮੰਗ ਕੀਤੀ ਗਈ।
ਐਨਡੀਪੀ ਟਰਾਂਸਪੋਰਟ ਕ੍ਰਿਟਿਕ ਟੇਲਰ ਬੈਕਰੈਕ ਨੇ ਇੱਕ ਬਿਆਨ ਜਾਰੀ ਕਰਕੇ ਆਖਿਆ ਕਿ ਲਿਬਰਲ ਮੰਤਰੀ ਇਹ ਟਵੀਟ ਕਰਕੇ ਆਪਣਾ ਖਹਿੜਾ ਨਹੀਂ ਛੁਡਾ ਸਕਦੇ ਕਿ ਹਾਲਾਤ ਸਵੀਕਾਰਨਯੋਗ ਨਹੀਂ ਹਨ।
ਉਨ੍ਹਾਂ ਆਖਿਆ ਕਿ ਕੈਨੇਡਾ ਦੇ ਟਰਾਂਸਪੋਰਟੇਸ਼ਨ ਸਿਸਟਮ ਦੀ ਨਿਗਰਾਨੀ ਕਰਨਾ ਲਿਬਰਲ ਮੰਤਰੀ ਦਾ ਕੰਮ ਹੈ ਤੇ ਇਸ ਲਈ ਉਨ੍ਹਾਂ ਨੂੰ ਸਥਿਤੀ ਸਾਂਭਣ ਵਾਸਤੇ ਵਿਸ਼ੇਸ਼ ਸ਼ਕਤੀਆਂ ਵੀ ਹਾਸਲ ਹਨ। ਜੇ ਕੋਈ ਪੈਸੈਂਜਰਜ਼ ਦੀ ਹਿਫਾਜਤ ਕਰ ਸਕਦਾ ਹੈ ਤਾਂ ਉਹ ਉਹੀ ਹਨ।
ਕੈਨੇਡੀਅਨਜ਼ ਇਹ ਜਾਨਣ ਦੇ ਹੱਕਦਾਰ ਹਨ ਕਿ ਸੰਕਟ ਦੀ ਇਸ ਘੜੀ ਵਿੱਚ ਉਨ੍ਹਾਂ ਵੱਲੋਂ ਕਿਹੜੇ ਕਦਮ ਚੁੱਕੇ ਗਏ ਤੇ ਅਗਾਂਹ ਪੈਸੈਂਜਰਜ਼ ਦੀ ਹਿਫਾਜ਼ਤ ਲਈ ਉਨ੍ਹਾਂ ਵੱਲੋਂ ਕੀ ਕੀਤਾ ਜਾਵੇਗਾ।
ਜ਼ਿਕਰਯੋਗ ਹੈ ਕਿ ਮੰਗਲਵਾਰ ਨੂੰ ਟਵੀਟ ਕਰਕੇ ਕਮੇਟੀ ਦੇ ਚੇਅਰ ਤੇ ਲਿਬਰਲ ਐਮਪੀ ਪੀਟਰ ਸਇਏਫਕ ਨੇ ਆਖਿਆ ਸੀ ਕਿ ਉਨ੍ਹਾਂ ਵੱਲੋਂ ਸਨਵਿੰਗ ਏਅਰਲਾਈਨਜ਼ ਤੇ ਵੀਆ ਰੇਲ ਦੇ ਸੀਈਓਜ ਨਾਲ ਮੀਟਿੰਗ ਕਰਕੇ ਟਰੈਵਲ ਸਬੰਧੀ ਇਨ੍ਹਾਂ ਦਿੱਕਤਾਂ ਬਾਰੇ ਗੱਲਬਾਤ ਕੀਤੀ ਜਾਵੇਗੀ।
ਵਿਰੋਧੀ ਧਿਰ ਦੇ ਐਮਪੀ ਦਾ ਕਹਿਣਾ ਹੈ ਕਿ ਇਸ ਤਰ੍ਹਾਂ ਦੀ ਕਿਸੇ ਵੀ ਸੁਣਵਾਈ ਦੌਰਾਨ ਅਲਘਬਰਾ ਤੋਂ ਸਵਾਲ ਜਵਾਬ ਲਈ ਦੋ ਘੰਟੇ ਦਾ ਸਮਾਂ ਵੀ ਦਿੱਤਾ ਜਾਵੇ। ਇਸ ਦੌਰਾਨ ਕੰਸਰਵੇਟਿਵ ਪਾਰਟੀ ਦੇ ਟਰਾਂਸਪੋਰਟ ਕ੍ਰਿਟਿਕ ਮਾਰਕ ਸਟ੍ਰਾਹਲ ਤੇ ਕਮੇਟੀ ਵਿੱਚ ਮੌਜੂਦ ਤਿੰਨ ਹੋਰਨਾਂ ਟੋਰੀਜ ਵੱਲੋਂ ਵੀ ਮੀਟਿੰਗ ਦੀ ਮੰਗ ਵਾਲੇ ਇਸ ਪੱਤਰ ਉੱਤੇ ਦਸਤਖਤ ਕੀਤੇ ਗਏ।

RELATED ARTICLES
POPULAR POSTS