-4.2 C
Toronto
Wednesday, January 21, 2026
spot_img
Homeਜੀ.ਟੀ.ਏ. ਨਿਊਜ਼... ਹੁਣ ਸੁਣਾਂਗੇ ਬਾਤਾਂ, ਟਰੂਡੋ ਅੰਕਲ ਨੇ ਸਾਡੇ

… ਹੁਣ ਸੁਣਾਂਗੇ ਬਾਤਾਂ, ਟਰੂਡੋ ਅੰਕਲ ਨੇ ਸਾਡੇ

ਦਾਦਾ-ਦਾਦੀ ਤੇ ਨਾਨਾ-ਨਾਨੀ ਨੂੰ ਬੁਲਾਇਆ ਹੈ ਕੈਨੇਡਾ
ਟਰੂਡੋ ਸਰਕਾਰ ਵੱਲੋਂ ਮਾਪਿਆਂ ਨੂੰ ਕੈਨੇਡਾ ਬੁਲਾਉਣ ਦੇ ਫੈਸਲੇ ਦੀ ਸੋਨੀਆ ਸਿੱਧੂ ਨੇ ਕੀਤੀ ਸ਼ਲਾਘਾ
ਬਰੈਂਪਟਨ/ਬਿਊਰੋ ਨਿਊਜ਼ : ਲਿਬਰਲ ਸਰਕਾਰ ਵੱਲੋਂ ਮਾਪੇ ਅਤੇ ਦਾਦਾ-ਦਾਦੀ/ਨਾਨਾ-ਨਾਨੀ ਨੂੰ ਕੈਨੇਡਾ ਵਿਚ ਬੁਲਾਉਣ ਦਾ ਦੂਸਰਾ ਪੜਾਅ ਕਾਰਜ ਅਧੀਨ ਹੈ ਜਿਸ ਦੇ ਅਨੁਸਾਰ ਇਸ ਕੈਟਾਗਰੀ ਵਿਚ 10,000 ਤੱਕ ਹੋਰ ਸਪਾਂਸਰਸ਼ਿਪ ਅਰਜ਼ੀਆਂ ਪ੍ਰਵਾਨ ਕੀਤੀਆਂ ਜਾਣਗੀਆਂ। ਇਹ ਪ੍ਰੋਗਰਾਮ ਕੈਨੇਡਾ ਵਿਚ ਪਰਿਵਾਰਾਂ ਨੂੰ ਮੁੜ-ਮਿਲਾਉਣ ਲਈ ਮਾਪਿਆਂ ਅਤੇ ਦਾਦਾ-ਦਾਦੀ/ਨਾਨਾ-ਨਾਨੀ ਨੂੰ ਸਪਾਂਸਰ ਕਰਨ ਦੀ ਆਗਿਆ ਦਿੰਦਾ ਹੈ।
ਫ਼ੈੱਡਰਲ ਸਰਕਾਰ ਦੇ ਇਸ ਫ਼ੈਸਲੇ ‘ਤੇ ਆਪਣਾ ਪ੍ਰਤੀਕ੍ਰਮ ਜਾਰੀ ਕਰਦਿਆਂ ਬਰੈਂਪਟਨ ਸਾਊਥ ਦੀ ਮੈਂਬਰ ਪਾਰਲੀਮੈਂਟ ਸੋਨੀਆ ਸਿੱਧੂ ਨੇ ਕਿਹਾ, ”ਪਰਿਵਾਰਾਂ ਦੇ ਇੱਥੇ ਮੁੜ-ਮਿਲਣ ਨਾਲ ਸਾਡਾ ਦੇਸ਼ ਕੈਨੇਡਾ ਮਜ਼ਬੂਤ ਹੁੰਦਾ ਹੈ। ਪਰਿਵਾਰ ਦੇ ਜੀਆਂ ਨੂੰ ਮੁੜ-ਮਿਲਾਉਣਾ ਸਾਡੀ ਸਰਕਾਰ ਦੀ ਇੰਮੀਗਰੇਸ਼ਨ ਪਾਲਿਸੀ ਦੀ ਮੁੱਢਲੀ ਪ੍ਰਾਥਮਿਕਤਾ ਹੈ ਅਤੇ ਸਾਨੂੰ ਪੂਰਾ ਵਿਸ਼ਵਾਸ ਹੈ ਕਿ ਇਹ ਪ੍ਰੋਗਰਾਮ ਹਜ਼ਾਰਾਂ ਕੈਨੇਡੀਅਨ ਪਰਿਵਾਰਾਂ ਦੇ ਪਰਿਵਾਰਕ-ਜੀਵਨ ਦੀ ਗੁਣਵੱਤਾ ਵਿਚ ਵਾਧਾ ਕਰੇਗਾ।” ਇਸ ਪ੍ਰੋਗਰਾਮ ਦਾ ਦੂਸਰਾ ਪੜਾਅ (ਫੇਜ਼-2) ਸਰਕਾਰ ਦੀ ਪਰਿਵਾਰਾਂ ਨੂੰ ਪਹਿਲ ਦੇ ਆਧਾਰ ‘ਤੇ ਮੁੜ-ਮਿਲਾਉਣ ਅਤੇ ਉਨ੍ਹਾਂ ਨੂੰ ਜਲਦੀ ਤੋਂ ਜਲਦੀ ਇਕੱਠਿਆ ਕਰਨ ਦੇ ਪੱਕੇ ਇਰਾਦੇ ਨੂੰ ਭਲੀ-ਭਾਂਤ ਦਰਸਾਉਂਦਾ ਹੈ। ਸਾਲ 2016 ਵਿਚ ਇਸ ਪ੍ਰੋਗਰਾਮ ਹੇਠ ਮੰਗੀਆਂ ਗਈਆਂ ਅਰਜ਼ੀਆਂ ਦੇ ਪ੍ਰਾਸੈੱਸਿੰਗ-ਟਾਈਮ ਨੂੰ ਘੱਟ ਕਰਨ ਅਤੇ ‘ਬੈਕ-ਲਾਗ’ ਨੂੰ ਘਟਾਉਣ ਲਈ ਇਨ੍ਹਾਂ ਦੀ ਗਿਣਤੀ 5,000 ਤੋਂ ਵਧਾ ਕੇ 10,000 ਪ੍ਰਤੀ ਸਾਲ ਕਰ ਦਿੱਤੀ ਗਈ ਸੀ। ਇਸ ਪ੍ਰੋਗਰਾਮ ਦੇ ‘ਫੇਜ਼-1’ ਦੀ ਹਰਮਨ-ਪਿਆਰਤਾ ਨੂੰ ਮੁੱਖ ਰੱਖਦਿਆਂ ਹੋਇਆਂ ‘ਫੇਜ਼-2’ ਵਿਚ ਵੀ 10,000 ਅਰਜ਼ੀਆਂ ਪ੍ਰਵਾਨ ਕੀਤੀਆਂ ਜਾਣਗੀਆਂ।
ਜਿਨ੍ਹਾਂ ਵਿਅੱਕਤੀਆਂ ਦਾ ਬੇਟਾ/ਬੇਟੀ ਜਾਂ ਪੋਤਰਾ/ਪੋਤਰੀ/ਦੋਹਤਰਾ/ਦੋਹਤਰੀ ਇੱਥੇ ਕੈਨੇਡਾ ਰਹਿ ਰਹੇ ਹਨ ਅਤੇ ਉਹ ਉਨ੍ਹਾਂ ਨਾਲ ਇੱਥੇ ਸਮਾਂ ਬਿਤਾਉਣਾ ਚਾਹੁੰਦੇ ਹਨ ਭਾਵੇਂ ਉਨ੍ਹਾਂ ਨੂੰ ਪਰਮਾਨੈਂਟ ਰੈਜ਼ੀਡੈਂਟ ਵਜੋਂ ਸਪਾਂਸਰ ਕੀਤਾ ਜਾ ਰਿਹਾ ਹੈ ਜਾਂ ਨਹੀਂ, ਉਹ ‘ਪੇਰੈਂਟ ਐਂਡ ਗਰੈਂਡਪੇਰੈਂਟ ਸੁਪਰ ਵੀਜ਼ਾ’ ਦੀ ਕੈਟਾਗਰੀ ਹੇਠ ਵੀ ਅਪਲਾਈ ਕਰ ਸਕਦੇ ਹਨ। ‘ਸੁਪਰ ਵੀਜ਼ੇ’ ਅਧੀਨ ਆਏ ਮਾਪੇ ਆਪਣੀ ਪਹਿਲੀ ਕੈਨੇਡਾ ਯਾਤਰਾ ਦੌਰਾਨ ਦੋ ਸਾਲ ਤੱਕ ਕੈਨੇਡਾ ਵਿਚ ਰਹਿ ਸਕਦੇ ਹਨ ਜਦ ਕਿ ਰੈਗੂਲਰ ਵੀਜ਼ੇ ਨਾਲ ਵੱਧ ਤੋਂ ਵੱਧ ਛੇ ਮਹੀਨੇ ਤੱਕ ਇੱਥੇ ਰਹਿਣ ਦੀ ਵਿਵਸਥਾ ਹੈ।

 

RELATED ARTICLES
POPULAR POSTS