-3.3 C
Toronto
Monday, February 23, 2026
spot_img
Homeਹਫ਼ਤਾਵਾਰੀ ਫੇਰੀਅਮਰੀਕਾ 'ਚ 10 ਦਿਨਾਂ ਅੰਦਰ ਚੌਥੇ ਭਾਰਤੀ 'ਤੇ ਹੋਇਆ ਨਸਲੀ ਹਮਲਾ

ਅਮਰੀਕਾ ‘ਚ 10 ਦਿਨਾਂ ਅੰਦਰ ਚੌਥੇ ਭਾਰਤੀ ‘ਤੇ ਹੋਇਆ ਨਸਲੀ ਹਮਲਾ

ਹੁਣ ਨਸਲੀ ਹਮਲੇ ਦਾ ਸ਼ਿਕਾਰ ਹੋਇਆ ਸਿੱਖ ਨੌਜਵਾਨ
ਨਿਊਯਾਰਕ/ਬਿਊਰੋ ਨਿਊਜ਼  : ਅਮਰੀਕਾ ਵਿਚ 9 ਦਿਨ ਦੇ ਅੰਦਰ ਭਾਰਤੀ ਮੂਲ ਦੇ ਚੌਥੇ ਵਿਅਕਤੀ ‘ਤੇ ਨਸਲੀ ਹਮਲਾ ਹੋਇਆ ਹੈ। ਇਸ ਵਾਰ ਨਿਸ਼ਾਨਾ ਬਣੇ ਸਿੱਖ ਦੀਪ ਰਾਏ, ਜੋ ਖੁਦ ਅਮਰੀਕੀ ਨਾਗਰਿਕ ਹੈ। ਨਕਾਬਪੋਸ਼ ਨੇ ਰਾਏ ਨੂੰ ਘਰ ਦੇ ਬਾਹਰ ਗੋਲੀ ਮਾਰ ਦਿੱਤੀ। ਗੋਲੀ ਉਸਦੀ ਬਾਂਹ ਵਿਚ ਲੱਗੀ। ਰਾਏ ਨੇ ਦੱਸਿਆ, ‘ਮੈਂ ਘਰ ਦੇ ਬਾਹਰ ਗੱਡੀ ਸਾਫ ਕਰ ਰਿਹਾ ਸੀ, ਉਸੇ ਸਮੇਂ ਛੇ ਫੁੱਟ ਲੰਬਾ ਸਵੇਤ ਆ ਧਮਕਿਆ। ਚੀਖਦੇ ਹੋਏ ਕਿਹਾ, ਇਹ ਦੇਸ਼ ਛੱਡੋ ਅਤੇ ਗੋਲੀ ਮਾਰ ਦਿੱਤੀ।’ ਹਮਲਾ ਸ਼ੁੱਕਰਵਾਰ ਰਾਤ 8.00 ਵਜੇ ਹੋਇਆ ਸੀ। ਅਮਰੀਕੀ ਪੁਲਿਸ ਨੇ ਸਿੱਖ ਨੌਜਵਾਨ ਦਾ ਨਾਮ ਤੱਕ ਨਹੀਂ ਦੱਸਿਆ ਸੀ। ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੇ ਟਵੀਟ ਕਰਕੇ ਜਾਣਕਾਰੀ ਦਿੱਤੀ। ਅਮਰੀਕਾ ਵਿਚ 9 ਦਿਨ ਵਿਚ ਚੌਥੇ ਭਾਰਤੀ ‘ਤੇ ਨਸਲੀ ਹਮਲਾ ਹੋਇਆ ਹੈ। ਵਾਸ਼ਿੰਗਟਨ ਦੇ ਕੇਂਟ ਸ਼ਹਿਰ ਦੇ ਪੁਲਿਸ ਮੁਖੀ ਕੇਨ ਥਾਮਸ ਨੇ ਕਿਹਾ ਕਿ ਇਹ ਬੇਹੱਦ ਗੰਭੀਰ ਘਟਨਾ ਹੈ। ਜਾਂਚ ਵਿਚ ਐਫਬੀਆਈ ਦੀ ਮੱਦਦ ਲਈ ਜਾ ਰਹੀ ਹੈ।
ਭਾਰਤੀ ਹਰਨਿਸ਼ ਪਟੇਲ ਨੂੰ ਸਾਊਥ ਕੈਰੋਲੀਨਾ ‘ਚ ਮਾਰੀ ਗੋਲੀ
ਨਿਊਯਾਰਕ : ਅਮਰੀਕਾ ਵਿਚ ਇਕ ਹੋਰ ਭਾਰਤੀ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਹੈ। ਮਾਰੇ ਗਏ ਹਰਨਿਸ਼ ਪਟੇਲ (43) ਸਾਊਥ ਕੈਰੋਲਿਨਾ ਦੀ ਲੈਂਕੇਸਟਰ ਕਾਊਂਟੀ ਵਿਚ ਸਾਧਾਰਨ ਲੋੜਾਂ ਦਾ ਸਾਮਾਨ ਵੇਚਣ ਵਾਲਾ ਸਟੋਰ ਚਲਾਉਂਦੇ ਸਨ। ਜਦੋਂ ਉਹ ਆਪਣਾ ਸਟੋਰ ਬੰਦ ਕਰਕੇ ਘਰ ਆ ਰਹੇ ਸਨ ਤਾਂ ਘਰ ਦੇ ਨਜ਼ਦੀਕ ਉਨ੍ਹਾਂ ਨੂੰ ਅਣਪਛਾਤੇ ਸ਼ਖਸ ਨੇ ਗੋਲੀ ਮਾਰ ਦਿੱਤੀ।
ਭਾਰਤੀ ਮੂਲ ਦੀ ਲੜਕੀ ਉਤੇ ਨਸਲੀ ਟਿੱਪਣੀਆਂ
ਨਿਊਯਾਰਕ : ਇੱਥੇ ਅਫਰੀਕੀ-ਅਮਰੀਕੀ ਵਿਅਕਤੀ ਨੇ ਮਸਰੂਫ਼ ਯਾਤਰੀ ਰੇਲ ਗੱਡੀ ਵਿੱਚ ਸਫ਼ਰ ਕਰ ਰਹੀ ਭਾਰਤੀ ਮੂਲ ਦੀ ਲੜਕੀ ਉਤੇ ਨਸਲੀ ਟਿੱਪਣੀਆਂ ਕੀਤੀਆਂ। ਉਸ ਨੂੰ ਬੇਤੁਕੇ ਨਾਵਾਂ ਨਾਲ ਪੁਕਾਰਿਆ ਅਤੇ ਚੀਕ ਕੇ ਆਖਿਆ ਕਿ ”ਇੱਥੋਂ ਦਫਾ ਹੋ ਜਾ।” ਨਿਊਯਾਰਕ ਵਿੱਚ ਰਹਿੰਦੀ ਏਕਤਾ ਦੇਸਾਈ ਨੇ 23 ਫਰਵਰੀ ਨੂੰ ਵਾਪਰੀ ਇਸ ਘਟਨਾ ਦੀ ਵੀਡੀਓ ਬਣਾਈ ਹੈ।
ਹੁਣ ਨਿਊਜ਼ੀਲੈਂਡ ਵਿਚ ਸਿੱਖ ‘ਤੇ ਕੀਤੀ ਨਸਲੀ ਟਿੱਪਣੀ
ਆਕਲੈਂਡ : ਆਕਲੈਂਡ ਸ਼ਹਿਰ ਵਿਚ ਭਾਰਤੀ ਨਰਿੰਦਰਬੀਰ ਸਿੰਘ ‘ਤੇ ਇਹ ਹਮਲਾ ਲੰਘੇ ਦਿਨੀਂ ਉਸ ਸਮੇਂ ਹੋਇਆ ਜਦ ਉਹ ਆਪਣੀ ਕਾਰ ਤੋਂ ਬਾਹਰ ਦੀ ਤਸਵੀਰ ਖਿੱਚ ਰਿਹਾ ਸੀ। ਹਮਲਾਵਰ ਨੇ ਉਸ ਨੂੂੰ ਕਿਹਾ, ਆਪਣੇ ਦੇਸ਼ ਵਾਪਸ ਜਾਓ, ਪੰਜਾਬੀ ਖਰਾਬ ਹੁੰਦੇ ਹਨ।  ਨਰਿੰਦਰਬੀਰ ਸਿੰਘ ਨੇ ਪੂਰੀ ਘਟਨਾ ਦੀ ਰਿਕਾਰਡਿੰਗ ਕਰਕੇ ਉਸ ਨੂੰ ਫੇਸਬੁੱਕ ‘ਤੇ ਪੋਸਟ ਕੀਤਾ ਹੈ। ਇਸ ਵਿਚ ਉਨ੍ਹਾਂ ਦੱਸਿਆ ਕਿ ਇਕ ਵਿਅਕਤੀ ਨੇ ਉਸ ਨੂੰ ਮੰਦਾ ਬੋਲਿਆ। ਪੰਜਾਬੀਆਂ ਨੂੰ ਖਰਾਬ ਵਿਅਕਤੀ ਦੱਸਿਆ।

RELATED ARTICLES
POPULAR POSTS