Breaking News
Home / ਹਫ਼ਤਾਵਾਰੀ ਫੇਰੀ / 69 ਸਾਲਾਂ ਬਾਅਦ ਏਅਰ ਇੰਡੀਆ ਦੀ ਹੋਈ ਘਰ ਵਾਪਸੀ

69 ਸਾਲਾਂ ਬਾਅਦ ਏਅਰ ਇੰਡੀਆ ਦੀ ਹੋਈ ਘਰ ਵਾਪਸੀ

ਮੋਦੀ ਨੇ ਏਅਰ ਇੰਡੀਆ ਨੂੰ ਟਾਟਾ ਕੋਲ ਵੇਚਿਆ
ਮੁੰਬਈ/ਬਿਊਰੋ ਨਿਊਜ਼ : ਦੇਸ਼ ਦੀ 1.2 ਲੱਖ ਕਰੋੜ ਰੁਪਏ ਵਾਲੀ ਸਰਕਾਰੀ ਏਵੀਏਸ਼ਨ ਕੰਪਨੀ ਏਅਰ ਇੰਡੀਆ ਲਈ ਵੀਰਵਾਰ ਦਾ ਦਿਨ ਬਹੁਤ ਵੱਡੇ ਫੇਰਬਦਲ ਵਾਲਾ ਰਿਹਾ। ਕਿਉਂਕਿ ਏਅਰ ਇੰਡੀਆ ਦਾ ਹੁਣ ਪੂਰੀ ਤਰ੍ਹਾਂ ਨਾਲ ਨਿੱਜੀਕਰਨ ਹੋ ਗਿਆ ਅਤੇ ਇਸ ਦਾ ਕੰਟਰੋਲ ਹੁਣ ਟਾਟਾ ਸਮੂਹ ਦੇ ਹੱਥਾਂ ਵਿਚ ਆ ਗਿਆ ਹੈ। ਟਾਟਾ ਸੰਨਜ਼ ਨੇ ਅਧਿਕਾਰਤ ਤੌਰ ‘ਤੇ ਏਅਰ ਇੰਡੀਆ ਨੂੰ ਟੇਕਓਵਰ ਕਰ ਲਿਆ, ਜਿਸ ਤੋਂ ਬਾਅਦ ਟਾਟਾ ਦੇਸ਼ ਦੀ ਦੂਜੀ ਵੱਡੀ ਏਅਰਲਾਈਨ ਬਣ ਗਈ। ਏਅਰ ਇੰਡੀਆ ਦੇ ਹੈਂਡਓਵਰ ਤੋਂ ਪਹਿਲਾਂ ਟਾਟਾ ਸੰਨਜ਼ ਦੇ ਚੇਅਰਮੈਨ ਐਨ ਚੰਦਰਸ਼ੇਖਰਨ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਮੁਲਾਕਾਤ ਕੀਤੀ। ਪ੍ਰਧਾਨ ਮੰਤਰੀ ਨਾਲ ਮੁਲਾਕਾਤ ਤੋਂ ਬਾਅਦ ਚੰਦਰਸ਼ੇਖਰਨ ਸਿੱਧੇ ਨਵੀਂ ਦਿੱਲੀ ਸਥਿਤ ਏਅਰ ਇੰਡੀਆ ਦਫ਼ਤਰ ਵਿਖੇ ਪਹੁੰਚੇ ਜਿੱਥੇ ਉਨ੍ਹਾਂ ਕਿਹਾ ਕਿ ਉਹ ਇਸ ਡੀਲ ਤੋਂ ਬਹੁਤ ਖੁਸ਼ ਹਨ ਕਿਉਂਕਿ ਏਅਰ ਇੰਡੀਆ ਦੀ ਪੂਰੇ 69 ਸਾਲ ਬਾਅਦ ਘਰ ਵਾਪਸੀ ਹੋਈ ਹੈ ਅਤੇ ਹੁਣ ਅਸੀਂ ਇਸ ਨੂੰ ਵਰਲਡ ਕਲਾਸ ਦੀ ਏਅਰਲਾਈਨਜ਼ ਬਣਾਉਣ ਦੇ ਲਈ ਕੰਮ ਕਰਾਂਗੇ। ਏਅਰ ਇੰਡੀਆ ਦੀ ਸ਼ੁਰੂਆਤ ਅਪ੍ਰੈਲ 1932 ‘ਚ ਹੋਈ ਸੀ ਅਤੇ ਇਸ ਦੀ ਸਥਾਪਨਾ ਉਦਯੋਗਪਤੀ ਜੇ ਆਰ ਡੀ ਟਾਟਾ ਨੇ ਕੀਤੀ ਸੀ। ਉਸ ਸਮੇਂ ਇਸ ਦਾ ਨਾਮ ਟਾਟਾ ਏਅਰਲਾਈਨ ਹੁੰਦਾ ਸੀ। ਏਅਰਲਾਈਨ ਵੱਲੋਂ ਪਹਿਲੀ ਕਮਰਸ਼ੀਅਲ ਉਡਾਣ 15 ਅਕਤੂਬਰ 1932 ਨੂੰ ਭਰੀ ਗਈ ਸੀ। ਇਸ ਉਡਾਣ ਵਿਚ ਕੋਈ ਯਾਤਰੀ ਨਹੀਂ ਸੀ ਬਲਕਿ ਇਸ ਵਿਚ 25 ਕਿਲੋ ਚਿੱਠੀਆਂ ਹੀ ਸਨ। ਇਸ ਤੋਂ ਬਾਅਦ ਸਾਲ 1933 ‘ਚ ਟਾਟਾ ਏਅਰਲਾਈਨਜ਼ ਨੇ ਯਾਤਰੀਆਂ ਨੂੰ ਲੈ ਕੇ ਪਹਿਲੀ ਉਡਾਣ ਭਰੀ ਸੀ।

Check Also

ਟਰੂਡੋ ਸਰਕਾਰ ਨੇ ਸਟੱਡੀ ਵੀਜ਼ਾ ਨਿਯਮ ਕੀਤੇ ਸਖਤ

ਕੈਨੇਡਾ ਪਹੁੰਚ ਕੇ ਹੁਣ ਕਾਲਜ ਨਹੀਂ ਬਦਲ ਸਕਣਗੇ ਵਿਦਿਆਰਥੀ ਟੋਰਾਂਟੋ : ਕੈਨੇਡਾ ਦੀ ਜਸਟਿਨ ਟਰੂਡੋ …