22.5 C
Toronto
Monday, August 17, 2026
spot_img
Homeਪੰਜਾਬ22 ਕਿਲੋ ਹੈਰੋਇਨ ਸਮੇਤ ਤਿੰਨ ਵਿਅਕਤੀ ਗ੍ਰਿਫਤਾਰ

22 ਕਿਲੋ ਹੈਰੋਇਨ ਸਮੇਤ ਤਿੰਨ ਵਿਅਕਤੀ ਗ੍ਰਿਫਤਾਰ

22 ਕਿਲੋ ਹੈਰੋਇਨ ਸਮੇਤ ਤਿੰਨ ਵਿਅਕਤੀ ਗ੍ਰਿਫਤਾਰਜੰਮੂ ਤੋਂ ਪੰਜਾਬ ਪਹੁੰਚਾਈ ਜਾਣੀ ਸੀ ਇਹ ਹੈਰੋਇਨ
ਪਠਾਨਕੋਟ/ਬਿਊਰੋ ਨਿਊਜ਼
ਜੰਮੂ ਕਸ਼ਮੀਰ ਦੇ ਅੰਤਰਰਾਜੀ ਮਾਰਗ ‘ਤੇ ਬਾਰਡਰ ਲਖਨਪੁਰ ਤੋਂ 22 ਕਿੱਲੋ ਹੈਰੋਇਨ ਸਮੇਤ ਤਿੰਨ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ, ਜੰਮੂ ਕਸ਼ਮੀਰ ਨਾਰਕੋਟਿਕਸ ਸੈਲ ਦੇ ਜੰਮੂ ਵਿਭਾਗ ਨੂੰ ਪੁਖ਼ਤਾ ਜਾਣਕਾਰੀ ਮਿਲੀ ਸੀ ਕਿ ਤਿੰਨ ਵਿਅਕਤੀ ਕਾਰ ਵਿਚ ਹੈਰੋਇਨ ਲੈ ਕੇ ਜੰਮੂ-ਕਸ਼ਮੀਰ ਵੱਲੋਂ ਪੰਜਾਬ ਵੱਲ ਆ ਰਹੇ ਹਨ। ਇਸ ਮਿਲੀ ਪੁਖ਼ਤਾ ਜਾਣਕਾਰੀ ਦੇ ਆਧਾਰ ‘ਤੇ ਨਾਰਕੋਟਿਕਸ ਸੈਲ ਨੇ ਬਾਰਡਰ ਲਖਨਪੁਰ ਵਿਖੇ ਨਾਕਾ ਲਗਾਇਆ ਹੋਇਆ ਸੀ। ਜਿਵੇਂ ਹੀ ਸ਼ੱਕੀ ਕਾਰ ਉੱਥੇ ਪਹੁੰਚੀ ਅਤੇ ਉਸ ਦੀ ਤਲਾਸ਼ੀ ਲਈ ਗਈ ਤਾਂ ਉਸ ਵਿਚੋਂ 22 ਕਿੱਲੋ ਹੈਰੋਇਨ ਬਰਾਮਦ ਹੋਈ, ਜਿਸ ਦੀ ਅੰਤਰ ਰਾਸ਼ਟਰੀ ਮਾਰਕੀਟ ਕੀਮਤ 110 ਕਰੋੜ ਰੁਪਏ ਦੱਸੀ ਜਾਂਦੀ ਹੈ। ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।

RELATED ARTICLES
POPULAR POSTS